Join
Thursday, March 12, 2026
Thursday, March 12, 2026

ਸਬ ਇੰਸਪੈਕਟਰ ਰਾਮਪਾਲ ਨੇ ਸੰਭਾਲਿਆ ਐਸ.ਐਚ.ਓ. ਸਿਟੀ ਬਲਾਚੌਰ ਦਾ ਚਾਰਜ; ਨਸ਼ਾ ਤਸਕਰਾਂ ਨੂੰ ਦਿੱਤੀ ਸਖ਼ਤ ਚੇਤਾਵਨੀ।

ਬਲਾਚੌਰ 26 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ​ਸ਼ਹੀਦ ਭਗਤ ਸਿੰਘ ਨਗਰ ਦੇ ਐਸ.ਐਸ.ਪੀ. ਸ਼੍ਰੀ ਤੁਸ਼ਾਰ ਗੁਪਤਾ ਜੀ ਵੱਲੋਂ ਪੁਲਿਸ ਪ੍ਰਸ਼ਾਸਨ ਵਿੱਚ ਕੀਤੇ ਗਏ ਫੇਰਬਦਲ ਤਹਿਤ ਸਿਟੀ ਬਲਾਚੌਰ ਵਿਖੇ ਨਵੇਂ ਐਸ.ਐਚ.ਓ. ਦੀ ਨਿਯੁਕਤੀ ਕੀਤੀ ਗਈ ਹੈ। ਇੰਸਪੈਕਟਰ ਰਾਜ ਪਰਵਿੰਦਰ ਕੌਰ ਦੀ ਜਗ੍ਹਾ ਹੁਣ ਸਬ ਇੰਸਪੈਕਟਰ ਰਾਮਪਾਲ ਨੂੰ ਸਿਟੀ ਬਲਾਚੌਰ ਦਾ ਐਸ.ਐਚ.ਓ. ਤਾਇਨਾਤ ਕੀਤਾ ਗਿਆ ਰਾਮਪਾਲ ਇਸ ਤੋਂ ਪਹਿਲਾਂ ਸਦਰ ਅਡੀਸ਼ਨਲ ਐਸ ਐਚ ਓ ਨਵਾਂ ਸ਼ਹਿਰ ਸੇਵਾ ਨਿਭਾ ਰਹੇ ਸਨ 

ਅਹੁਦਾ ਸੰਭਾਲਦਿਆਂ ਹੀ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਸ਼ਹਿਰ ਵਿੱਚ ਕਿਸੇ ਤਰ੍ਹਾਂ ਦਾ ਕੋਈ ਕ੍ਰਾਈਮ ਕਰਦਾ ਹੈ ਨਸ਼ਾ ਵੇਚਦਾ ਹੈ ਬਿਨਾਂ ਝਿਜਕ ਮੈਨੂੰ ਫੋਨ ਤੇ ਇਤਲਾਹ ਦਿੱਤੀ ਜਾਵੇ ਉਸ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ। ਐਸ.ਐਚ.ਓ. ਰਾਮਪਾਲ ਨੇ ਇਲਾਕੇ ਦੇ ਮਾੜੇ ਅਨਸਰਾਂ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਨਸ਼ਾ ਵੇਚਣ ਵਾਲਿਆਂ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਨਸ਼ਾ ਤਸਕਰ ਜਾਂ ਤਾਂ ਆਪਣਾ ਇਹ ਗੈਰ-ਕਾਨੂੰਨੀ ਧੰਦਾ ਬੰਦ ਕਰ ਦੇਣ ਜਾਂ ਫਿਰ ਸ਼ਹਿਰ ਛੱਡ ਕੇ ਚਲੇ ਜਾਣ,” ਕਿਉਂਕਿ ਪੁਲਿਸ ਹੁਣ ਉਨ੍ਹਾਂ ਖਿਲਾਫ ਬੇਹੱਦ ਸਖ਼ਤ ਕਾਰਵਾਈ ਕਰਨ ਜਾ ਰਹੀ ਹੈ।ਨਸ਼ਿਆਂ ਦੇ ਨਾਲ-ਨਾਲ ਉਨ੍ਹਾਂ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ ਜਨਤਕ ਥਾਵਾਂ ‘ਤੇ ਹੁੱਲੜਬਾਜ਼ੀ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਵੀ ਤਾੜਨਾ ਕੀਤੀ ਹੈ। 

​ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਸਖ਼ਤ ਚਲਾਨ ਕੱਟੇ ਜਾਣਗੇ।

​ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲੀ ਕਿਸੇ ਵੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।​ਆਮ ਜਨਤਾ ਦੀ ਸੁਰੱਖਿਆ ਅਤੇ ਸ਼ਾਂਤਮਈ ਮਾਹੌਲ ਨੂੰ ਬਣਾਏ ਰੱਖਣ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ।

​ਐਸ.ਐਚ.ਓ. ਰਾਮਪਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਅਪਰਾਧ ਮੁਕਤ ਬਣਾਉਣ ਲਈ ਪੁਲਿਸ ਦਾ ਸਹਿਯੋਗ ਕਰਨ

Related Articles

LEAVE A REPLY

Please enter your comment!
Please enter your name here

Latest Articles