Join
Thursday, March 12, 2026
Thursday, March 12, 2026

ਹਾਰ ਤੋਂ ਬਾਅਦ ਨਾਰਾਜ਼ ਵਰਕਰਾਂ ਦੀ ਆਈ ਯਾਦ:ਰਣਬੀਰ ਸਿੰਘ 

ਬਲਾਚੌਰ 20 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਆਪਣੇ ਆਪ ਨੂੰ ਲੀਡਰ ਕਹਾਉਣ ਵਾਲੇ ਆਮ ਆਦਮੀ ਪਾਰਟੀ ਦੇ ਕੁੱਝ ਲੋਕ ਇਹ ਖਬਰਾਂ ਲਗਾ ਰਹੇ ਹਨ ਕਿ ਪੁਰਾਣੇ ਵਰਕਰਾਂ ਦੀ ਨਾਰਾਜ਼ਗੀ ਹਾਰ ਦਾ ਕਾਰਨ ਬਣੀ। ਹਾਰ ਦਾ ਕਾਰਨ ਵਰਕਰਾਂ ਦੀ ਨਿਰਾਸ਼ਾ ਨਹੀਂ ਤੁਹਾਡੀ ਉਹ ਸੋਚ ਹੈ ਜੋ ਵੋਟਾਂ ਤੋਂ ਬਾਅਦ ਦੇਖਣ ਨੂੰ ਮਿਲੀ।ਆਉਣ ਵਾਲ਼ੇ ਸਮੇਂ ਵਿੱਚ ਇੰਨਾਂ ਵਰਕਰਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ ਅਤੇ ਬਣਦਾ ਮਾਨ ਸਨਮਾਨ ਦਿੱਤਾ ਜਾਵੇ। ਇਹੋ ਜਿਹੀ ਹਾਸੋਹੀਣੀ ਗੱਲ ਉਹ ਲੀਡਰ ਕਰਦੇ ਹਨ ਜੋ ਖੁਦ ਅਹੁਦੇ ਲਈ ਬੈਠੇ ਹਨ ਅਤੇ ਮਾੜੇ ਸਮੇਂ ਪਾਰਟੀ ਛੱਡ ਗਏ ਸੀ ਅਤੇ ਇੰਨਾਂ ਚੋਣਾਂ ਵਿੱਚ ਪਾਰਟੀ ਦੇ ਚੋਣ ਪ੍ਰਚਾਰ ਲਈ ਮੈਦਾਨ ਵਿੱਚ ਨਹੀਂ ਆਏ ਅਤੇ ਲੋਕਾਂ ਦੇ ਵਿਆਹਾਂ ਭੋਗਾਂ ਦੀ ਪੋਸਟਾਂ ਸੋਸ਼ਲ ਮੀਡੀਆ ਤੇ ਪਾਉਂਦੇ ਰਹਿੰਦੇ ਹਨ। ਇਹੋ ਜਿਹੇ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਕਿ 4 ਸਾਲ ਤੁਸੀਂ ਕਿਸੇ ਵਰਕਰ ਨੂੰ ਪੁਛਿਆ ਨਹੀਂ ਅਤੇ ਵੋਟਾਂ ਆ ਗਈਆਂ ਤੁਹਾਨੂੰ ਯਾਦ ਆਉਣ ਲੱਗ ਪਏ। ਇੰਨਾਂ ਗੱਲਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਨਾਲ ਮੁਸ਼ਕਿਲ ਸਮੇਂ ਖੜੇ ਰਹੇ ਰਣਬੀਰ ਚੇਚੀ ਨੇ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਲੀਡਰਾਂ ਦਾ ਤਾਂ ਉਹ ਕੰਮ ਹੈ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਬਾਪੂ ਦੀ ਸਾਰ ਨਾ ਲੈਂਦੇ। ਇਹੋ ਜਿਹੇ ਲੀਡਰਾਂ ਨੂੰ ਬੇਨਤੀ ਹੈ ਕਿ ਤੁਸੀਂ ਤਾਂ 2017 ਵਿੱਚ ਪਾਰਟੀ ਦੇ ਬੁਰੇ ਸਮੇਂ ਵਿੱਚ ਪਾਰਟੀ ਛੱਡ ਗਏ ਸੀ। ਸਰਕਾਰ ਬਣਨ ਤੋਂ ਫਿਰ ਆ ਗਏ ਅਤੇ ਹੁਣ ਮਾਨ ਸਨਮਾਨ ਦੀ ਗੱਲ ਕਰਦੇ ਹਨ। ਪਾਰਟੀ ਦੀਆਂ ਨੀਤੀਆਂ ਨਾਲ ਜੁੜੇ ਜੁਝਾਰੂ ਵਰਕਰ ਆਪਣਾ ਮਾਨ ਸਨਮਾਨ ਜਾਣਦੇ ਹਨ। ਤੁਸੀਂ ਕੀ ਮਾਨ ਸਨਮਾਨ ਦੇਣਾ ਉਨ੍ਹਾਂ ਨੂੰ। ਲੀਡਰ ਇਹ ਵੀ ਕਹਿ ਰਹੇ ਕਿ ਪਾਰਟੀ ਦੇ ਕੀਤੇ ਕੰਮਾਂ ਦੀ ਗੱਲ ਲੋਕਾਂ ਤੱਕ ਨਹੀਂ ਪਹੁੰਚ ਪਾਈ ਹੁਣ ਉਨ੍ਹਾਂ ਕੰਮਾਂ ਨੂੰ ਲੈ ਕੇ ਲੋਕਾਂ ਵਿੱਚ ਜਾਵਾਂਗੇ। ਤੁਸੀਂ ਕੀ ਜਾਣਾ ਲੋਕ ਖੁਦ ਦੇਖਦੇ ਹਨ ਕੀ ਹੋਇਆ ਕੀ ਨਹੀਂ ਹੋਇਆ। ਆਉਣ ਵਾਲੇ ਸਮੇਂ ਵਿੱਚ ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਰਕਰ ਕੀ ਫੈਸਲਾ ਲੈਣਗੇ ਉਹ ਵਰਕਰਾਂ ਨੇ ਖੁਦ ਤੈਅ ਕਰ ਲੈਣਾ ਲੀਡਰਾਂ ਨੂੰ ਬੇਨਤੀ ਹੈ ਤੁਸੀਂ ਆਪਣੀ ਕੁਰਸੀ ਲਈ ਮਿਹਨਤ ਕਰਦੇ ਰਹੋ ਵਰਕਰਾਂ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਸਾਰੇ ਵਰਕਰ ਸਾਥੀਆਂ ਨੂੰ ਬੇਨਤੀ ਹੈ ਕਿ ਹੁਣ ਇੰਨਾਂ ਲੀਡਰਾਂ ਪਿੱਛੇ ਲੱਗਣ ਦੀ ਲੋੜ ਨਹੀਂ ਹੈ।ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਆਪਸ ਵਿੱਚ ਵਿਚਾਰ ਕਰਕੇ ਹੀ ਅੱਗੇ ਜੋ ਵੀ ਕਰਨਾ ਹੈ ਕਰਾਂਗੇ।

