Join
Thursday, March 12, 2026
Thursday, March 12, 2026

ਪ੍ਰਾਇਮਰੀ ਸਕੂਲ ਸੁੱਧਾ ਮਾਜਰੇ ਦੇ ਬੱਚਿਆਂ ਨੂੰ ਵੰਡੇ ਐਗਜ਼ਾਮ ਕਾਰਡ ਬੋਰਡ 

ਨਵਾਸ਼ਹਿਰ /ਕਾਠਗੜ੍ਹ, 23 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਸੁੱਧਾ ਮਾਜਰਾ ਵਿਖੇ ਸਕੂਲ ਸਟਾਫ ਨੇ ਸਾਂਝੇ ਤੌਰ ‘ਤੇ ਉਦਮ ਕਰਦੇ ਹੋਏ ਸਕੂਲ ਦੇ ਸਾਰੇ ਬੱਚਿਆਂ ਨੂੰ ਇਗਜ਼ਾਮ ਕਾਰਡ ਬੋਰਡ ਵੰਡੇ ਹਨ। ਸਕੂਲ ਮੁਖੀ ਸ਼੍ਰੀਮਤੀ ਇੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਸਮੂਹ ਸਟਾਫ ਵੱਲੋਂ ਇਹ ਦੇਖਿਆ ਗਿਆ ਹੈ ਕਿ ਕੁੱਝ ਬੱਚਿਆਂ ਕੋਲ ਐਗਜ਼ਾਮ ਕਾਰਡ ਬੋਰਡ ਉਪਲਬੱਧ ਨਹੀਂ ਜਿਸ ਕਾਰਨ ਬੱਚਿਆਂ ਨੂੰ ਇਮਤਿਹਾਨਾਂ ਦੌਰਾਨ ਪਰੇਸ਼ਾਨੀ ਹੋ ਰਹੀ ਹੈ। ਇਸ ਲਈ ਸਮੂਹ ਸਟਾਫ ਨੇ  ਫੈਸਲਾ ਲੈਂਦੇ ਹੋਏ ਆਪਣੇ ਕੋਂਲੋਂ ਪੈਸੇ ਖਰਚ ਕੇ ਬੱਚਿਆਂ ਨੂੰ ਐਗਜ਼ਾਮ ਕਾਰਡ ਬੋਰਡ ਲੈ ਕੇ ਵੰਡੇ। 

      ਇਹ ਸਾਂਝਾ ਉਦਮ ਸ਼੍ਰੀ ਚੰਦਰਦੇਵ ਸਿੰਘ, ਸ੍ਰੀਮਤੀ ਗੁਰਪਿੰਦਰ ਕੌਰ, ਸ੍ਰੀਮਤੀ ਸੁਰਭੀ ਸ਼ਾਰਦਾ, ਆਸ਼ਾ ਅਤੇ ਸ੍ਰੀਮਤੀ ਇੰਦਰਜੀਤ ਕੌਰ ਅਧਿਆਪਕਾਂ ਵੱਲੋਂ ਕੀਤਾ ਗਿਆ।

Related Articles

LEAVE A REPLY

Please enter your comment!
Please enter your name here

Latest Articles