Join
Friday, March 13, 2026
Friday, March 13, 2026

ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਪਦਮ ਸ੍ਰੀ ਪੁਰਸਕਾਰ ਨਾਲ ਨਿਵਾਜਿਆ 

ਸਿੱਖ ਪੰਥ ਦੇ ਮਹਾਨ ਕੀਰਤਨੀ ਨੂੰ ਪਦਮ ਸ਼੍ਰੀ ਪੁਰਸਕਾਰ ਮਿਲਣਾ ਕੌਮ ਲਈ ਮਾਣ ਵਾਲੀ ਗੱਲ 

ਨਵੀਂ ਦਿੱਲੀ

ਸਿੱਖ ਕੌਮ ਦੀ ਮਹਾਨ ਪੰਥਕ ਸ਼ਖਸ਼ੀਅਤ ਅਤੇ ਪ੍ਰਸਿੱਧ ਕੀਰਤਨੇ ਆਪਣੀ ਮਿੱਠੀ ਆਵਾਜ਼ ਤੇ ਰਸ ਪੀਨਾ ਕੀਰਤਨ ਰਾਹੀਂ ਮਨ ਅਤੇ ਗੁਰੂ ਸ਼ਬਦ ਨਾਲ ਜੋੜਨ ਵਾਲੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲਿਆਂ ਨੂੰ ਭਾਰਤ ਸਰਕਾਰ ਵੱਲੋਂ ਰਾਸ਼ਟਰਪਤੀ ਦਰੋਪਦੀ ਮੁਰਮੁਰ ਵੱਲੋਂ ਪਦਮ ਸ੍ਰੀ ਪੁਰਸਕਾਰ ਦੇ ਕੇ ਨਿਵਾਜਿਆ ਹੈ ਜੋ ਕਿ ਸਿੱਖ ਕੌਮ ਲਈ ਬਹੁਤ ਵੱਡੀ ਗੱਲ ਹੈ ਭਾਵੇਂ ਕਿ ਸਮੁੱਚੀਆਂ ਹੀ ਇਤਿਹਾਸਿਕ ਨਾਮੀ ਕੀਰਤਨ ਅਤੇ ਪੰਥ ਕੋਲ ਪ੍ਰਸਿੱਧ ਕਥਾਵਾਚਕ ਹਨ ਪਰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਪੁਰਸਕਾਰ ਦੇ ਕੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦਾ ਜੋ ਮਾਣ ਭਾਰਤ ਸਰਕਾਰ ਵੱਲੋਂ ਵਧਾਇਆ ਗਿਆ ਹੈ ਜਿਸ ਲਈ ਚਾਰੇ ਪਾਸੇ ਖੁਸ਼ੀ ਅਤੇ ਮਾਣ ਵਾਲੀ  ਗੱਲ ਹੈ ਦੱਸ ਦਈਏ ਕਿ ਵੱਖ-ਵੱਖ ਦੇਸ਼ਾਂ ਵਿੱਚ ਭਾਈ ਹਰਜਿੰਦਰ ਸਿੰਘ ਜੀ ਕੀਰਤਨ ਕਰਨ ਦੇ ਲਈ ਅਕਸਰ ਹੀ ਜਾਂਦੇ ਆਉਂਦੇ ਰਹਿੰਦੇ ਹਨ ਪਰ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨ ਦੇ ਵਿੱਚ ਅਤੇ ਆਪਣੇ ਧਰਮ ਦੇ ਨਾਲ ਗੁਰੂ ਵਾਲਾ ਬਣਨ ਦੇ ਲਈ ਭਾਵ ਅੰਮ੍ਰਿਤ ਛਕਣ ਦੇ ਲਈ ਜੋ ਪ੍ਰਚਾਰ ਭਾਈ ਹਰਜਿੰਦਰ ਸਿੰਘ ਜੀ ਵੱਲੋਂ ਕੀਤਾ ਜਾਂਦਾ ਹੈ ਜਿਸ ਕਾਰਨ ਵੱਖ-ਵੱਖ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਭਾਈ ਸਾਹਿਬ ਜੀ ਦਾ ਅਤੀ ਸਤਿਕਾਰ ਕਰਦੀਆਂ ਹਨ ਬੀਤੇ ਹਫਤੇ ਵਿਦੇਸ਼ ਦੇ ਵਿੱਚ ਕੀਰਤਨ ਕਰਕੇ ਆਉਣ ਤੋਂ ਬਾਅਦ ਦਿੱਲੀ ਹਵਾਈ ਅੱਡੇ ਤੇ ਉਤਰਦੇ ਸਾਰ ਹੀ ਉਹਨਾਂ ਨੂੰ ਰਾਸ਼ਟਰਪਤੀ ਭਵਨ ਵਿੱਚ ਬੁਲਾਇਆ ਗਿਆ ਤੇ ਜਿੱਥੇ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੁਰ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਿਹ ਮੰਤਰੀ ਅਮਿਤ ਸ਼ਾਹ ਅਤੇ ਹੋਰ ਭਾਰਤ ਸਰਕਾਰ ਦੇ ਮੰਤਰੀ ਸਾਹਿਬਾਨ ਦੀ ਮੌਜੂਦਗੀ ਵਿੱਚ ਉਹਨਾਂ ਨੂੰ ਪਦਮ ਸ਼੍ਰੀ ਪੁਰਸਕਾਰ ਦਿੱਤਾ ਗਿਆ

Related Articles

LEAVE A REPLY

Please enter your comment!
Please enter your name here

Latest Articles

2