ਟੋਰਾਂਟੋ: ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹੁਦਾ ਸੰਭਾਲਦੇ ਹੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਗਲਤੀਆਂ ਦੀ ਚਰਚਾ ਕੀਤੀ। ਸ਼ੁੱਕਰਵਾਰ ਨੂੰ ਕਾਰਨੀ ਨੇ ਟਰੰਪ ਦੇ ਵਿਰੁੱਧ ਸਖਤ ਰੂਖ ਅਖਤਿਆਰ ਕਰਦਿਆਂ ਆਪਣੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਉਸ ਨੇ ਕੈਨੇਡਾ ਦੇ ਉਤਰੀ ਗੁਆਂਢੀ ਦੇਸ਼ ਦੇ ਨਾਲ ਮਿਲਣ ਸੰਬੰਧੀ ਟਰੰਪ ਦੀਆਂ ਧਮਕੀਆਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ। ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕਾਰਨ੍ਹੀ ਨੇ ਕਿਹਾ ਕਿ ਟਰੰਪ ਦੇ ਟੈਰਿਫਾਂ ਦਾ ਮੁਕਾਬਲਾ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਸ ਨੇ ਕਿਹਾ, “ਅਸੀਂ ਕਦੇ ਵੀ, ਕਿਸੇ ਵੀ ਤਰ੍ਹਾਂ ਅਮਰੀਕਾ ਦਾ ਹਿੱਸਾ ਨਹੀਂ ਬਣਾਂਗੇ। ਅਮਰੀਕਾ ਅਤੇ ਕੈਨੇਡਾ ਵੱਖਰੇ ਦੇਸ਼ ਹਨ।”
ਉਨ੍ਹਾਂ ਨੇ ਉਮੀਦ ਜਤਾਈ ਕਿ ਉਹਨਾਂ ਦੀ ਸਰਕਾਰ ਅਮਰੀਕਾ ਨਾਲ ਮਿਲ ਕੇ ਦੋਨਾਂ ਦੇਸ਼ਾਂ ਦੇ ਹਿੱਤਾਂ ਨੂੰ ਅੱਗੇ ਵਧਾਵੇਗੀ। ਸਰਕਾਰੀ ਅਧਿਕਾਰੀਆਂ ਮੁਲਾਕਾਤ ਦੀ ਯੋਜਨਾ ਬਣਾ ਰਹੇ ਹਨ, ਜੋ ਕਿ ਟਰੰਪ ਅਤੇ ਕਾਰਨੀ ਵਿਚਕਾਰ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੀ ਹੈ। ਜਨਵਰੀ ਵਿੱਚ ਟਰੰਪ ਦੇ ਦੁਬਾਰਾ ਸੱਤਾ ਵਿਚ ਆਉਣ ਤੋਂ ਬਾਅਦ, ਅਮਰੀਕਾ ਅਤੇ ਕੈਨੇਡਾ ਦੇ ਸਬੰਧ ਤਣਾਅਪੂਰਨ ਹੋ ਚੁੱਕੇ ਹਨ। ਟਰੰਪ ਵੱਲੋਂ ਵਪਾਰ ਯੁੱਧ ਦਾ ਐਲਾਨ ਅਤੇ ਕੈਨੇਡਾ ਨੂੰ 51ਵਾਂ ਅਮਰੀਕੀ ਰਾਜ ਬਣਾਉਣ ਦੀ ਧਮਕੀ ਦੇਣ ਨਾਲ ਇਹ ਤਣਾਅ ਹੋਰ ਵਧ ਗਿਆ ਹੈ।