ਨਵਾਂਸ਼ਹਿਰ, 08 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ)
ਕਰਿਆਮ ਰੋਡ ਤੇ ਸਿੱਥਤ ਕੇਸੀ ਕਾਲਜ ਆਫ ਹੋਟਲ ਮੈਨੇਜਮੈਂਟ ਦਾ ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਪੀ.ਟੀ.ਯੂ.) ਵਲੋ ਬੀ.ਐਚ.ਐਮ.ਸੀ.ਟੀ. (ਏ.ਆਈ.ਸੀ.ਟੀ.ਈ.) ਦਾ ਦਸੰਬਰ 2024 ਦੇ ਪਹਿਲੇ ਅਤੇ ਤੀਸਰੇ ਸਮੈਸਟਰ ਦੀ ਹੋਈ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਹੈ। ਕਾਲਜ ਪ੍ਰਿੰਸੀਪਲ ਡਾ. ਬਲਜੀਤ ਕੌਰ ਨੇ ਦੱਸਿਆ ਕਿ ਬੀ.ਐਚ.ਐਮ.ਸੀ.ਟੀ (ਏ.ਆਈ.ਸੀ.ਟੀ.) ਦੇ ਚਾਰ ਸਾਲਾ ਡਿਗਰੀ ਕੋਰਸ ਦੇ ਪਹਿਲੇ ਸਮੈਸਟਰ ’ਚ ਵਿਦਿਆਰਥਣ ਜੈਸਮੀਨ ਬਾਲੀ ਪੁੱਤਰੀ ਸੰਤੋਖ ਸਿੰਘ ਨੇ 9.63 ਐਸ.ਜੀ.ਪੀ.ਏ (ਸੈਸ਼ਨ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ ਸਥਾਨ, ਜੈਸਮੀਨ ਪੁੱਤਰੀ ਹਰਮੇਸ਼ ਲਾਲ ਨੇ 9.41 ਐਸ.ਜੀ.ਪੀ.ਏ. ਨਾਲ ਦੂਸਰਾ ਸਥਾਨ, ਅਰਸ਼ਪ੍ਰੀਤ ਕੌਰ ਪੁੱਤਰੀ ਹਰਪ੍ਰੀਤ ਸਿੰਘ ਨੇ 8.52 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਬੀਐਚਐਮਸੀਟੀ ਦੇ ਤੀਜੇ ਸਮੈਸਟਰ ’ਚ ਹਰਦੀਪ ਨੇ 9.04 ਸੀਜੀਪੀਏ (ਸੈਸ਼ਨ ਗ੍ਰੇਡ ਪੁਆਇੰਟ ਔਸਤ) ਨਾਲ ਕਾਲਜ ’ਚੋਂ ਪਹਿਲਾ, ਦਿਲਪ੍ਰੀਤ ਨੇ 8.48 ਸੀਜੀਪੀਏ ਨਾਲ ਦੂਜਾ ਅਤੇ ਅਨਮੋਲ ਨੇ 8.39 ਐਸਜੀਪੀਏ ਨਾਲ ਤੀਜਾ ਸਥਾਨ ਹਾਸਲ ਕੀਤਾ। ਇਹਨਾ ਨੂੰ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਪ੍ਰਿੰਸੀਪਲ ਡਾ. ਬਲਜੀਤ ਕੌਰ, ਵਿਸ਼ਾਲ ਕੁਮਾਰ, ਸਤਿਅਮ ਕੁਮਾਰ, ਮਨਪ੍ਰੀਤ ਕੌਰ ਅਤੇ ਮਨਦੀਪ ਨੇ ਵਧਾਈ ਦਿੱਤੀ ਹੈ।