ਨਵਾਂਸ਼ਹਿਰ /ਕਾਠਗੜ੍ਹ 7 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ )
ਕਸਬਾ ਕਾਠਗੜ੍ਹ ਦੇ 24 ਸਾਲਾ ਨੌਜਵਾਨ ਨਿਖਿਲ ਦਾ ਕੁਝ ਦਿਨ ਪਹਿਲਾਂ ਅਚਾਨਕ ਦਿਲ ਦੀ ਧੜਕਣ ਰੁਕ ਜਾਣ ਕਾਰਣ ਦੇਹਾਂਤ ਹੋ ਗਿਆ ਸੀ। ਨਿਖਿਲ ਬਹੁਤ ਹੋਣਹਾਰ ਅਤੇ ਸਾਊ ਸੁਭਾਅ ਦਾ ਨੋਜਵਾਨ ਸੀ। ਅੱਜ ਉਸਦੀ ਅੰਤਿਮ ਅਰਦਾਸ ਮੌਕੇ ਰਿਸ਼ਤੇਦਾਰ, ਪਿੰਡ ਵਾਸੀ, ਸੱਜਣ ਮਿੱਤਰ ਅਤੇ ਪਰਿਵਾਰਕ ਮੈਂਬਰਾਂ ਨਮ ਅੱਖਾਂ ਨਾਲ ਉਸ ਦੀ ਅੰਤਿਮ ਰਸਮ ਵਿੱਚ ਸ਼ਾਮਲ ਹੋਏ । ਮਹੌਲ ਬਹੁਤ ਗ਼ਮਗੀਨ ਸੀ। ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਦੀਆਂ ਕਥਾਵਾਚਕਾਵਾਂ ਸਾਧਵੀ ਸ਼ਵੇਤਾ ਭਾਰਤੀ ਅਤੇ ਸਾਧਵੀ ਜਸਪਾਲ ਭਾਰਤੀ ਨੇ ਸੋਕ ਸਭਾ ਵਿਚ ਵਿਛੜੀ ਆਤਮਾ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ । ਇਸ ਮੌਕੇ ਸਾਬਕਾ ਸਰਪੰਚ ਸੁਭਾਸ਼ ਅਨੰਦ, ਸੇਵਾਦਾਰ ਸਾਈਂ ਕਾਲੇ ਸ਼ਾਹ, ਪ੍ਰਿੰਸੀਪਲ ਚਮਨ ਲਾਲ, ਪ੍ਰਿੰਸੀਪਲ ਪ੍ਰੇਮ ਪ੍ਰਕਾਸ਼, ਸਾਬਕਾ ਸਰਪੰਚ ਜੋਗਿੰਦਰ ਪਾਲ, ਪੱਤਰਕਾਰ ਸਤੀਸ਼ ਸ਼ਰਮਾ ਨੇ ਵਿਛੜੀ ਆਤਮਾ ਨੂੰ ਸ਼ਰਧਾ ਸੁਮਨ ਅਰਪਿਤ ਕੀਤੇ।