ਪਿੰਡ ਰੈਲ ਮਾਜਰਾ ਦਾ ਕੁਸ਼ਤੀ ਦੰਗਲ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ


ਬਲਾਚੌਰ , (ਜਤਿੰਦਰ ਪਾਲ ਸਿੰਘ ਕਲੇਰ):

ਸ੍ਰੀ ਗੁੱਗਾ ਜਾਹਰ ਪੀਰ ਜੀ ਨੂੰ ਸਮਰਪਿਤ ਪਿੰਡ ਰੈਲ ਮਾਜਰਾ ਦਾ ਕੁਸ਼ਤੀ ਦੰਗਲ ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ ਹੋਇਆ। ਇਸ ਕੁਸ਼ਤੀ ਦੰਗਲ ਵਿੱਚ ਪੰਜਾਬ ਦੇ ਨਾਮਵਰ ਅਖਾੜਿਆਂ ਦੇ ਸੱਦੇ ਹੋਏ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੌਹਰ ਵਿਖਾਏ। ਇੱਕ ਨੰਬਰ ਦੀ ਵੱਡੀ ਝੰਡੀ ਦੀ ਕੁਸ਼ਤੀ ਰੁਸਤਮ-ਏ-ਹਿੰਦ ਪਹਿਲਵਾਨ ਪਰਮਿੰਦਰ ਡੂਮਛੇੜੀ ਦੇ 17 ਸਾਲਾ ਸਪੁੱਤਰ ਜੀਤ ਸਿਮਰਤ ਡੂਮਛੇੜੀ ਅਤੇ ਲਵਪ੍ਰੀਤ ਅਖਾੜਾ ਭੂੰਦੜ ਵਿਚਕਾਰ ਕਰਵਾਈ ਗਈ, ਜਿਸ ਵਿੱਚ ਜੀਤ ਸਿਮਰਤ ਜੇਤੂ ਰਿਹਾ। ਦੋ ਨੰਬਰ ਦੀ ਪਟਕੇ ਦੀ ਕੁਸ਼ਤੀ ਮਨੀ ਪਥਰੇੜੀ ਜੱਟਾਂ ਨੇ ਸਪਿੰਦਰ ਮਾਨਸਾ ਨੂੰ ਹਰਾ ਕੇ ਆਪਣੇ ਨਾਮ ਕੀਤੀ। ਸਪੈਸ਼ਲ ਕੁਸ਼ਤੀ ਵਿੱਚ ਸਾਬਰ ਮਗਰੋੜ ਨੇ ਆਸ਼ੂ ਡੂਮਛੇੜੀ ਨੂੰ ਹਰਾ ਕੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਹੋਰ ਕੁਸ਼ਤੀਆਂ ਵੀ ਵੇਖਣਯੋਗ ਸਨ। ਰਿੰਕੂ ਪਹਿਲਵਾਨ ਅਖਾੜਾ ਮਗਰੋੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਰਾਜਨੀਤਕ ਆਗੂਆਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ, ਐਡਵੋਕੇਟ ਰਾਜਵਿੰਦਰ ਲੱਕੀ (ਭਾਜਪਾ ਜ਼ਿਲ੍ਹਾ ਪ੍ਰਧਾਨ), ਅਤੇ ਕਾਂਗਰਸ ਪਾਰਟੀ ਦੇ ਆਗੂ ਪ੍ਰਧਾਨ ਸੁਰਿੰਦਰ ਛਿੰਦਾ ਰੈਲਮਾਜਰਾ ਵਿਸ਼ੇਸ਼ ਤੌਰ ‘ਤੇ ਇਸ ਛਿੰਝ ਮੇਲੇ ਵਿੱਚ ਪਹੁੰਚੇ ਹੋਏ ਸਨ। ਪ੍ਰਬੰਧਕਾਂ ਵਿੱਚ ਸਰਪੰਚ ਸਿਕੰਦਰ ਸਿੰਘ ਲਾਂਦੀ, ਸੇਠੀ ਸਰਪੰਚ, ਸਾਬਕਾ ਸਰਪੰਚ ਦੌਲਤ ਰਾਮ, ਕਰਨੈਲ ਸਿੰਘ ਭੂੰਬਲਾ, ਸੁਭਾਸ਼ ਭਾਟੀਆ, ਨੰਬਰਦਾਰ ਨਸੀਬ ਚੰਦ, ਕਾਲਾ ਨੰਬਰਦਾਰ, ਚੌਧਰੀ ਸੋਹਣ ਲਾਲ, ਕਾਲੂ ਚੌਧਰੀ ਅਤੇ ਐਨ.ਆਰ.ਆਈ. ਆਕਾਸ਼ ਚੌਧਰੀ, ਹਰਸ਼ਦੀਪ ਭਾਟੀਆ, ਮੋਹਣਾ ਚੌਧਰੀ, ਗਿੰਦਾ ਚੌਧਰੀ, ਬੱਲੂ ਗੁੱਜਰ, ਰਾਣਾ ਨੰਬਰਦਾਰ ਅਤੇ ਪਿੰਡ ਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।


Leave a Reply

Your email address will not be published. Required fields are marked *