ਮੇਰੀ ਉਸ ਲੀਡਰ ਨੂੰ ਵੀ ਬੇਨਤੀ ਹੈ ਜੋ ਫੀਲਡ ਵਿੱਚ ਜਾ ਕੇ ਕਹਿੰਦਾ ਹੈ ਕਿ ਮੇਰੀ ਪਾਰਟੀ ਨਾਲ ਗੱਲ ਹੋਈ ਹੈ ਕਿ ਟਿਕਟ ਮੈਨੂੰ ਹੀ ਮਿਲਣੀ ਹੈ। ਹਾਈਕਮਾਨ ਨਾਲ ਜੋੜ ਤੋੜ ਕਰਕੇ ਟਿਕਟ ਤਾਂ ਲੈ ਆਵੋਗੇ ਪਰ ਜਿੰਨਾਂ ਦੇ ਸਿਰ ਤੇ ਚੋਣ ਜਿੱਤਣੀ ਉਹ ਤਾਂ ਲੰਮੇ ਸਮੇਂ ਤੋਂ ਤੁਹਾਨੂੰ ਯਾਦ ਨਹੀਂ ਆਏ। ਸੋ ਵਰਕਰ ਹੁਣ ਤੁਹਾਡੀਆਂ ਗੱਲਾਂ ਵਿਚ ਆਉਣ ਵਾਲੇ ਨਹੀਂ। ਜੋ ਤੁਹਾਨੂੰ ਚੰਗਾ ਲੱਗਾ 4 ਸਾਲ ਤੁਸੀਂ ਕੀਤਾ। ਹੁਣ ਜੋ ਵਰਕਰ ਨੂੰ ਚੰਗਾ ਲੱਗੇਗਾ ਉਹ ਖੁਦ ਕਰੇਗਾ।

Related Articles

LEAVE A REPLY

Please enter your comment!
Please enter your name here

Latest Articles