Join
Wednesday, March 25, 2026
Wednesday, March 25, 2026

“ਆਪ ਆਦਮੀ ਪਾਰਟੀ” ਇੱਕ ਜੁਮਲਾ ਪਾਰਟੀ- ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ

ਬਲਾਚੌਰ 25 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਨੂੰ ਵੀ ਇੱਕ ਸਟੇਜ ਸ਼ੋ ਚਲਾਉਣ ਵਾਂਗ ਹੀ ਸਮਝ ਰਹੇ ਹਨ ਕਿ ਜੋ ਮਰਜ਼ੀ ਬੋਲ ਦਓ ਸ਼ੋ ਖਤਮ ਹੋਣ ਤੋਂ ਬਾਅਦ ਕੀ ਫ਼ਰਕ ਪੈਂਦੇ ? ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰ ਭਾਈਚਾਰੇ ਨਾਲ ਕੀਤਾ। ਅਜੇ ਮੰਗੂਪੁਰ ਨੇ ਭਗਵੰਤ ਮਾਨ ਜੀ ਨੂੰ ਯਾਦ ਕਰਾਇਆ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਰੌਲਾ ਪਾਉਂਦਿਆਂ ਕਿਹਾ ਸੀ ਕਿ ਸਰਪੰਚਾਂ ਨੂੰ 25 ਹਜ਼ਾਰ ਤਨਖਾਹ ਦਿੱਤੀ ਜਾਵੇ ਪਰੰਤੂ ਆਪ ਸਰਕਾਰ ਦੇ 3 ਸਾਲ ਦਾ ਕਾਰਜਕਾਲ ਪੂਰਨ ਹੋਣ ਉਪਰੰਤ ਸਰਪੰਚਾਂ ਨੂੰ ਮਾਣ ਭੱਤੇ ਵਿੱਚ ਸਿਰਫ 800 ਰੁਪਏ ਦਾ ਵਾਧਾ ਕਰਕੇ 2000 ਕਰ ਦਿੱਤਾ ਗਿਆ ਹੈ। ਅਜੇ ਮੰਗੂਪੁਰ ਨੇ ਕਿਹਾ ਕਿ ਭਗਵੰਤ ਮਾਨ ਦੇ ਬਾਕੀ ਵਾਅਦਿਆਂ ਵਾਂਗ ਇਹ ਵੀ ਇੱਕ ਜੁਮਲਾ ਹੀ ਸਾਬਤ ਹੋਇਆ ਜਿਸ ਦਾ ਸ਼ਿਕਾਰ ਬਣੇ “ਆਪ ਸਰਕਾਰ” ਦੇ ਲਾਰਿਆਂ ਉੱਤੇ ਵਿਸ਼ਵਾਸ ਕਰਨ ਵਾਲੇ ਪਿੰਡਾਂ ਦੇ ਸਰਪੰਚ।  ਅਜੇ ਮੰਗੂਪੁਰ ਨੇ ਕਿਹਾ ਕਿ ਇਹ ਕੋਈ ਪਹਿਲਾ ਜੁਮਲਾ ਨਹੀਂ ਜਿਸ ਨੇ ਪੰਜਾਬੀਆਂ ਨੂੰ ਠੱਗਿਆ ਹੋਵੇ ਪਰੰਤੂ ਹੁਣ ਪੰਜਾਬ ਦੇ ਲੋਕ ਇਨ੍ਹਾਂ ਜੁਮਲਿਆਂ ਤੋਂ ਚੰਗੀ ਕਰਾਂ ਵਾਕਫ ਹੋ ਚੁੱਕੇ ਹਨ ਅਤੇ ਇਨ੍ਹਾਂ ਦਾ ਜਵਾਬ ਦੇਣ ਦਾ ਮਨ ਬਣਾਈ ਬੈਠੇ ਨੇ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਪੰਜਾਬੀਆਂ ਨੂੰ ਅਜਿਹੀ ਜੁਮਲਾ ਪਾਰਟੀ ਆਮ ਆਦਮੀ ਪਾਰਟੀ ਤੋਂ ਦਰ ਕਿਨਾਰਾ ਕਰ ਵੋਟਾਂ ਵਿੱਚ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਣ ਦੀ ਅਪੀਲ ਕੀਤੀ।

Related Articles

LEAVE A REPLY

Please enter your comment!
Please enter your name here

Latest Articles

2

2