Join
Thursday, March 12, 2026
Thursday, March 12, 2026

ਸੇਫ ਸਕੂਲ ਵਾਹਨ ਪਾਲਿਸੀ ਪੁਰਜੋਰ ਤਰੀਕੇ ਨਾਲ ਲਾਗੂ

– ਨਵਾਂ ਸ਼ਹਿਰ ਵਿਖੇ 19 ਸਕੂਲੀ ਵਾਹਨਾਂ ਦੀ ਚੈਕਿੰਗ, ਦੋ ਸਕੂਲੀ ਬਸਾਂ ਦੇ ਕਟੇ ਚਲਾਨ

ਨਵਾਂਸ਼ਹਿਰ, 23 ਦਸੰਬਰ(ਜਤਿੰਦਰ ਪਾਲ ਸਿੰਘ ਕਲੇਰ ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਤਹਿਤ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਅੰਕੁਰਜੀਤ ਸਿੰਘ (ਆਈ.ਏ.ਐਸ) ਜੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ਼੍ਰੀਮਤੀ ਕੰਚਨ ਅਰੋੜਾ ਦੀ ਅਗਵਾਈ ਹੇਠ ਟੀਮ ਦੇ ਸਹਿਯੋਗ ਨਾਲ ਸਾਂਝੇ ਤੌਰ ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਨਵਾਂਸ਼ਹਿਰ ਜਿਲ੍ਹੇ ਵਿਚ ਸਕੂਲੀ ਵਾਹਨਾ ਦੀ ਚੈਕਿੰਗ ਕੀਤੀ ਗਈ ਅਤੇ ਸਕੂਲੀ ਬਸਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਬਾਰੇ ਜਾਣੂੰ ਕਰਵਾਇਆ ਗਿਆ। ਚੈਕਿੰਗ ਦੌਰਾਨ ਮਾਤਾ ਪ੍ਰਕਾਸ਼ ਕੌਰ ਪਬਲਿਕ ਸਕੂਲ, ਦੁਆਬਾ ਸਿੱਖ ਨੈਸ਼ਨਲ ਪਬਲਿਕ ਸਕੂਲ,ਪੀਐਸ ਪ੍ਰੈਜੀਡੈਂਸੀ ਸਕੂਲ ਅਤੇ ਕੈਬਰਿਜ ਇੰਟਰਨੈਸ਼ਨਲ ਸਕੂਲ ਦੀਆਂ ਬੱਸਾਂ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 6 ਸਕੂਲਾਂ ਦੀਆਂ ਕੁੱਲ 19 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 2 ਸਕੂਲੀ ਬੱਸਾਂ ਦੇ ਚਲਾਨ (ਫਸਟ ਐਡ ਬਾਕਸ ਵਿਚ ਲੋੜੀਂਦੀ ਦਵਾਈਆਂ ਨਾ ਮਿਲਣ ਕਾਰਨ, ਸਕੂਲ ਬੱਸ  ਦੇ ਡਰਾਈਵਰ ਦਾ ਯੂਨੀਫੋਮ ਨਾ ਪਾਉਣ ਕਰਕੇ ਅਤੇ ਸੀਟ ਬੈਲਟ ਨਾ ਲਗਾਉਣ ਕਾਰਨ) ਵੀ ਕੀਤੇ ਗਏ।ਇਸ ਮੌਕੇ  ਟੀਮ ਵਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ  ਜਿਲ੍ਹਾ ਬਾਲ ਸੁਰੱਖਿਆ ਦਫਤਰ ਵਲੋ ਸਮੇ-ਸਮੇ ਤੇ ਸਕੂਲ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾ ਦੇ  ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀ.ਸੀ ਟੀ. ਵੀ. ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ,  ਫਸਟ ਐਡ ਬਾਕਸ, ਲੇਡੀ ਕੰਡਕਟਰ, ਬਸ ਡਰਾਈਵਰ ਦਾ ਸਕੂਲ ਯੂਨੀਫੋਮ ਵਿੱਚ ਹੋਣਾ, ਸੀਟ ਬੈਲਟ ਲਗਾਣਾ, ਕਪੈਸਿਟੀ ਤੋਂ ਵੱਧ ਬੱਚੇ ਸਕੂਲ ਬੱਸ ਵਿੱਚ ਨਾ ਬਿਠਾਣਾ ਆਦਿ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋ ਇਲਾਵਾ ਸਕੂਲ ਵਾਰਨ ਦੇ ਡਰਾਇਵਰਾ ਕੋਲ ਵਾਹਨ ਦੇ ਕਾਗਜਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਹਨਾ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ (ਆਈ ਸੀ) ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ।  ਇਸਦੇ ਨਾਲ ਹੀ ਉਨ੍ਹਾਂ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸੇਫ ਸਕੂਲ ਵਾਹਨ ਪਾਲਸੀ ਦੀ ਉਲੰਘਣਾ ਕਰਨ ਤੇ ਬਸਾਂ ਨੂੰ ਬੰਦ ਕਰਨ ਜਾਂ ਚਲਾਨ ਕੱਟਣ ਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਏਗੀ। ਸਾਰੇ ਡਰਾਈਵਰ, ਬੱਸਾਂ ਨੂੰ ਰੋਡ ਤੇ ਲਿਆਣ ਤੋਂ ਪਹਿਲਾਂ ਆਪਣੇ  ਅਤੇ ਆਪਣੀ ਬਸਾਂ ਦੇ ਦਸਤਾਵੇਜ਼ ਤੰਦਰੁਸਤ ਕਰ ਲੈਣ। ਇਸ ਮੌਕੇ ਟੀਮ ਵਿੱਚ ਗੌਰਵ ਸ਼ਰਮਾ (ਬਾਲ ਸੁਰੱਖਿਆ ਅਫ਼ਸਰ, ਆਈ ਸੀ), ਸਿੱਖਿਆ ਵਿਭਾਗ ਤੋਂ  ਟੀਚਰ ਸੁਸ਼ੀਲ ਕੁਮਾਰ,  ਪੁਲਿਸ ਵਿਭਾਗ ਤੋਂ

ਟਰੈਫ਼ਿਕ ਇੰਚਾਰਜ  ਸੁਭਾਸ਼ ਚੰਦਰ ਏ ਐਸ ਆਈ,ਦਿਲਾਵਰ ਸਿੰਘ ਏ ਐਸ ਆਈ, ਕਮਲਜੀਤ ਸਿੰਘ ਏ ਐਸ ਆਈ ਅਤੇ ਰਵਿੰਦਰ ਕੌਰ ਦੇ ਨਾਲ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ਼ ਵੀ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles