Join
Tuesday, March 24, 2026
Tuesday, March 24, 2026

ਭਾਰਤੀ ਸੰਸਕ੍ਰਿਤੀ ਨੂੰ ਅਗਰਸਰ ਕਰਦਾ ਜਲੰਧਰ ਸਕੂਲ ਦਾ ਸਾਲਾਨਾ ਸਮਾਗਮ ਛੱਡ ਗਿਆ ਅਮਿੱਟ ਯਾਦਾਂ

ਜਲੰਧਰ ਸਕੂਲ ਵਿਚ ਹਰ ਸਾਲ ਦੀ ਤਰ੍ਹਾਂ ਭਾਰਤੀ ਨਵੇਂ ਵਰ੍ਹੇ ਅਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਮੂਲ ਮੰਤਰ ਅਤੇ ਗੁਰਬਾਣੀ ਸ਼ਬਦ ਨਾਲ ਹੋਈ। ਬੱਚਿਆਂ ਨੇ ਨਾਮਧਾਰੀ ਗੁਰੂ: ਸਤਿਗੁਰੂ ਦਲੀਪ ਸਿੰਘ ਜੀ ਦੁਆਰਾ ਦਰਸ਼ਾਏ ਏਕਤਾ ਦੇ ਨਾਰੇ ਵੀ ਸੁਣਾਏ। ਇਸ ਦੌਰਾਨ ਬੱਚਿਆਂ ਨੇ ਆਪਣੀ ਵੱਖ ਵੱਖ ਪ੍ਰਤਿਭਾਵਾਂ ਦਾ ਪ੍ਰਗਟਾਵਾ ਕੀਤਾ। ਹਾਲ ਜੈਕਾਰਿਆਂ ਅਤੇ ਭਾਰਤ ਮਾਤਾ ਦੀ ਜੈ ਨਾਲ ਗੂੰਜਦਾ ਰਿਹਾ। ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬੀ ਸਭਿਆਚਾਰ ਨੂੰ ਗੀਤਾਂ, ਗਿੱਧਾ, ਭੰਗੜਾ ਆਦਿ ਰਾਹੀਂ ਪੇਸ਼ ਕਰ ਕੇ ਸਮਾਰੋਹ ਨੂੰ ਚਾਰ ਚੰਨ ਲਗਾ ਦਿੱਤੇ . ਇਸ ਮੌਕੇ ਗੁਰਦਾਸਪੁਰ ਤੋਂ ਉਚੇਚੇ ਤੌਰ ਤੇ ਪੁੱਜੇ ਰੌਕੀ ਸ਼ਹਰੀਆਂ ਥੀਏਟਰ ਗਰੁੱਪ ਦੇ ਕਲਾਕਾਰਾਂ ਸਚਿਨ ਜੀ, ਰਘੁਨਾਥ ਜੀ ਤੇ ਟੀਮ ਨੇ ਪੰਜਾਬ ਵਿਚ ਨਸ਼ਿਆਂ ਦੇ ਚੱਲ ਰਹੇ ਦਰਿਆ ਉੱਤੇ ਇਕ ਦਿਲਚਸਪ ਨਾਟਕ ਪੇਸ਼ ਕੀਤਾ, ਜਿਸਨੂੰ ਦਰਸ਼ਕਾਂ ਨੇ ਬਹੁਤ ਹੀ ਪਸੰਦ ਕੀਤਾ .


ਮੁੱਖ ਮਹਿਮਾਨਾਂ, ਹੋਣਹਾਰ ਵਿਦਿਆਰਥੀਆਂ ਅਤੇ ਮਹਾਨ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਹੁਤ ਹੀ ਖਾਸ ਸ਼ਖਸੀਅਤਾਂ ਸਵਾਮੀ ਨਿਤਿਆਨੰਦ ਜੀ ਸਵਾਮੀ ਬ੍ਰਹਮਾ ਨੰਦ ਗਿਰੀ ਜੀ, ਡਾਕਟਰ ਹੇਮੰਤ ਮਲਹੋਤਰਾ ਜੀ, ਡਾਕਟਰ ਰੂਪਾਲੀ ਮਲਹੋਤਰਾ ਜੀ, ਸ੍ਰੀਮਤੀ ਪੂਨਮ ਭਾਰਦਵਾਜ਼ ਜੀ, ਸ੍ਰੀ ਦਿਨੇਸ਼ ਭਾਰਦਵਾਜ ਜੀ, ਰਮੇਸ਼ ਮਿਸ਼ਰਾ ਜੀ, ਸੂਰਯਾ ਮਿਸ਼ਰਾ ਜੀ, ਸ਼ਾਮ ਸਿੰਘ ਨਾਮਧਾਰੀ ਜੀ, ਹਰਪ੍ਰੀਤ ਸਿੰਘ, ਰਜਿੰਦਰ ਸਿੰਘ ਜੀ, ਮਨਜੀਤ ਕੌਰ ਜੀ ਆਦਿ ਨੇ ਉਚੇਚੇ ਤੌਰ ਤੇ ਆ ਕੇ ਸਮਾਗਮ ਦੀ ਸ਼ੋਭਾ ਵਧਾਈ। ਮੈਡਮ ਜਸਬੀਰ ਕੌਰ ਜੀ ਅਤੇ ਮੀਨਾਕਸ਼ੀ ਜੀ ਨੇ ਸਟੇਜ ਦਾ ਸੰਚਾਲਨ ਬਹੁਤ ਹੀ ਵਧੀਆ ਕੀਤਾ। ਮੁੱਖ ਅਧਿਆਪਿਕਾ ਰਾਜਪਾਲ ਕੌਰ ਅਤੇ ਚੇਅਰਮੈਨ ਪਲਵਿੰਦਰ ਸਿੰਘ ਵੱਲੋਂ ਸਾਰਿਆਂ ਦਾ ਜੀਉ ਆਇਆਂ ਅਤੇ ਧੰਨਵਾਦ ਕੀਤਾ ਗਿਆ। ਰਾਜਪਾਲ ਕੌਰ ਨੇ ਦੱਸਿਆ ਕਿ ਅਸੀਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਆਪਣੇ ਵਿਰਸੇ ਅਤੇ ਸੰਸਕਾਰਾਂ ਨਾਲ ਜੋੜੇ ਰੱਖਣ ਦੀ ਪ੍ਰੇਰਣਾ ਦਿੰਦੇ ਰਹਿੰਦੇ ਹਾਂ ਤਾਕਿ ਉਹ ਚੰਗੇ ਮਨੁੱਖ ਬਣ ਸਕਣ, ਆਦਰਸ਼ ਨਾਗਰਿਕ ਬਣ ਸਕਣ।ਉਹਨਾਂ ਦੱਸਿਆ ਕਿ ਹਰ ਸਾਲ ਲੋੜਵੰਦ ਵਿਦਿਆਰਥੀਆਂ ਦੀ ਵੀ ਯਥਾਯੋਗ ਮਦਦ ਕੀਤੀ ਜਾਂਦੀ ਹੈ। ਇਸ ਮੌਕੇ ਮੈਮ ਰਮਨਪ੍ਰੀਤ ਕੌਰ, ਰੋਜੀ ਸਭਰਵਾਲ, ਕੰਚਨ ਬਾਲਾ ਬਲਬੀਰ ਕੌਰ, ਤੋਸ਼ੀਨ, ਸਿੰਧੂ, ਬਲਜੀਤ ਕੌਰ, ਰੇਖਾ ਯਾਦਵ ਆਦਿ ਸਭ ਨੇ ਸਮਾਗਮ ਨੂੰ ਸਫਲ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ। ਅਖੀਰ ਬੱਚਿਆਂ ਨੂੰ, ਉਹਨਾਂ ਦੇ ਮਾਤਾ ਪਿਤਾ ਨੂੰ ਅਤੇ ਮੁੱਖ ਮਹਿਮਾਨਾਂ ਨੂੰ ਲੰਗਰ ਅਤੇ ਮੀਠਾ ਵਰਤਾਇਆ ਗਿਆ।

Related Articles

1 COMMENT

LEAVE A REPLY

Please enter your comment!
Please enter your name here

Latest Articles

2

2