Join
Thursday, March 12, 2026
Thursday, March 12, 2026

ਕਾਠਗੜ੍ਹ ਪੁਲਿਸ ਨੇ 29 ਨਸ਼ੀਲੀਆਂ ਗੋਲੀਆਂ ਸਮੇਤ ਕੀਤੇ 2 ਕਾਬੂ

ਨਵਾਂਸ਼ਹਿਰ /ਕਾਠਗੜ੍ਹ, 21 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਥਾਣਾ ਕਾਠਗੜ੍ਹ ਪੁਲਿਸ ਵੱਲੋਂ ਸ਼ੱਕੀ ਪੁਰਸ਼ਾਂ ਦੀ ਗਸ਼ਤ/ ਚੈਕਿੰਗ ਦੌਰਾਨ 29 ਨਸ਼ੀਲੀਆਂ ਗੋਲੀਆਂ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।  

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ  ਏਐਸਆਈ ਪ੍ਰੇਮ ਲਾਲ ਪੁਲਿਸ ਪਾਰਟੀ ਨਾਲ ਸ਼ੱਕੀ ਪੁਰਸ਼ਾਂ ਦੀ ਗਸ਼ਤ/ਚੈਕਿੰਗ ਕਰਦੇ ਹੋਏ ਜਦੋਂ ਸ਼ਮਸ਼ਾਨ ਘਾਟ ਆਸਰੋਂ ਕੋਲ ਪੁੱਜੇ ਤਾਂ ਸ਼ਮਸ਼ਾਨ ਘਾਟ ਦੇ ਗੇਟ ਦੇ ਬਾਹਰ ਦੋ ਨੌਜਵਾਨ ਖੜੇ ਸਨ ਅਤੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਪਹਿਲਾਂ ਇੱਕ ਨੌਜਵਾਨ ਨੇ ਆਪਣੀ ਪਹਿਨੀ ਹੋਈ ਜੈਕਟ ਵਿੱਚੋਂ ਇੱਕ ਲਿਫਾਫਾ ਕੱਢ ਕੇ ਹੇਠਾਂ ਸੁੱਟਿਆ ਜਦ ਕਿ ਉਸ ਦੇ ਨਾਲ ਖੜੇ ਦੂਜੇ ਨੌਜਵਾਨ ਨੇ ਵੀ ਪਹਿਨੀ ਹੋਈ ਆਪਣੀ ਲੋਅਰ ਵਿੱਚੋਂ ਲਿਫਾਫਾ ਕੱਢ ਕੇ ਹੇਠਾਂ ਸੁੱਟ ਦਿੱਤਾ ਅਤੇ ਇਸ ਦੇ ਨਾਲ ਹੀ ਦੋਵੇਂ ਤੇਜ਼ੀ ਨਾਲ ਉਥੋਂ ਖਿਸਕਣ ਲੱਗੇ ਪਰੰਤ ਪੁਲਿਸ ਪਾਰਟੀ ਨੇ ਦੋਵੇਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਪੁੱਛਣ ਤੇ ਇੱਕ ਨੌਜਵਾਨ ਨੇ ਆਪਣਾ ਨਾਂ ਸੇਫ ਖਾਨ ਪੁੱਤਰ ਅਫਾਕ ਖਾਨ ਤੇ ਦੂਜੇ ਨੇ ਆਪਣਾ ਨਾਂ ਗੁਰਪ੍ਰੀਤ ਸਿੰਘ ਪੁੱਤਰ ਕਾਲਾ ਸਿੰਘ  ਦੋਵੇਂ ਵਾਸੀ ਪ੍ਰੇਮ ਨਗਰ ਥਾਣਾ ਕਾਠਗੜ੍ਹ ਦੱਸਿਆ। ਜਦੋਂ ਇਹਨਾਂ ਦੁਆਰਾ ਸੁੱਟੇ ਗਏ ਲਿਫਾਫਿਆਂ ਨੂੰ ਚੈੱਕ ਕੀਤਾ ਤਾਂ ਇੱਕ ਲਿਫਾਫੇ ਵਿੱਚੋਂ 15 ਅਤੇ ਦੂਜੇ ਲਿਫਾਫੇ ਵਿੱਚੋਂ 14 (ਕੁੱਲ 29(ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਿਸ ਨੇ ਦੋਵੇਂ ਆਰੋਪੀਆਂ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Related Articles

LEAVE A REPLY

Please enter your comment!
Please enter your name here

Latest Articles