Join
Wednesday, March 25, 2026
Wednesday, March 25, 2026

ਵਿਧਾਇਕਾ ਸ਼੍ਰੀਮਤੀ  ਸੰਤੋਸ਼ ਕਟਾਰੀਆ ਨੇ ਪਿੰਡ ਭੋਲੇਵਾਲ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ

ਨਵਾਂਸ਼ਹਿਰ /ਕਾਠਗੜ੍ਹ, 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ ਦੇਣ ਅਤੇ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੂਰੀ ਤਰਾਂ ਵਚਨਬੱਧ ਹੈ।  ‘ ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਹਲਕਾ ਕਾਠਗੜ੍ਹ ਅਧੀਨ ਪੈਂਦੇ  ਸਰਕਾਰੀ ਸਕੂਲਾਂ ਵਿੱਚ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਦੌਰਾਨ ਹਲਕਾ ਬਲਾਚੌਰ ਦੀ ਵਿਧਾਇਕਾ ਸ਼੍ਰੀਮਤੀ ਸੰਤੋਸ਼ ਕਟਾਰੀਆ ਨੇ ਪਿੰਡ ਭੋਲੇਵਾਲ ਵਿਖੇ ਜਿੱਥੇ ਪਿੰਡ ਦੇ ਸਕੂਲ ਵਿੱਚ ਚਾਰਦਿਵਾਰੀ ਦਾ ਉਦਘਾਟਨ ਕੀਤਾ ਉਥੇ ਹੀ ਪਿੰਡ ਵਾਸੀਆਂ ਦੀਆਂ ਹੋਰ ਵੀ ਸਮੱਸਿਆਵਾਂ ਸੁਣੀਆਂ । ਇਸ ਮੌਕੇ ਇਕੱਤਰ ਪਿੰਡ ਵਾਸੀਆਂ ਨੇ ਜਰੂਰੀ ਸਮੱਸਿਆਵਾਂ ਦੀ ਗੱਲ ਕਰਦਿਆਂ ਸਕੂਲ ਦੇ ਮੇਨ ਗੇਟ ਅੱਗੇ ਜਮਾਂ ਰਹਿੰਦੇ ਗੰਦੇ ਪਾਣੀ ਦੇ ਪੱਕੇ ਹੱਲ, ਸਟਾਫ ਦੀ ਕਮੀ ਤੂੰ ਇਲਾਵਾ ਬਰਸਾਤ ਦੌਰਾਨ ਅਨਾਜ ਮੰਡੀ ਵਿੱਚ ਸ਼ਵਾਲਕ ਦੀਆਂ ਪਹਾੜੀਆਂ ਤੋਂ ਖੱਟਦੇ ਆਉਂਦੇ ਪਾਣੀ ਅਤੇ ਖੱਡ ਵਿੱਚ ਪੁਲੀ ਬਣਾਏ ਜਾਣ ਬਾਰੇ ਦੱਸਿਆ ਜਿਸ ‘ਤੇ ਪਿੰਡ ਵਾਸੀਆਂ ਨੂੰ ਭਰੋਸਾ ਦਿੰਦਿਆਂ ਸ਼੍ਰੀਮਤੀ ਕਟਾਰੀਆ ਨੇ ਕਿਹਾ ਕਿ ਸਰਕਾਰ ਸਕੂਲਾਂ ਅਤੇ ਸਿਹਤ ਸੁਵਿਧਾਵਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਸਕੂਲ ਵਿੱਚ ਅਧਿਆਪਕ ਦੋ ਤੋਂ ਤਿੰਨ ਕਰ ਦਿੱਤੇ ਗਏ ਹਨ ਅਤੇ ਜਦਕਿ ਚੌਥਾ ਅਧਿਆਪਕ ਵੀ ਜਲਦੀ ਹੀ ਆ ਜਾਵੇਗਾ। ਖੱਡ ਦੇ ਪਾਣੀ ਦੇ ਹਲ ਲਈ ਉਹਨਾਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਬੰਨ (ਸਮਾਲ ਡੈਮ) ਅਤੇ ਲਿੰਕ ਸੜਕ ਦਰਮਿਆਨ ਪੈਂਦੀ ਖੱਡ ਵਿੱਚ ਪੁਲੀ ਬਣਾਏ ਜਾਣ ਦਾ ਭਰੋਸਾ ਦਿੱਤਾ। ਪਿੰਡ ਵਸੀਆਂ ਨੇ ਹਲਕਾ ਵਿਧਾਇਕਾ ਦਾ ਜਿੱਥੇ ਪਿੰਡ ਪਹੁੰਚਣ ‘ਤੇ ਭਰਵਾਂ ਸਵਾਗਤ ਕੀਤਾ ਉੱਥੇ ਹੀ ਸਕੂਲ ਅਧਿਆਪਕਾ ਯਾਦਵਿੰਦਰ ਕੌਰ ਤੇ ਇਕਬਾਲ ਕੌਰ ਵੱਲੋਂ ਉਹਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ। 

       ਇਸ ਮੌਕੇ ਆਪ ਦੇ ਸੀਨੀਅਰ ਆਗੂ ਅਸ਼ੋਕ ਕਟਾਰੀਆ, ਬਲਾਕ ਪ੍ਰਧਾਨ ਰਣਵੀਰ ਸਿੰਘ ਧਾਲੀਵਾਲ, ਬਲਾਕ ਨੋਡਲ ਅਫਸਰ ਮਾ. ਗਿਆਨ ਸਿੰਘ ਕਟਾਰੀਆ, ਸਰਪੰਚ ਮਨੀਸ਼ਾ ਦੇਵੀ, ਰੋਹਿਤ ਕੁਮਾਰ, ਸੁਰਜੀਤ ਕੁਮਾਰ, ਚਰਨਦਾਸ, ਜਰਨੈਲ ਸਿੰਘ, ਜਸਪ੍ਰੀਤ ਸਿੰਘ, ਬਲਵਿੰਦਰ ਕੁਮਾਰ, ਰਮਨ, ਕਾਂਤਾ ਦੇਵੀ, ਪਵਨ ਕੁਮਾਰ, ਨੰਬਰਦਾਰ ਰਵਿੰਦਰਜੀਤਟ, ਰਾਮ ਚੰਦ, ਰਮੇਸ਼ ਦੇਵੀ, ਸੀਤਾ ਰਾਮ,  ਸਾਬਕਾ ਸਰਪੰਚ ਰਾਮ ਸਰੂਪ, ਕਾਲੂ, ਚਮਨ ਲਾਲ, ਸ਼ੰਕਰ ਦਾਸ, ਮੋਹਿਤ ਕੁਮਾਰ ਤੋਂ ਇਲਾਵਾ ਚੇਅਰਮੈਨ ਮਨਜੀਤ ਕੌਰ ਤੇ ਮੈਂਬਰ ਮਨੀਸ਼, ਅਰੁਨਜ਼ਰ, ਸਾਕਸ਼ੀ, ਵੀਨਾ, ਕੁਲਵਿੰਦਰ, ਵਿੱਕੀ, ਸ਼ਾਲੂ ਹਾਜਰ ਸਨ। 

ਪਿੰਡ ਭੋਲੇਵਾਲ ਵਿਖੇ ਸਰਕਾਰੀ ਪ੍ਰਾਇਮਰੀ

Related Articles

LEAVE A REPLY

Please enter your comment!
Please enter your name here

Latest Articles

2

2