Join
Wednesday, March 25, 2026
Wednesday, March 25, 2026

ਖੂਨਦਾਨ ਲਹਿਰ ਦੇ ਸਮਾਜ ਸੇਵੀ ਤੇ ਮੁੱਢਲੇ ਅਹੁਦੇਦਾਰ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਨਵਾਂਸ਼ਹਿਰ29 ਅਪ੍ਰੈਲ (  ਜਤਿੰਦਰ ਪਾਲ ਸਿੰਘ ਕਲੇਰ)

ਕਰੀਬ 35 ਸਾਲ ਪਹਿਲਾਂ ਇਲਾਕੇ ਵਿੱਚ ਖੂਨਦਾਨ ਪ੍ਰਤੀ ਡਰ ਵਹਿਮ‌ ਪ੍ਰਤੀ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਨੂੰ ਸਥਾਨਕ ਸਮਾਜ ਸੇਵਕਾਂ ਦੀ ਇੱਕ ਟੀਮ ਨੇ ਆਪਣੇ ਹੱਥ ਲਿਆ ਤੇ ਇਸ ਦਾ ਪਸਾਰ ਹੁੰਦਾ ਗਿਆ ਤੇ ਸਥਾਨਕ ਰਾਹੋਂ ਰੋਡ ਤੇ ਸਥਾਪਿਤ ਚੈਰੀਟੇਬਲ ਬੀ.ਡੀ.ਸੀ.ਬਲੱਡ ਸੈਂਟਰ ਦਾ ਨਿਰਮਾਣ ਹੋਇਆ। ਇਸ ਦਾ ਉਦਘਾਟਨ ਭਗਤ ਪੂਰਨ ਸਿੰਘ (ਬਾਨੀ ਪਿੰਗਲਵਾੜਾ) ਨੇ ਆਪਣੇ ਕਰ ਕਮਲਾਂ ਨਾਲ੍ਹ 1992 ਦੀ ਵਿਸਾਖੀ ਦੇ ਮੌਕੇ ਕੀਤਾ। ਇਸ ਲਹਿਰ ਦੇ ਮੋਢੀ ਸਮਾਜ ਸੇਵੀਆਂ ਵਿੱਚੋਂ ਇੱਕ ਪੁਸ਼ਪ ਰਾਜ ਕਾਲ੍ਹੀਆ ਸਰੀਰਕ ਤੌਰ ਤੇ ਵਿਛੋੜਾ ਦੇ ਗਏ ਸਨ ਜਿਹਨਾਂ ਦਾ ਸ਼ਰਧਾਂਜਲੀ ਸਮਾਗਮ ਸਥਾਨਕ ਬਲੱਡ ਡੋਨਰਜ਼ ਕੌਂਸਲ ਦੇ ਸਹਿਯੋਗ ਨਾਲ੍ਹ ਸ੍ਰੀ ਵਿਸ਼ਵਕਰਮਾ ਮੰਦਰ ਵਿਖੇ ਆਯੋਜਿਤ ਕੀਤਾ ਗਿਆ। ਸਮਾਗਮ ਵਿੱਚ ਦੱਸਿਆ ਗਿਆ ਕਿ ਜਿਸ ਸੰਸਥਾ ਦੇ ਕਾਲ੍ਹੀਆ ਮੋਢੀ ਆਹੁਦੇਦਾਰ ਰਹੇ ਉਹ ਸੰਸਥਾ ਹੁਣ ਤੱਕ 373 ਪ੍ਰੇਰਕਾਂ ਰਾਹੀਂ 1813 ਖ਼ੂਨਦਾਨ ਕੈਂਪ ਤੇ 700 ਮੁਫਤ ਬਲੱਡ ਗਰੁਪਿੰਗ ਕੈਂਪ ਆਯੋਜਿਤ ਕਰ ਚੁੱਕੀ ਹੈ। ਦਿਨ ਰਾਤ ਚੱਲ ਰਹੇ ਖੂਨਦਾਨ ਭਵਨ ਵਿੱਚ ਦੋ ਡਾਕਟਰ ਅਤੇ 34  ਮੁਲਾਜਮ ਲੋੜਵੰਦਾਂ ਦੀ ਸੇਵਾ ਨੂੰ ਸਮਰਪਿਤ ਰਹਿੰਦੇ ਹਨ। ਅੱਜ ਦੇ ਸ਼ਰਧਾਂਜਲੀ ਸਮਾਗਮ ਵਿੱਚ ਪ੍ਰੀਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੋਂ ਇਲਾਵਾ ਅਵਤਾਰ ਸਿੰਘ ਕਰੀਮਪੁਰੀ, ਲਲਿੱਤ ਮੋਹਨ ਪਾਠਕ ਬੱਲੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ, ਗੁਰਇੱਕਬਾਲ ਬੱਬਲੀ ਤੇ ਅੰਗਦ ਸਿੰਘ ਨਵਾਂਸ਼ਹਿਰ ਸਾਬਕਾ ਵਿਧਾਇਕ, ਹਰਮੇਸ਼ ਪੁਰੀ ਜ਼ਿਲ੍ਹਾ ਪ੍ਰਧਾਨ , ਜੀ.ਐਸ.