Join
Thursday, March 12, 2026
Thursday, March 12, 2026

ਤੀਸਰਾ ਖੂਨਦਾਨ ਅਤੇ ਫ੍ਰੀ ਮੈਡੀਕਲ ਕੈਂਪ 24 ਦਸੰਬਰ ਨੂੰ ਕਾਠਗੜ੍ਹ ‘ਚ ਲਗਾਇਆ ਜਾਵੇਗਾ – ਵਿੱਕੀ ਚਾਹਲ

– ਡਾ ਭੁਪਿੰਦਰਜੀਤ ਸਿੰਘ ਸੂਰੀ ਨੇ ਹਮੇਸ਼ਾ ਲੋੜਵੰਦ ਦੀ ਮਦਦ ਕੀਤੀ ਹੈ -ਵਿੱਕੀ ਚਾਹਲ

ਨਵਾਂਸ਼ਹਿਰ /ਕਾਠਗੜ੍ਹ 20 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਦੇਸ਼ ਦੇ ਮਹਾਨ ਸ਼ਹੀਦਾਂ ਨੂੰ ਪੰਦਰਵਾੜੇ ਤੇ ਕੋਟਿਨ ਕੋਟਿ ਪ੍ਰਣਾਮ ਤੇ ਸ਼ਹੀਦਾਂ ਦੀ ਲਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਚਾਹਲ ਮੈਡੀਕਲ ਸਟੋਰ ਕਾਠਗੜ੍ਹ ਦੇ ਨਜ਼ਦੀਕ ਸਥਿਤ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਗਰਾਊਂਡ ਵਿਖੇ ਹਰ ਸਾਲ ਦੀ ਤਰ੍ਹਾਂ ਤੀਸਰਾ ਖੂਨਦਾਨ ਅਤੇ ਫ੍ਰੀ ਮੈਡੀਕਲ ਚੈੱਕਅਪ ਕੈਂਪ ਉੱਘੇ ਸਮਾਜ ਸੇਵੀ ਵਿੱਕੀ ਚਾਹਲ ਅਤੇ ਇਲਾਕੇ ਦੇ ਨੌਜਵਾਨਾਂ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਵਿੱਕੀ ਚਾਹਲ ਨੇ ਦੱਸਿਆ ਕਿ 24 ਦਸੰਬਰ ਦਿਨ ਬੁੱਧਵਾਰ ਸਵੇਰ 10 ਤੋਂ ਤਿੰਨ ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ ਅਤੇ ਇਹ ਕੈਂਪ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਦੇ ਮਾਲਕ ਡਾਕਟਰ ਭੁਪਿੰਦਰ ਜੀਤ ਸਿੰਘ ਸੂਰੀ ਦੀ ਸੀਨੀਅਰ ਡਾਕਟਰਾਂ ਦੀ ਟੀਮ ਵਲੋਂ ਲਗਾਇਆ ਜਾਵੇ ਅਤੇ ਉਨ੍ਹਾਂ ਵਲੋਂ ਮਰੀਜਾਂ ਨੂੰ ਚੈੱਕਅਪ ਕਰਕੇ ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ।ਜਦਕਿ ਇਸ ਕੈਂਪ ਵਿਚ ਸੰਤ ਬਾਬਾ ਗੁਰਮੇਲ ਸਿੰਘ  ਚੈਰੀਟੇਬਲ ਹਸਪਤਾਲ ਗੜ੍ਹੀ ਵਲੋਂ ਖੂਨਦਾਨ ਕੈਂਪ ਲਗਾਇਆ ਜਾਵੇਗਾ। 

ਵਿੱਕੀ ਚਾਹਲ ਨੇ ਇਲਾਕੇ ਦੇ ਲੋੜਵੰਦ ਅਤੇ ਜਰੂਰਤ ਲੋਕਾਂ ਨੂੰ  ਇਸ ਫ੍ਰੀ ਮੈਡੀਕਲ ਚੈੱਕਅੱਪ ਖੂਨਦਾਨ ਕੈਂਪ ਵਿਚ ਵੱਧ ਤੋਂ ਵੱਧ ਪਹੁੰਚ ਕੇ ਚੈੱਕਅਪ ਕਰਾਉਣ ਦੀ ਅਪੀਲ ਕੀਤੀ ਹੈ। ਅਤੇ  ਉਨ੍ਹਾਂ ਨੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਕੇ ਖੂਨਦਾਨ ਕਰਨ ਦੀ ਅਪੀਲ ਕੀਤੀ ਹੈ। ਇਸ ਮੌਕੇ ਨਰੇਸ਼ ਕੁਮਾਰ, ਰਮੇਸ਼ ਕੁਮਾਰ, ਜਸਵੀਰ ਲਾਲ ਭੂੰਬਲਾ, ਗੁਰਪ੍ਰੀਤ ਸਿੰਘ ਹੀਰ, ਮਹਾਂਵੀਰ ਭੂੰਬਲਾ,ਠੇਕੇਦਾਰ ਪ੍ਰਵੀਨ ਕੁਮਾਰ ਚੇਚੀ ਨਿੱਘੀ, ਕਪਿਲ ਪੰਜਾਬ ਪੁਲਿਸ, ਵਿੱਕੀ ਬੰਗਾ, ਸਾਹਿਲ ਭੂੰਬਲਾ, ਸ਼ਾਮ ਲਾਲ ਆਦਿ ਮੌਜੂਦ ਸਨ।

Related Articles

LEAVE A REPLY

Please enter your comment!
Please enter your name here

Latest Articles