ਸਾਰੇ ਪ੍ਰਬੰਧ ਮੁਕੰਮਲ -ਸਾਈਂ ਕਾਲੇ ਸ਼ਾਹ
ਨਵਾਂਸ਼ਹਿਰ /ਕਾਠਗੜ, 8 ਅਪ੍ਰੈਲ (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਡੇਰਾ ਬਾਬਾ ਟਿੱਬੀ ਸਾਹਿਬ ਕਾਠਗੜ੍ਹ ਵਿਖੇ ਸਾਲਾਨਾ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ 10, 11 ਅਤੇ 12 ਅਪ੍ਰੈਲ ਨੂੰ ਡੇਰੇ ਦੇ ਗੱਦੀ ਨਸ਼ੀਨ ਬਾਬਾ ਸਖੀ ਰਾਮ ਜੀ ਦੀ ਰਹਿਨੁਮਾਈ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਦੀ ਦੇਖਰੇਖ ਹੇਠ ਵਿੱਚ ਕਰਵਾਇਆ ਜਾ ਰਿਹਾ ਹੈ।ਸਾਰੇ ਪ੍ਰਬੰਧ ਮੁਕੰਮਲ -ਸਾਈਂ ਕਾਲੇ ਸ਼ਾਹ
ਇਸ ਸਲਾਨਾ ਮੇਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਾਈਂ ਕਾਲੇ ਸ਼ਾਹ ਜੀ ਨੇ ਦੱਸਿਆ ਕਿ 10 ਅਤੇ 11 ਅਪ੍ਰੈਲ ਨੂੰ ਜਿਲਾ ਨਵਾਂਸ਼ਹਿਰ ਅਤੇ ਬਲਾਕ ਬਲਾਚੌਰ ਅਧੀਨ ਪੈਂਦੀਆਂ ਕਬੱਡੀ ਟੀਮਾਂ ਦੇ ਮੈਚ ਕਰਵਾਏ ਜਾਣਗੇ ਜਿਸ ਵਿੱਚ ਅੰਡਰ 45 ਕਿਲੋ, ਅੰਡਰ 57 ਕਿਲੋ ਤੇ ਅੰਡਰ 68 ਕਿਲੋ ਦੀਆਂ ਟੀਮਾਂ ਦੇ ਖਿਡਾਰੀ ਭਾਗ ਲੈ ਸਕਣਗੇ ਜਦਕਿ ਪਿੰਡ ਪੱਧਰ ‘ਤੇ ਸੱਦੀਆਂ ਹੋਈਆਂ 8 ਟੀਮਾਂ ਦੇ ਹੀ ਮੈਚ ਹੋਣਗੇ। 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਲਿਵਾਸਾ ਹਸਪਤਾਲ ਨਵਾਂਸ਼ਹਿਰ ਵੱਲੋਂ ਮੁਫਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ ਜਦਕਿ ਸ਼ਹੀਦ ਭਗਤ ਸਿੰਘ ਬਲੱਡ ਸੈਂਟਰ ਨਵਾਂ ਸ਼ਹਿਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਅਤੇ ਸਤਿਗੁਰੂ ਗੰਗਾ ਨੰਦ ਜੀ ਭੂਰੀ ਵਾਲੇ ਮੈਮੋਰੀਅਲ ਹਸਪਤਾਲ ਬਲਾਚੌਰ ਵੱਲੋਂ ਅੱਖਾਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਜਾਵੇਗਾ। ਸਾਈਂ ਕਾਲੇ ਸ਼ਾਹ ਨੇ ਦੱਸਿਆ ਕਿ 12 ਅਪ੍ਰੈਲ ਨੂੰ ਹੀ ਪੰਜਾਬ ਦੇ ਉੱਘੇ ਤੇ ਪ੍ਰਸਿੱਧ ਗਾਇਕ ਨੂਰਾਂ ਸਿਸਟਰਜ਼, ਰਿਆਜ਼ ਖਾਨ, ਗੁਰਜੀਤ ਜੀਤੀ, ਮਨਜੀਤ ਸਹੋਤਾ, ਪੰਮਾ ਡੂਮੇਵਾਲੀਆ, ਕਾਂਸ਼ੀ ਨਾਥ ਸੂਫੀ ਗਾਇਕ, ਪਰਵੇਜ਼ ਆਲਮ, ਕਵਾਲ ਮੁਨੱਵਰ ਅਲੀ, ਨੇਹਾ ਸਹੋਤਾ, ਰੇਸ਼ਮ ਸਿਕੰਦਰ, ਬਾਗੀ, ਜੀ ਖਾਨ, ਕਾਸਿਮ, ਦਰਸ਼ਨ ਲੱਖੇਵਾਲੀਆ, ਮਾਸਟਰ ਸਲੀਮ ਆਦਿ ਧਾਰਮਿਕ ਤੇ ਸੱਭਿਆਚਾਰਕ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਉਹਨਾਂ ਦੱਸਿਆ ਕਿ ਸੰਗਤਾਂ ਦੀ ਆਮਦ ਨੂੰ ਲੈ ਕੇ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ।