ਬਲਾਚੌਰ 8 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਬਲਾਕ ਸੜੋਆ ਦੇ ਪਿੰਡ ਮਾਲੇਵਾਲ,ਸਿੰਘਪੁਰ,ਚੂਹੜਪੁਰ,ਕਟਵਾਰਾ,ਕਰੀਮਪੁਰ ਧਿਆਨੀ ਅਤੇ ਕਰੀਮਪੁਰ ਚਾਹਵਾਲਾ ਆਦਿ ਪਿੰਡਾਂ ਦੇ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੱਲ ਮਿਤੀ 9 ਅਪ੍ਰੈਲ ਦਿਨ ਬੁੱਧਵਾਰ ਨੂੰ ਸ਼੍ਰੀਮਤੀ ਸੰਤੋਸ਼ ਕਟਾਰੀਆ ਐੱਮ.ਐੱਲ.ਏ ਬਲਾਚੌਰ ਜੀ ਵੱਲੋਂ ਕੀਤਾ ਜਾਵੇਗਾ।ਪਵਨ ਕੁਮਾਰ ਰੀਠੂ ਕਰੀਮਪੁਰ ਚਾਹਵਾਲਾ ਆਗੂ ਆਮ ਆਦਮੀ ਪਾਰਟੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਪਿੰਡ ਮਾਲੇਵਾਲ,10 ਵਜੇ ਪਿੰਡ ਸਿੰਘਪੁਰ,11 ਵਜੇ ਚੂਹੜਪੁਰ,12 ਵਜੇ ਕਟਵਾਰਾ,1 ਵਜੇ ਕਰੀਮਪੁਰ ਧਿਆਨੀ ਅਤੇ 2 ਵਜੇ ਕਰੀਮਪੁਰ ਚਾਹਵਾਲਾ ਆਦਿ ਪਿੰਡਾਂ ਦੇ ਸਕੂਲਾਂ ਵਿਖੇ ਸ਼੍ਰੀਮਤੀ ਸੰਤੋਸ਼ ਕਟਾਰੀਆ ਐੱਮ.ਐੱਲ.ਏ ਬਲਾਚੌਰ ਵੱਲੋਂ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਜਾਣਗੇ।ਉਹਨਾਂ ਪਾਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ।