Join
Thursday, March 12, 2026
Thursday, March 12, 2026

ਟੋਪਾਨ ਇੰਡਸਟਰੀ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਵਿੱਚ 164 ਯੂਨਿਟ ਖੂਨ ਹੋਇਆ ਇਕੱਤਰ

ਨਵਾਸ਼ਹਿਰ /ਕਾਠਗੜ੍ਹ, 20 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਟੋਪਾਨ ਸਪੈਸ਼ਲਿਟੀ ਫਿਲਮ ਇੰਡਸਟਰੀਜ਼ ਰੈਲਮਾਜਰਾ ਦੇ ਪ੍ਰਬੰਧਨ ਵੱਲੋਂ 15ਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ। ਇਸ ਕੈਂਪ ਦਾ ਉਦਘਾਟਨ ਸਿਵਲ ਸਰਜਨ ਨਵਾਂਸ਼ਹਿਰ ਡਾ. ਗੁਰਿੰਦਰਜੀਤ ਸਿੰਘ ਅਤੇ ਰੂਪਨਗਰ  ਦੇ ਸਿਵਲ ਸਰਜਨ ਡਾ. ਸੁਖਵਿੰਦਰ ਜੀਤ ਸਿੰਘ ਵੱਲੋਂ ਕੀਤਾ ਗਿਆ। ਕੈਂਪ ਵਿਚ ਕੰਪਨੀ ਦੇ ਮੁੱਖ ਸੀਈਓ ਕੇ. ਮਨੋਹਰ, ਡਾਇਰੈਕਟਰ ਅਮਿਤ ਕੁਮਾਰ ਜੈਨ, ਐਚਆਰ ਵਿਭਾਗ ਦੇ ਜਨਰਲ ਮੈਨੇਜਰ ਸਤੀਸ਼ ਡਾਂਗੀ ਅਤੇ ਏਬੀਪੀ ਆਪ੍ਰੇਸ਼ਨ ਹਰਦੀਪ ਸਿੰਘ ਨਰੂਲਾ ਵੀ ਨਾਲ ਸਨ। ਕੰਪਨੀ ਦੇ ਡਾ. ਹਰਕੀਰਤ ਸਿੰਘ ਨੇ ਵੀ ਇਸ ਸਮਾਗਮ ਵਿਚ ਹਿੱਸਾ ਲਿਆ। 

     ਬਲੱਡ ਬੈਂਕ ਟੀਮ ਨਵਾਂਸ਼ਹਿਰ, ਬੰਗਾ ਅਤੇ ਸੁਰਜੀਤ ਸਿੰਘ ਹਸਪਤਾਲ ਰੂਪਨਗਰ ਦੇ ਸਹਿਯੋਗ ਨਾਲ ਲਗਾਏ ਲਗਾਏ ਗਏ ਇਸ ਖੂਨਦਾਨ ਕੈਂਪ ਦੌਰਾਨ 164 ਯੂਨਿਟ ਖੂਨ ਇਕੱਤਰ ਹੋਇਆ।ਇਸ ਕੈਂਪ ਵਿਚ ਬਲੱਡ ਬੈਂਕ ਰੋਪੜ ਤੋਂ ਡਾ. ਬਬਲੀਨ ਕੌਰ, ਨਵਾਂਸ਼ਹਿਰ ਤੇ ਬੰਗਾ ਤੋਂ ਡਾ. ਤੇਜਿੰਦਰ ਪਾਲ ਸਿੰਘ ਅਤੇ ਡਾ. ਅਮਨਦੀਪ ਸਮੇਤ ਹੋਰਨਾਂ ਨੇ ਹਿੱਸਾ ਲਿਆ।

      ਇਸ ਮੌਕੇ ਡਾ. ਸੁਖਵਿੰਦਰ ਜੀਤ ਨੇ ਖੂਨਦਾਨ ਦੇ ਫਾਇਦਿਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਡਾ. ਗੁਰਿੰਦਰਜੀਤ ਸਿੰਘ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੋ ਸਕਦਾ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਕੇ. ਮਨੋਹਰ ਨੇ ਕਿਹਾ ਕਿ ਉਹਨਾਂ ਦਾ  ਉਦਯੋਗ ਖੇਤਰ ਦੇ ਪਿੰਡਾਂ ਨੂੰ ਸਿਹਤ ਅਤੇ ਸਿੱਖਿਆ ਵਿਚ ਮਦਦ ਕਰਨ ਲਈ ਵਚਨਬੱਧ ਹੈ। ਡਾਇਰੈਕਟਰ ਸੋਸ਼ਲ ਸਰਵਿਸਿਜ਼ ਐਂਡ ਅਚੀਵਮੈਂਟਸ ਅਮਿਤ ਕੁਮਾਰ ਜੈਨ ਨੇ ਕੰਪਨੀ ‘ਤੇ ਚਾਨਣਾ ਪਾਇਆ। ਸਟੇਜ ਦਾ ਸੰਚਾਲਨ ਐਚਆਰ ਮੈਨੇਜਰ ਅੰਕੁਸ਼ ਭਾਰਦਵਾਜ ਨੇ ਕੀਤਾ। ਇਸ ਮੋਕੇ ਜਿੱਥੇ ਖੂਨਦਾਨੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਉਥੇ ਹੀ ਕੰਪਨੀ ਮੈਨੇਜ਼ਮੈਂਟ ਵੱਲੋਂ ਪਹੁੰਚੀਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

       ਇਸ ਮੌਕੇ ਬਾਬਾ ਕਮਲਜੀਤ ਸਿੰਘ ਬਲੱਡ ਬੈਂਕ ਸੋਸਾਇਟੀ ਰੋਪੜ, ਡਾ. ਥੋਥੀ ਗੁਲਾਟੀ ਵਾਈਸ ਸਿਵਲ ਸਰਜਨ ਰੋਪੜ, ਅਸ਼ਵਨੀ ਸ਼ਰਮਾ, ਅੰਕੁਸ਼ ਭਾਰਦਵਾਜ, ਡਾ. ਹਰਕੀਰਤ ਸਿੰਘ, ਫਾਰਮਾਸਿਸਟ ਗੁਰਜੀਤ ਸਿੰਘ, ਤਰੁਣ ਕੁਮਾਰ ਆਦਿ ਮੌਜੂਦ ਸਨ। 

Related Articles

LEAVE A REPLY

Please enter your comment!
Please enter your name here

Latest Articles