Join
Thursday, March 12, 2026
Thursday, March 12, 2026

ਸਕੂਲੀ ਬੱਚਿਆਂ ਲਈ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ ਅੱਜ ਅਤੇ ਕੱਲ੍ਹ ਦਸੰਬਰ ਨੂੰ

ਬਲਾਚੌਰ, 201ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਸਕੂਲੀ ਬੱਚਿਆਂ ਲਈ ਅੱਖਾਂ ਦੀ ਜਾਂਚ ਦਾ ਮੁਫਤ ਕੈਂਪ 22 ਅਤੇ 23 ਦਿਸੰਬਰ ਨੂੰ ਇਲਾਕੇ ਦੇ ਪ੍ਰਸਿੱਧ ਹਸਪਤਾਲ ਸੂਰੀ ਹਸਪਤਾਲ ਵਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਚ 22 ਦਸੰਬਰ ਅਤੇ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ 23 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਲਾਕੇ ਦੇ ਪ੍ਰਸਿੱਧ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਅਮਨਦੀਪ ਕੌਰ ਸੂਰੀ ਨੇ ਦਸਿਆ ਕਿ ਉਨ੍ਹਾਂ ਦੇ ਹਸਪਤਾਲ ਦੀ ਤਜ਼ਰਬੇਕਾਰ ਡਾਕਟਰਾਂ ਦੀ ਟੀਮ ਵਲੋਂ ਬੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਵਿਚ 22 ਦਸੰਬਰ ਅਤੇ  ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵਿਖੇ 23 ਦਿਸੰਬਰ ਨੂੰ ਵਿਦਿਆਰਥੀਆਂ ਦੀਆਂ ਅੱਖਾਂ ਦੀ ਜਾਂਚ ਸਬੰਧੀ  ਮੁਫਤ ਕੈਂਪ ਲਗਾਇਆ ਜਾ ਰਿਹਾ ਹੈ। ਕੈਂਪ ਸਬੰਧੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ, ਚੰਦਰੇਸ਼ ਸ਼ੌਰੀ ਅਤੇ ਅਜੀਤ ਰਾਮ ਧੀਮਾਨ ਨੇ ਦੱਸਿਆ ਕਿ ਸਕੂਲ ਦੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕਰਨ ਉਪਰੰਤ ਜ਼ਰੂਰਤਮੰਦ ਬੱਚਿਆਂ ਨੂੰ ਮੁਫਤ ਦਵਾਈਆ ਅਤੇ ਐਨਕਾ ਦਿੱਤੀਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੈਂਪ ਵਿਚ ਕੋਈ ਹੋਰ ਜਰੂਰਤਮੰਦ ਵਿਅਕਤੀ ਵੀ ਆ ਕੇ ਇਸ ਦਾ ਲਾਭ ਉਠਾ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles