Join
Wednesday, March 25, 2026
Wednesday, March 25, 2026

ਸੰਤ ਬਾਬਾ ਜਵਾਲਾ ਸਿੰਘ ਜੀ ਦਾ ਜਨਮ ਦਿਨ ਨੂੰ ਸਮਰਪਿਤ ਗੁਰਮਿਤ ਸਮਾਗਮ 03 ਮਈ ਨੂੰ- ਸੰਤ ਬਾਬਾ ਅਮਰਜੀਤ ਸਿੰਘ

ਜਲੰਧਰ (ਕਰਮਵੀਰ ਸਿੰਘ)-

ਧੰਨ-ਧੰਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਹਰਖੋਵਾਲ ਵਾਲਿਆਂ ਦਾ ਜਨਮ ਦਿਨ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ ਹੁਸ਼ਿਆਰਪੁਰ ਵਿਖੇ
ਮਿਤੀ 03 ਮਈ 2025 ਦਿਨ ਸ਼ਨੀਵਾਰ ਗੁਰਦੁਆਰਾ ਡੇਰਾ ਸੰਤਗੜ੍ਹ ਹਰਖੋਵਾਲ, ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ
ਸੰਤ ਬਾਬਾ ਅਮਰਜੀਤ ਸਿੰਘ (ਮੁੱਖੀ ਹਰਖੋਵਾਲ ਸੰਪ੍ਰਦਾਇ) ਨੇ ਦੱਸਿਆ ਕੀ ਇੰਨਾ ਸਮਾਗਮਾਂ ਸੰਬੰਧੀ ਮਿਤੀ 01 ਮਈ 2025 ਦਿਨ ਵੀਰਵਾਰ 09:00 ਵਜੇ ਸਵੇਰੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੀ ਆਖੰਡ ਪਾਠ ਸਾਹਿਬ ਆਰੰਭ ਹੋਣਗੇ। ਜਿਨਾਂ ਦੇ ਭੋਗ ਮਿਤੀ 3 ਮਈ 2025 ਦਿਨ ਸ਼ਨੀਵਾਰ 08:00 ਵਜੇ ਸਵੇਰੇ ਪਾਏ ਜਾਣਗੇ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਦੌਰਾਨ ਪੰਥ ਪ੍ਰਸਿੱਧ ਰਾਗੀ ਜਥੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨਗੇ। ਇਹਨਾਂ ਹੀ ਸਮਾਗਮਾਂ ਸਬੰਧੀ ਮਿਤੀ
02 ਮਈ 2025 ਸ਼ਾਮ 06:00 ਵਜੇ ਵੀ ਧਾਰਮਿਕ ਦੀਵਾਨ ਆਰੰਭ ਹੋਣਗੇ ਅਤੇ ਰਾਤ ਨੂੰ ਸਹਿਜ ਪਾਠ ਦੇ ਭੋਗ ਪਾਏ ਜਾਣਗੇ। ਇਹਨਾਂ ਸਾਰੇ ਸਮਾਗਮਾਂ ਨੂੰ ਸੰਗਤਾਂ ਆਨਲਾਈਨ ਯੂ-ਟਿਊਬ ਟਿਊਬ ਚੈਨਲ ਸੰਤਗੜ੍ਹ ਹਰਖੋਵਾਲ ਉੱਪਰ ਲਾਈਵ ਵੀ ਦੇਖ ਸਕਦੀ ਹਨ। ਅਖੀਰ ਉਨਾਂ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਸਮੇਂ ਸਿਰ ਪਹੁੰਚ ਕੇ ਸਮਾਗਮ ਦੀ ਸ਼ੋਭਾ ਵਧਾਉਣ ਦੀ ਕ੍ਰਿਪਾਲਤਾ ਕਰ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

Related Articles

LEAVE A REPLY

Please enter your comment!
Please enter your name here

Latest Articles

2

2