Saturday, April 26, 2025

1 ਮਈ ਨੂੰ ਕੌਮਾਂਤਰੀ ਮਜਦੂਰ ਦਿਵਸ ਵਿਸ਼ਵਕਰਮਾ ਮੰਦਰ ਰਾਂਹੋ ਰੋਡ ਨਵਾਂ ਸ਼ਹਿਰ ਵਿਖੇ ਜ਼ਿਲ੍ਹਾ ਪੱਧਰ ਤੇ ਮਨਾਇਆ ਜਾਵੇਗਾ

ਨਵਾਂਸ਼ਹਿਰ /ਕਾਠਗੜ੍ਹ 13 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) 

ਇੰਡੀਅਨ ਫੈਡਰੇਸ਼ਨ ਆਫ਼ ਟ੍ਰੇਡ ਯੂਨੀਅਨਜ਼ { ਇਫਟੂ} ਵਲੋਂ 1 ਮਈ ਨੂੰ ਕੌਮਾਂਤਰੀ ਮਜਦੂਰ ਦਿਵਸ ਵਿਸ਼ਵਕਰਮਾ ਮੰਦਰ ਰਾਂਹੋ ਰੋਡ ਨਵਾਂ ਸ਼ਹਿਰ ਵਿਖੇ ਜਿਲ੍ਹਾਂ ਪੱਧਰ ਤੇ ਮਨਾਇਆ ਜਾਵੇਗਾ। ਜਿਸ ਵਿੱਚ ਚਾਰ ਕਿਰਤ ਕੋਡ ਰੱਦ ਕਰਕੇ ਪਹਿਲੇ ਕਿਰਤ ਕਾਨੂੰਨਾਂ ਨੂੰ ਬਹਾਲ ਕਰਨ ਠੇਕਾ ਵਰਕਰਾਂ, ਸਕੀਮ ਵਰਕਰਾਂ ਅਤੇ ਆਊਟਸੋਰਸਿੰਗ ਵਰਕਰਾਂ ਨੂੰ ਰੈਗੂਲਰ ਕਰਨ ਪ੍ਰਵਾਸੀ ਮਜਦੂਰਾਂ ਨੂੰ ਕਿਸੇ ਵੀ ਦੇਸ਼ ਵਿੱਚ ਬਿਨਾਂ ਵੀਜਾਂ ਜਾਣ ਦੀ ਇਜ਼ਾਜਤ ਦੇਣ, ਅਮਰੀਕਾ ਸਮੇਤ ਕਿਸੇ ਵੀ ਦੇਸ਼ ਵਿੱਚੋਂ ਪ੍ਰਵਾਸੀ ਲੇਬਰ ਡਿਪੋਰਟ ਕਰਨਾ ਬੰਦ ਕਰਨ ਦੇ ਮੁੱਦਿਆ ਨੂੰ ਪ੍ਰਮੁੱਖਤਾ ਨਾਲ ਉਭਾਰਿਆ ਜਾਵੇਗਾ। ਇਸ ਦੀਆਂ ਤਿਆਰੀਆਂ ਨੂੰ ਲੈ ਕੇ ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੀ ਮੀਟਿੰਗ ਹੋਈ। ਇਸ ਸਬੰਧੀ ਪਿੰਡ ਬਾਗੋਵਾਲ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਰਦਿਆਂ ਜਿਲ੍ਹਾਂ ਆਗੂ ਹਰਦੀਪ ਪਨੇਸਰ ਅਤੇ ਜਸਪਾਲ ਸਿੰਘ ਬਾਗੋਵਾਲ ਨੇ ਦੱਸਿਆ ਕਿ ਮਈ ਦਿਵਸ ਦੀਆਂ ਤਿਆਰੀਆਂ ਨੂੰ ਲੈ ਕੇ ਇਲਾਕੇ ਭਰ ਦੇ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾਣਗੀਆਂ। ਉਨ੍ਹਾਂ ਤੋਂ ਇਲਾਵਾ ਜਿਲ੍ਹਾਂ ਕਨਵੀਨਰ ਮਦਨ ਲਾਲ ਨੱਥਾ ਨੰਗਲ ਨੇ ਆਖਿਆ ਕਿ ਮਿਸਤਰੀ ਮਜਦੂਰਾਂ ਦੇ ਹੁਨਰ ਦਾ ਮੁੱਲ ਲੋਕ ਕੌਡੀਆਂ ਜਿੰਨਾ ਵੀ ਨਹੀਂ ਪਾਉਂਦੇ, ਉਸਾਰੀ ਦਾ ਕੰਮ ਸ਼ਰੂ ਕਰਵਾਉਣ ਸਮੇ ਲੋਕ ਬੜੇ ਚਾਹ ਨਾਲ ਮਹੂਰਤ ਅਤੇ ਪਾਠ ਪੂਜਾ ਕਰਵਾਉਂਦੇ ਹਨ ! ਪਰ ਮਿਹਨਤਾਨਾ ਦੇਣ ਸਮੇ ਲੋਕ ਆਨਾ ਕਨੀ ਕਰਦੇ ਹਨ! ਉਹਨਾਂ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਇਲਾਕੇ ਦੇ ਪਿੰਡਾਂ ਵਿੱਚ ਮਿਸਤਰੀ ਮਜਦੂਰਾਂ ਦੇ , ਕੰਮ  ਪੈਸੇ ਨਾ ਦੇਣ ਦੇ ਮਸਲੇ ਜੱਥੇਬੰਦੀ ਕੋਲ ਆਉਂਦੇ ਰਹਿੰਦੇ ਹਨ। ਪਰ ਕੁਝ ਤਾਂ ਜੱਥੇਬੰਦੀ ਅਤੇ ਪੰਚਾਇਤ ਦੇ ਸਹਿਯੋਗ ਰਾਹੀ ਹੱਲ ਹੋ ਜਾਂਦੇ ਹਨ ਇਸ ਤਰਾਂ ਪਿਛਲੇ ਦਿਨੀ ਜਿਲ੍ਹਾ ਆਗੂ ਹਰਦੀਪ ਪਨੇਸਰ ਦੇ ਮਿਹਨਤਾਨਾ ਨਾ ਦੇਣ ਦਾ ਮਾਮਲਾ ਉਹਨਾਂ ਦੇ ਪਿੰਡ ਦਾ ਸੀ। ਜੋ ਅਜੇ ਤੱਕ ਹੱਲ ਨਹੀਂ ਹੋਇਆ ਜਦੋਂ ਤੱਕ ਹੱਲ ਨਹੀਂ ਹੁੰਦਾ ਇਸ ਮਸਲੇ ਨੂੰ ਸਮਾਜ ਵਿੱਚ ਜੋਰ ਸ਼ੋਰ ਨਾਲ ਉਭਾਰਿਆ ਜਾਵੇਗਾ ਉਨ੍ਹਾਂ ਕਿਹਾ ਕੀ ਇਹੋ ਜਿਹੇ ਲੋਕਾਂ ਦੀ ਸੋਚ ਨੂੰ ਬਦਲਣ ਲਈ ਸਾਨੂੰ ਕਿਰਤੀ ਕਾਮਿਆਂ ਨੂੰ ਲਾਮਬੰਦ ਹੋਣ ਲਈ ਸਮੇ ਦੀ ਮੁੱਖ ਮੰਗ ਹੈ ਇਸ ਮੌਕਾ ਦੇਸ ਰਾਜ, ਹਰਮੇਸ਼ ਲਾਲ, ਜਗਨ ਨਾਥ, ਠੇਕੇਦਾਰ ਹਰਬੰਸ ਲਾਲ, ਮਿਸਤਰੀ ਜਸਵੰਤ ਰਾਏ ਆਦਿ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles