ਜੇ ਕੇਂਦਰ ਸਰਕਾਰ ਨੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਲੋਕ ਸਭਾ ਵਿਚ ਪੇਸ਼ ਕਰਦੀ ਤਾਂ ਉਸ ਦਾ ਪੰਜਾਬ ਵਿਚ ਡਟਵਾਂ ਵਿਰੋਧ ਕੀਤਾ ਜਾਵੇਗਾ :ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ
ਨਵਾਂਸ਼ਹਿਰ /ਕਾਠਗੜ੍ਹ 21 ਦਸਬੰਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਕਾਠਗੜ੍ਹ ਮੋੜ ਵਿਖੇ ਪ੍ਰਧਾਨ ਸੰਤੋਖ ਸਿੰਘ ਰੈਲਮਾਜਰਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਯੂਨੀਅਨ ਦੇ ਵੱਖ-ਵੱਖ ਅਹੁਦੇਦਾਰ ਹੋਏ ।ਜਿਸ ਵਿਚ ਜਿਲ੍ਹਾਂ ਪ੍ਰੈਸ ਸਕੱਤਰ ਕੁਲਵਿੰਦਰ ਸਰਪੰਚ ਪਰਾਗਪੁਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਦੱਸਿਆਂ ਕਿ ਜੋ ਕੇਂਦਰ ਸਰਕਾਰ ਨੇ ਬਿਜਲੀ ਦੇ ਬਿੱਲ 2025 ਅਤੇ ਸੀਡ ਬਿੱਲ ਲੋਕ ਸਭਾ ਵਿੱਚ ਪੇਸ਼ ਕਰਨੇ ਹਨ ਉਹਨਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਸੰਯੁਕਤ ਮੋਰਚੇ ਦੀ ਕਾਲ ਤੇ ਉਹਨਾਂ ਦਾ ਸਖਤ ਵਿਰੋਧ ਕੀਤਾ ਜਾਵੇਗਾ ਬਿਜਲੀ ਬਿੱਲ 2025 ਆਉਣ ਨਾਲ ਛੋਟੇ ਤੋਂ ਛੋਟਾ ਵਪਾਰੀ ਜਿਮੀਦਾਰ ਮਜ਼ਦੂਰ ਹਰ ਵਰਗ ਨੂੰ ਭਾਰੀ ਨੁਕਸਾਨ ਹੋਵੇਗਾ ਸੀਡ ਬਿੱਲ ਨਾਲ ਛੋਟੇ ਛੋਟੇ ਦੁਕਾਨਦਾਰ ਅਤੇ ਕਿਸਾਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਸਰਕਾਰ ਇਹਨਾਂ ਦੋਹਾਂ ਬਿੱਲਾਂ ਦਾ ਸਿੱਧਾ ਸਿੱਧਾ ਫਾਇਦਾ ਕੋਆਪਰੇਟ ਘਰਾਣਿਆਂ ਨੂੰ ਪਹੁੰਚਣਾ ਚਾਹੀਦੀ ਹੈ।ਸਯੁੰਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਆਪੋ ਆਪਣੇ ਜਿਲ੍ਹਾਂ ਆਗੂਆਂ ਨੂੰ ਇਸ ਬਾਰੇ ਸੂਚਨਾ ਦੇਣ ਤਾ ਕੇ ਇਹ ਮੀਟਿੰਗਾਂ ਜਿਲ੍ਹਾਂ ਹੈਡਕਵਾਟਰਾਂ ਦੇ ਕਿਸੇ ਸਾਂਝੇ ਸਥਾਨ ਤੇ ਹੋ ਜਾਣ ਤਾ ਕੇ ਸਭ ਨਾਲ ਤਾਲਮੇਲ ਬਣਾਈਆਂ ਜਾ ਸਕੇ।ਇਹਨਾਂ
ਮੀਟਿੰਗਾਂ ਵਿੱਚ ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮਜ਼ਦੂਰ ਮੋਰਚੇ ਨੂੰ, ਬਿਜਲੀ ਮਹਿਕਮੇ ਦੀਆਂ ਜੱਥੇਬੰਦੀਆਂ, ਪੈਨਸ਼ਨਰ ਜਥੇਬੰਦੀਆਂ ,ਏਟਕ,ਸੀਟੂ,ਏਕਟੂ, ਇਫਟੂ ਸਮੇਤ ਟ੍ਰੇਡ ਯੂਨੀਅਨਾਂ, ਠੇਕਾ ਮੁਲਾਜ਼ਮਾਂ ਦੀਆਂ ਜਥੇਬੰਦੀਆਂ , ਵਿਦਿਆਰਥੀਆਂ , ਨੌਜਵਾਨਾਂ ਅਤੇ ਔਰਤਾਂ ਦੀਆਂ ਜੱਥੇਬੰਦੀਆਂ ਨੂੰ ਸ਼ਾਮਲ ਹੋਣ ਲਈ ਸੁਨੇਹਾ ਦਿੱਤਾ ਜਾਵੇ।ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕੇ
ਜੇਕਰ ਬਿਜਲੀ ਸੋਧ ਬਿੱਲ 2025 ਸੰਸਦ ਵਿਚ ਜਿਸ ਦਿਨ ਪੇਸ਼ ਕੀਤਾ ਜਾਂਦਾ ਹੈ ਉਸ ਤੋਂ ਅਗਲਾ ਦਿਨ ਕਾਲਾ ਦਿਨ ਵਜੋਂ ਮਨਾਇਆ ਜਾਵੇਗਾ।
ਜ਼ਿਲ੍ਹਾ ਪੱਧਰ ਤੇ 12 ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਰੇਲ ਦਾ ਚੱਕਾ ਜਾਮ(ਮਾਨਸਾ, ਬਰਨਾਲਾ, ਫ਼ਰੀਦਕੋਟ ,ਫਿਲੋਰ ਅਤੇ ਰਾਜਪੁਰਾ ਆਦਿ ਰੇਲਵੇ ਸਟੇਸ਼ਨਾਂ ਵਿਖੇ ਤੈਅ ਸ਼ੁਦਾ ਸਥਾਨਾਂ ਤੇ ਜਿਨ੍ਹਾਂ ਬਾਰੇ ਤੁਸੀ ਆਪਣੇ ਸੂਬਾ ਆਗੂਆਂ ਤੋਂ ਜਾਣਕਾਰੀ ਲੈ ਸਕਦੇ ਹੋ) ਅਤੇ ਟੌਲ ਪਲਾਜ਼ੇ (ਤਿੰਨ ਘੰਟੇ 12 ਤੋਂ 3 ਵਜੇ ਤੱਕ)ਫਰੀ ਕੀਤੇ ਜਾਣਗੇ ।
ਇਸ ਦਿਨ ਮੁਲਾਜ਼ਮ ਜਥੇਬੰਦੀਆਂ ਕਾਲੇ ਬਿੱਲੇ ਅਤੇ ਕਾਲੇ ਚੋਗੇ -ਕੱਪੜੇ ਪਾ ਕੇ ਗੇਟ ਰੈਲੀਆਂ ਜਾਂ ਪ੍ਰਦਰਸ਼ਨ ਕਰਨਗੀਆਂ। ਪੈਨਸ਼ਨਰ ਜਥੇਬੰਦੀਆਂ ਜਾਮ ਜਾ ਟੋਲ ਪਲਾਜਿਆਂ ਉੱਪਰ ਸ਼ਾਮਲ ਹੋਣਗੀਆਂ। ਆਗੂਆਂ ਨੇ ਕਿਹਾ ਕੇ ਇਹ ਐਕਸ਼ਨ ਉਦੋਂ ਕਰਨਾ ਜੇ ਕੇਂਦਰ ਸਰਕਾਰ ਬਿਜਲੀ ਬਿੱਲ 2025 ਸੰਸਦ ਵਿਚ ਪੇਸ਼ ਕਰਦੀ ਹੈ ਵਰਨਾ ਇਹ ਐਕਸ਼ਨ ਨਹੀਂ ਹੋਵੇਗਾ।ਉਨ੍ਹਾਂ ਨੇ ਕਿਹਾ
ਜਨਤਕ ਮੁਹਿੰਮ ਦਾ ਉਦੇਸ਼ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿਚ ਹਰ ਬਾਸ਼ਿੰਦੇ ਤੱਕ ਬਿਜਲੀ ਬਿੱਲ 2025,ਬੀਜ ਬਿਲ 2025,ਫ੍ਰੀ ਟ੍ਰੇਡ ਸਮਝੌਤਾ ਦੇ ਖੇਤੀ,ਡੈਅਰੀ ਖੇਤਰ ਅਤੇ ਅਨਾਜ ਸੁਰੱਖਿਆ ਨੂੰ ਹੋਣ ਵਾਲੇ ਨੁਕਸਾਨਾਂ ਅਤੇ ਸਰਕਾਰੀ ਅਤੇ ਜਨਤਕ ਅਦਾਰਿਆਂ ਦੀਆਂ ਜਮੀਨਾਂ ਵੇਚਣ ਦੇ ਨੁਕਸਾਨ ਪ੍ਰਤੀ,ਚਾਰ ਲੇਬਰ ਕੋਡ ਅਤੇ ਨਿਜੀਕਰਨ ਵਿਰੁੱਧ ਜਾਗਰੂਕ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਅਤੇ ਸਹਿਯੋਗ ਕਰਨ ਦੀ ਅਪੀਲ ਕੀਤੀ ਜਾਵੇ।ਜਨਤਕ ਮੁਹਿੰਮ ਭਖਾਉਣ ਲਈ 28 ਦਸੰਬਰ ਤੋਂ 4 ਜਨਵਰੀ ਤੱਕ ਜਥੇਬੰਦੀਆਂ ਟਰੈਕਟਰ ,ਮੋਟਰ ਸਾਈਕਲ, ਢੋਲ,ਜੱਥਾ ਮਾਰਚ, ਰੈਲੀਆਂ,ਨੁੱਕੜ ਮੀਟਿੰਗਾਂ ਅਤੇ ਜਾਗੋ ਕੱਢ ਕੇ ਸੰਘਰਸ਼ ਦਾ ਮਾਹੌਲ ਤਿਆਰ ਕਰਨ
16 ਜਨਵਰੀ ਨੂੰ ਬਿਜਲੀ ਮਹਿਕਮੇ ਦੇ ਐਸ.ਈ. ਦਫਤਰਾਂ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿਚ ਲਾਮਬੰਦੀ ਕਰਦਿਆਂ ਵਿਸ਼ਾਲ ਧਰਨੇ ਦਿੱਤੇ ਜਾਣ । ਇਸ ਮੌਕੇ ਜ਼ਿਲ੍ਹਾ ਵਾਈਸ ਪ੍ਰਧਾਨ ਸਵਰਨ ਸਿੰਘ, ਧਰਮਪਾਲ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਗੁਰਮੁੱਖ ਸਿੰਘ ਮਹਿਮੂਦਪੁਰ ਬਲਵੀਰ ਸਿੰਘ, ਸੁਖਵੰਤ ਸਿੰਘ ਚੀਮਾ
ਸਮੇਤ ਆਦਿ ਹਾਜ਼ਰ ਸਨ।