ਚਾਵਲਾ ਸੂਬਾਈ ਜਨਰਲ ਸਕੱਤਰ ਕੈਮਿਸਟ ਐਸੋਸੀਏਸ਼ਨ, ਭਾਗ ਸਿੰਘ ਸਾਬਕਾ ਸੂਬਾਈ ਡਰੱਗ ਕੰਟਰੋਲਰ ਪੰਜਾਬ, ਸਤਬੀਰ ਸਿੰਘ ਪੱਲੀ ਝਿੱਕੀ ਹਲਕਾ ਇੰਚਾਰਜ ਕਾਂਗਰਸ ਕਮੇਟੀ ਬੰਗਾ,ਡਾ.ਕਮਲ, ਮੱਖਣ ਸਿੰਘ ਗਰੇਵਾਲ,ਗੁਰਮੁੱਖ ਨੌਰਥ ਮੀਤ ਪ੍ਰਧਾਨ ਨਗਰ ਕੌਂਸਲ, ਬੀ ਡੀ ਸੀ ਵਲੋਂ ਐਸ ਕੇ ਸਰੀਨ ਪ੍ਰਧਾਨ, ਜੇ ਐਸ ਗਿੱਦਾ ਸਕੱਤਰ, ਪ੍ਰਵੇਸ਼ ਕੁਮਾਰ ਵਿੱਤ ਸਕੱਤਰ, ਡਾ.ਅਜੇ ਬੱਗਾ, ਸੁਰਿੰਦਰ ਕੌਰ ਤੂਰ, ਨੋਬਲ ਸਰੀਨ ਐਡਵੋਕੇਟ, ਸ੍ਰੀਮਤੀ ਨੀਲਮ ਕੌਸ਼ਲ, ਮਨਮੀਤ ਸਿੰਘ ਮੈਨੇਜਰ, ਨਰਿੰਦਰ ਸਿੰਘ ਭਾਰਟਾ, ਰੋਡ ਸੇਫਟੀ ਵਲੋਂ ਨਰਿੰਦਰਪਾਲ ਤੂਰ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਲਤਾ ਨੇਗੀ, ਓਮ ਪ੍ਰਕਾਸ਼ ਸ਼ਰਮਾ, ਚਮਨ ਸਿੰਘ ਡਾਇਰੈਕਟਰ ਨਸ਼ਾ ਮੁਕਤੀ ਕੇਂਦਰ, ਯੋਗੇਸ਼, ਪ੍ਰਮੋਦ ਭਾਰਤੀ, ਅਮਿੱਤ ਸ਼ਰਮਾ, ਵਿਵੇਕ ਮਾਰਕੰਡਾ, ਜਸਬੀਰ ਸਿੰਘ ਨੂਰਪੁਰ, ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਮਿੰਟੂ, ਗੁਰਚਰਨ ਅਰੋੜਾ, ਪ੍ਰਦੀਪ ਭਨੋਟ, ਡਾ.ਜੇ.ਡੀ.ਵਰਮਾ, ਰਤਨ ਲਾਲ ਜੈਨ, ਮਨੋਹਰ ਲਾਲ, ਡਾ.ਅਵਤਾਰ ਸਿੰਘ, ਵਾਸਦੇਵ ਪ੍ਰਦੇਸੀ, ਸ੍ਰੀ ਰਮਨ ਕੁਮਾਰ ਸੀਨੀਅਰ ਸਿਟੀਜਨ, ਸ੍ਰੀ ਤ੍ਰਿਪਾਠੀ ਹਿੰਦੀ ਜਾਗਰਣ,ਸੀਨੀਅਰ ਪੱਤਰਕਾਰ ਜਤਿੰਦਰਪਾਲ ਸਿੰਘ ਕਲੇਰ, ਬਖਸ਼ੀ ਐਡਵੋਕੇਟ, ਪ੍ਰਮਿੰਦਰ ਸਿੰਘ ਕਲਸੀ, ਬੀ ਡੀ ਸੀ ਸਟਾਫ ਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜਰ ਸਨ। ਕਾਲ੍ਹੀਆ ਪ੍ਰੀਵਾਰ ਚੋਂ  ਮੈਂਬਰ ਮੈਡਮ ਰਜਨੀ ਕਾਲ੍ਹੀਆ, ਭਰਾ ਮਨੋਰੰਜਨ ਕਾਲ੍ਹੀਆ,  ਰੀਤੂ ਕਾਲ੍ਹੀਆ, ਸਾਦਣਾ ਸ਼ਰਮਾ , ਮੁਕੇਸ਼ ਸ਼ਰਮਾ, ਮਿਨਾਕਸ਼ੀ ਸ਼ਰਮਾ, ਦੀਪਤੀ, ਯੁਵਰਾਜ, ਤਨਵੀ, ਓਮਸੀ ਤੇ ਨਵਦੀਪ ਸਿੰਘ ਢਿੱਲੋਂ ਹਾਜਰ ਸਨ। ਆਖਰ ਵਿੱਚ ਸ੍ਰੀ ਅਵਤਾਰ ਸਿੰਘ ਕਰੀਮਪੁਰੀ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ।

Related Articles

LEAVE A REPLY

Please enter your comment!
Please enter your name here

Latest Articles

2

2