ਨਵਾਂਸ਼ਹਿਰ /ਕਾਠਗੜ੍ਹ, (ਜਤਿੰਦਰਪਾਲ ਸਿੰਘ ਕਲੇਰ):
ਪਿੰਡ ਬਾਗੋਵਾਲ ਵਿਖੇ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਸਲਾਨਾ ਛਿੰਝ ਮੇਲਾ ਇਸ ਵਾਰ ਇਤਿਹਾਸਕ ਅਤੇ ਯਾਦਗਾਰੀ ਢੰਗ ਨਾਲ ਸਮਾਪਤ ਹੋਇਆ। ਡੇਰਾ ਬਾਉੜੀ ਸਾਹਿਬ ਜੀ ਦੇ ਗੱਦੀ ਨਸ਼ੀਨ ਸਵਾਮੀ ਦਿਆਲ ਦਾਸ ਜੀ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਹੋਇਆ ਇਹ ਮਸ਼ਹੂਰ ਛਿੰਝ ਮੇਲਾ ਆਪਣੇ ਪਿੱਛੇ ਅੰਮ੍ਰਿਤ ਯਾਦਾਂ ਛੱਡ ਗਿਆ। ਇਹ ਬਹੁਤ ਵੱਡੀ ਛਿੰਝ ਸੀ, ਜਿਸ ਵਿੱਚ ਦੇਸ਼ ਭਰ ਤੋਂ ਆਏ ਤਕਰੀਬਨ 250 ਉੱਚ ਕੋਟੀ ਦੇ ਪਹਿਲਵਾਨਾਂ ਨੇ ਆਪਣੀ ਕਲਾ ਦੇ ਸ਼ਾਨਦਾਰ ਜੌਹਰ ਦਿਖਾ ਕੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ।

ਇਸ ਵਿਸ਼ਾਲ ਛਿੰਝ ਮੇਲੇ ਦੇ ਮੁੱਖ ਪ੍ਰਬੰਧਕ ਉੱਘੇ ਸਮਾਜਸੇਵੀ ਅਤੇ ਗਰੀਬਾਂ ਦੇ ਮਸੀਹਾ ਰਵੀ ਇੰਦਰ ਸਿੰਘ ਬਾਗੋਵਾਲ, ਠੇਕੇਦਾਰ ਧਰਮਵੀਰ ਬਾਗੋਵਾਲ ਅਤੇ ਪੈਨੀ ਪਹਿਲਵਾਨ ਸਨ, ਜਿਨ੍ਹਾਂ ਵੱਲੋਂ ਇਸ ਮਹਾਂਕੁੰਭ ਵਿੱਚ ਵੱਡਾ ਯੋਗਦਾਨ ਪਾਉਂਦਿਆਂ ਉੱਚ ਕੋਟੀ ਦੇ ਪ੍ਰਬੰਧ ਕੀਤੇ ਗਏ ਸਨ। ਮੇਲੇ ਦੀ ਸਫਲਤਾ ਵਿੱਚ ਕਮੇਟੀ ਮੈਂਬਰਾਂ ਵਿਜੇ ਭੂੰਬਲਾ , ਸੇਠੀ ਭੂੰਬਲਾ , ਸੱਤਪਾਲ ਭੂੰਬਲਾ , ਰਾਜ ਕੁਮਾਰ ਬਜਾੜ , ਅਵਿਨਾਸ਼ ਚੇਚੀ, ਸਾਬਕਾ ਸਰਪੰਚ ਬਲਰਾਮ ਬਜਾੜ, ਮਹਿੰਦਰ ਪਾਲ ਭੂੰਬਲਾ , ਰਾਮ ਸ਼ਾਹ ਭੂੰਬਲਾ , ਰਾਜੂ ਖੇਪੜ, ਰਮੇਸ਼ ਖੇਪੜ, ਸੁਖਦੇਵ ਖੇਪੜ, ਸੁਰਜੀਤ ਚੇਲਾ ਜੀ, ਬਾਬੂ ਚੇਲਾ ਜੀ ਅਤੇ ਸਮੂਹ ਪਿੰਡ ਵਾਸੀਆਂ ਦਾ ਬਹੁਤ ਵੱਡਾ ਯੋਗਦਾਨ ਰਿਹਾ।
ਕੁਸ਼ਤੀ ਮੁਕਾਬਲਿਆਂ ਦੇ ਮੁੱਖ ਨਤੀਜਿਆਂ ਵਿੱਚ ਪਹਿਲੇ ਨੰਬਰ ਦੀ ਝੰਡੀ ਦੀ ਰੋਮਾਂਚਕ ਕੁਸ਼ਤੀ ਭਾਰਤ ਦੇ ਮਸ਼ਹੂਰ ਪਹਿਲਵਾਨ ਸ਼ੇਰਾ ਗੁੱਜਰ ਅਤੇ ਭੋਲਾ ਦਿੱਲੀ ਵਿਚਕਾਰ ਹੋਈ, ਜਿਸ ਵਿੱਚ ਸ਼ੇਰਾ ਗੁੱਜਰ ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਜੀਪ ਦਾ ਮੁੱਖ ਇਨਾਮ ਆਪਣੇ ਨਾਮ ਕੀਤਾ। ਦੂਸਰੇ ਨੰਬਰ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਅਤੇ ਪਿੰਸ ਕੋਹਾਲੀ ਵਿਚਕਾਰ ਹੋਈ ਜੋ ਕਿ ਬਰਾਬਰ ਰਹੀ, ਦੋਵਾਂ ਪਹਿਲਵਾਨਾਂ ਨੂੰ ਇਨਾਮ ਵਜੋਂ ਬੁਲੇਟ ਮੋਟਰਸਾਈਕਲ ਦਿੱਤਾ ਗਿਆ। ਤੀਸਰੇ ਨੰਬਰ ਦੀ ਕੁਸ਼ਤੀ ਜੋਂਟੀ ਗੁੱਜਰ ਅਤੇ ਚਾਂਦੀ ਗੁੱਜਰ ਵਿਚਕਾਰ ਹੋਈ, ਜਿਸ ਵਿੱਚ ਜੋਟੀ ਗੁੱਜਰ ਨੇ ਜਿੱਤ ਹਾਸਲ ਕੀਤੀ ਅਤੇ ਉਸਨੂੰ ਸਪਲੈਂਡਰ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਚਾਰ ਸਪੈਸ਼ਲ ਕੁਸ਼ਤੀਆਂ ਵੀ ਕਰਵਾਈਆਂ ਗਈਆਂ, ਜਿਨ੍ਹਾਂ ਦੇ ਜੇਤੂਆਂ ਨੂੰ ਸੋਨੇ ਦੀਆਂ ਮੁੰਦਰੀਆਂ ਇਨਾਮ ਵਜੋਂ ਦਿੱਤੀਆਂ ਗਈਆਂ।
ਇਸ ਮੌਕੇ ਰਾਜਨੀਤਿਕ ਅਤੇ ਸਮਾਜਿਕ ਖੇਤਰ ਦੀਆਂ ਨਾਮਵਰ ਹਸਤੀਆਂ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਗਵਾਈ, ਜਿਨ੍ਹਾਂ ਵਿੱਚ ਰਾਜ ਸਭਾ ਮੈਂਬਰ ਅਤੇ ਹਰਿਆਣਾ ਭਾਜਪਾ ਦੇ ਸਹਿ ਪ੍ਰਭਾਰੀ ਸੁਰਿੰਦਰ ਨਾਗਰ, ਜ਼ਿਲ੍ਹਾ ਭਾਜਪਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ, ਭਾਜਪਾ ਸੀਨੀਅਰ ਆਗੂ ਸੋਨੂੰ ਭਾਟੀਆ, ਆਪ ਸੀਨੀਅਰ ਆਗੂ ਸਾਬਕਾ ਚੇਅਰਮੈਨ ਸਤਨਾਮ ਜਲਾਲਪੁਰ, ਭਾਜਪਾ ਸੀਨੀਅਰ ਆਗੂ ਮਨੀਮਾਜਰਾ ਜਸਪਾਲ ਸਿੰਘ ਪਾਲੀ, ਐਡਵੋਕੇਟ ਸੰਜੀਵ ਚੌਧਰੀ ਚੇਚੀ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਨਵਾਂਸ਼ਹਿਰ ਜ਼ਿਲ੍ਹਾ ਆਪ ਪ੍ਰਧਾਨ, ਸੀਨੀਅਰ ਕਾਂਗਰਸੀ ਆਗੂ ਵਿੱਕੀ ਚੌਧਰੀ ਕਾਠਗੜ੍ਹ ਆਪ ਸੀਨੀਅਰ ਆਗੂ ਅਸ਼ੋਕ ਕਟਾਰੀਆ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਸ਼੍ਰੋਮਣੀ ਅਕਾਲੀ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲ ਮਾਜਰਾ, ਸ਼੍ਰੋਮਣੀ ਅਕਾਲੀ ਦਲ ਪੁਨਰ ਪਾਰਟੀ ਦੇ ਹਲਕਾ ਇੰਚਾਰਜ ਸੇਠੀ ਥੋਪੀਆ , ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚੇਤਨ ਚੌਧਰੀ ਅਤੇ ਪ੍ਰਸਿੱਧ ਪੰਜਾਬੀ ਐਕਟਰ ਹੌਬੀ ਧਾਲੀਵਾਲ ਸ਼ਾਮਲ ਸਨ।











Leave a Reply