ਬਲਾਚੌਰ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਸਤਾ ਵਿੱਚ ਆਉਣ ਤੋਂ ਪਹਿਲਾਂ ਨੀਂਹ ਪੱਥਰਾ ਦੇ ਖਿਲਾਫ ਵੱਡੇ ਵੱਡੇ ਬਿਆਨ ਦੇਣ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਵਲੋਂ ਹੁਣ ਸਤਾ ਵਿੱਚ ਆਉਣ ਉਪਰੰਤ ਨੀਂਹ ਪੱਥਰਾ ਦੀ ਲਗਾਏ ਜਾਣ ਵਾਲੀ ਝੜੀ ਵਿੱਚ ਸਾਲ 2025-26 ਦੌਰਾਨ ਪੰਜਾਬ ਦੇ ਖਜ਼ਾਨੇ ਵਿੱਚੋ ਕਰੌੜਾ ਰੁਪਏ ਖਰਚੇ ਜਾਣ ਦੇ ਜਾਰੀ ਕੀਤੇ ਗਏ ਪ੍ਰਸਤਾਵ ਤੋਂ ਬਾਅਦ ਜਿੱਥੇ ਆਮ ਲੋਕ ਹੈਰਾਨ ਹੋ ਰਹੇ ਹਨ ਉਥੇ ਹੀ ਵਿਰੋਧੀ ਪਾਰਟੀਆਂ ਵਲੋਂ ਇਸ ਉਪਰ ਕਈ ਤਰ੍ਹਾਂ ਦੇ ਸਵਾਲ ਵੀ ਚੁੱਕਣੇ ਸੁਰੂ ਕਰ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਂਗਰਸ ਦੇ ਜ਼ਿਲਾ ਪ੍ਰਧਾਨ ਅਜੇ ਮੰਗਪੁਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਤਾ ਹਾਸਲ ਕਰਨ ਤੋਂ ਪਹਿਲਾਂ ਲੋਕਾਂ ਨਾਲ ਗੱਲਾਂ ਕੁੱਝ ਹੋਰ ਕੀਤੀਆਂ ਸਨ ਮਗਰ ਸੱਤਾਂ ਵਿੱਚ ਆਉਣ ਤੇ ਸੱਭ ਹਵਾ ਹਵਾਈ ਹੋ ਗਈਆਂ ਜਿਸ ਦਾ ਖਮਿਆਜਾ ਆਮ ਲੋਕਾਂ ਨੂੰ ਭੁਗਤਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਨੀਂਹ ਪੱਥਰਾ ਦੇ ਉਦਘਾਟਨਾਂ ਦੇ ਖਿਲਾਫ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ ਵਲੋਂ ਹੁਣ ਆਪਣੀ ਫੋਕੀ ਰਾਜਨੀਤੀ ਨੂੰ ਚਮਕਾਉਣ ਲਈ ਇੱਕ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। ਜਿਨ੍ਹਾਂ ਵਲੋਂ ਸਾਲ 2025-26 ਦੌਰਾਨ ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਸਰਕਾਰੀ ਸਕੂਲਾ ਦੇ ਪਖਾਨਿਆ, ਚਾਰਦੀਵਾਰੀਆ ਅਤੇ ਕਲਾਸ ਰੂਮਾਂ ਦੇ ਉਘਦਾਟਨਾ ਉਪਰ ਕੀਬ 20 ਕਰੋੜ ਰੁਪਏ ਖਰਚੇ ਜਾਣਗੇ। ਉਪਰ ਤੋਂ ਹਾਸੋਹੀਣੀ ਤਾਂ ਇਹ ਗੱਲ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਪਖਾਨੇ, ਚਾਰਦੀਵਾਰੀਆਂ ਅਤੇ ਕਲਾਸ ਰੂਮ ਸਾਲ 2022 ਤੋਂ ਬਣ ਕੇ ਉਨ੍ਹਾਂ ਦਾ ਕ੍ਰੀਬ ਦੋ : ਦੋ ਸਾਲਾ ਤੋਂ ਇਸਮੇਤਾਲ ਵੀ ਹੋ ਰਿਹਾ ਹੈ ਉਨ੍ਹਾਂ ਦੇ ਵੀ ਸੂਬੇ ਦੀ ਸਰਕਾਰ ਦੇ ਮੰਤਰੀ ਸੰਤਰੀ ਉਦਘਾਟਨ ਕਰਨਗੇ, ਉਸ ਤੋਂ ਵੀ ਵੱਡੀ ਹਾਸੋਹੀਣੀ ਤਾਂ ਇਹ ਗੱਲ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਪਖਾਨੇ, ਚਾਰਦੀਵਾਰੀ ਅਤੇ ਕਲਾਸ ਰੂਮ ਬਣਿਆ ਹੋਇਆ ਹੈ ਉਨ੍ਹਾਂ ਤਿੰਨਾ ਸਥਾਨਾ ਉਪਰ ਵੱਖ ਵੱਖ ਤਿੰਨ ਨੀਂਹ ਪੱਥਰਾ ਨਾਲ ਉਦਘਟਨ ਕੀਤਾ ਜਾਵੇਗਾ ਅਤੇ ਪ੍ਰਤੀ ਨੀਂਹ ਪੱਥਰ ਸਰਕਾਰ ਵਲੋਂ ਪੰਜ ਹਜ਼ਾਰ ਰੁਪਏ ਪ੍ਰਾਇਮਰੀ ਸਕੂਲ, 10 ਹਜਾਰ ਰੁਪਏ ਸਰਕਾਰੀ ਸਕੂਲ ਅਤੇ 20 ਹਜਾਰ ਰੁਪਏ ਸੀਨੀਅਰ ਸੈਕੰਡਰੀ ਸਕੂਲਾ ਨੂੰ ਖਰਚਾ ਦਿੱਤਾ ਜਾਵੇਗਾ ਮਗਰ ਬਾਕੀ ਉਦਘਾਟਨ ਸਮਾਗਮਾ ਵਿੱਚ ਜੋ ਮੁੱਖ ਮਹਿਮਾਨਾ, ਬੱਚਿਆ ਦੇ ਮਾਪਿਆ, ਗ੍ਰਾਮ ਪੰਚਾਇਤ, ਸਿੱਖਿਆ ਮਾਹਿਰਾ ਅਤੇ ਹੋਰ ਪਤਵੱਤੇ ਸੱਜਣਾ ਨੂੰ ਸ਼ਾਮਲ ਕਰਕੇ ਉਨ੍ਹਾਂ ਦੀ ਆਓ ਭਗਤ ਉਪਰ ਚਾਹ ਪਾਣੀ ਖਰਚਾ ਵੀ ਇਸ ਵਿੱਚ ਹੀ ਸ਼ਾਮਲ ਹੈ। ਉਨ੍ਹਾਂ ਆਖਿਆ ਕਿ ਉਦਘਾਟਨੀ ਸਮਾਗਮਾ ਲਈ ਇਹ ਰਾਂਸ਼ੀ ਕਾਫੀ ਨਹੀ ਹੈ ਜਦ ਕਿ ਇਸ ਤੋਂ ਉਪਰ ਆਉਂਦਾ ਖਰਚਾ ਅਧਿਆਪਕਾ ਨੂੰ ਆਪਣੀਆਂ ਜੇਬਾ ਵਿੱਚੋ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਵਲੋਂ ਉਦਘਾਟਨਾਂ ਦੀ ਲਗਾਈ ਜਾਣ ਵਾਲੀ ਇਸ ਝੜੀ ਵਿੱਚ ਮੁੱਖ ਮਹਿਮਾਨਾ ਲਈ ਕ੍ਰੀਬ 7 ਤੋਂ 10 ਦਿਨਾਂ ਪਹਿਲਾ ਅਧਿਅਪਕਾ ਨੂੰ ਤਿਆਰੀਆਂ ਆਰੰਭ ਕਰਨ ਲਈ ਮਜਬੂਰ ਹੋਣਾ ਪਵੇਗਾ ਜਿਸ ਨਾਲ ਬੱਚਿਆ ਦੀ ਪੜਾਈ ਉਪਰ ਵੀ ਬਹੁਤ ਮਾੜਾ ਅਸਰ ਪਵੇਗਾ। ਉਨ੍ਹਾਂ ਆਖਿਆ ਕਿ ਸੂਬਾ ਸਰਕਾਰ ਦੀ ਨਵੀਂ ਸਿੱਖਿਆ ਨੀਤੀ ਬੱਚਿਆਂ ਦੀ ਪੜਾਈ ਦਾ ਉਜਾੜਾ ਕਰੇਗੀ ਉਥੇ ਹੀ ਪੰਜਾਬ ਸਿਰ ਹੋਰ ਕਰਜ਼ਾ ਚੜਾਉਣ ਵਿੱਚ ਸਹਾਈ ਸਿੱਧ ਹੋਵੇਗੀ। ਅਖੀਰ ਵਿੱਚ ਉਨ੍ਹਾਂ ਆਖਿਆ ਕਿ ਅਧਿਆਪਕਾ ਨੂੰ ਬੱਚਿਆ ਦੀ ਪੜਾਈ ਕਰਾਉਣ ਤੱਕ ਹੀ ਸੀਮਿਤ ਰੱਖਿਆ ਜਾਵੇ ਅਤੇ ਆਪਣੇ ਉਦਘਾਟਨ ਸਮਾਗਮਾ ਨੂੰ ਠੇਕੇ ਉਪਰ ਦਿੱਤਾ ਜਾਵੇ ਤਾਂ ਜੋ ਅਧਿਆਪਕਾ ਦੀ ਖੱਜਲ ਖੁਆਰੀ ਵੀ ਬਚ ਸਕੇ ਅਤੇ ਬੱਚਿਆ ਦੀ ਪੜਾਈ ਦਾ ਵੀ ਨੁਕਸਾਨ ਨਾ ਹੋ ਸਕੇ।