ਨਵਾਂਸ਼ਹਿਰ /ਕਾਠਗੜ੍ਹ 19 ਦਸਬੰਰ (ਜਤਿੰਦਰ ਪਾਲ ਸਿੰਘ ਕਲੇਰ ) ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਲਾਕੇ ਦੇ ਪ੍ਰਸਿੱਧ ਸੂਰੀ ਹਸਪਤਾਲ ਭੱਦੀ ਰੋਡ ਬਲਾਚੌਰ ਵਲੋਂ ਬੱਚਿਆਂ ਲਈ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਪਿੰਡ ਸੁੱਧਾ ਮਾਜਰਾ ਦੇ ਪ੍ਰਾਇਮਰੀ ਸਕੂਲ ਵਿੱਚ ਲਗਾਇਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਬਲਾਚੌਰ ਦੇ ਮਾਲਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਨੇ ਦੱਸਿਆਂ ਕਿ ਉਨਾਂ ਦੇ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵਲੋਂ ਬੀਤੇ ਦਿਨ ਸਕੂਲੀ ਬੱਚਿਆਂ ਦੀਆਂ ਅੱਖਾਂ ਦਾ ਮੁਫਤ ਚੈੱਕਅੱਪ ਕੈਂਪ ਪ੍ਰਾਇਮਰੀ ਸਕੂਲ ਪਿੰਡ ਸੁੱਧਾ ਮਾਜਰਾ ਵਿਖੇ ਲਗਾਇਆ ਗਿਆ ਜਿਸ ਵਿੱਚ ਲੱਗਭਗ 60 ਤੋਂ ਵੀ ਵੱਧ ਬੱਚਿਆਂ ਨੇ ਇਸ ਕੈਂਪ ਦਾ ਲਾਭ ਲਿਆ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਦੀਆਂ ਅੱਖਾਂ ਦਾ ਮੁਫਤ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਅਤੇ ਜਰੂਰਤ ਮੁਤਾਬਿਕ ਐਨਕਾਂ ਵੀ ਦਿੱਤੀਆਂ ਗਈਆਂ। ਸਕੂਲ ਦੇ ਪ੍ਰਿੰਸੀਪਲ ਨੇ ਸੂਰੀ ਹਸਪਤਾਲ ਦੇ ਮਾਲਿਕ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾਕਟਰ ਅਮਨਦੀਪ ਕੌਰ ਸੂਰੀ ਅਤੇ ਹਸਪਤਾਲ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਗਰੀਬਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਸੂਰੀ ਹਸਪਤਾਲ ਵਲੋਂ ਬੱਚਿਆਂ ਲਈ ਇਹ ਇਕ ਨਿਵੇਕਲਾ ਉਪਰਾਲਾ ਕੀਤਾ ਗਿਆ ਜਿਸ ਦਾ ਸਕੂਲ ਦੇ ਵਿਦਿਆਰਥੀਆਂ ਨੇ ਭਰਪੂਰ ਲਾਭ ਲਿਆ। ਉਨ੍ਹਾਂ ਦਸਿਆ ਕਿ ਸੂਰੀ ਹਸਪਤਾਲ ਵਲੋਂ ਸਮੇਂ ਸਮੇਂ ਤੇ ਲਗਾਏ ਜਾਂਦੇ ਇਨ੍ਹਾਂ ਕੈਂਪਾਂ ਦਾ ਲੋਕ ਭਰਪੂਰ ਲਾਭ ਲੈਂਦੇ ਹਨ। ਇਸ ਮੌਕੇ ਤੇ ਡਾਕਟਰ ਭੁਪਿੰਦਰਜੀਤ ਸਿੰਘ ਸੂਰੀ ਨੇ ਕਿਹਾ ਕਿ ਬਚੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਲਈ ਅਜਿਹੇ ਹੋਰ ਵੀ ਕੈਂਪ ਅੱਗੇ ਆਉਣ ਵਾਲੇ ਸਮੇਂ ਵਿਚ ਵੀ ਲਗਾਏ ਜਾਂਦੇ ਰਹਿਣਗੇ। ਇਸ ਮੌਕੇ ਤੇ ਇੰਦਰਜੀਤ ਕੌਰ, ਚੰਦਰ ਦੇਵ ਸਿੰਘ, ਆਸ਼ਾ, ਗੁਰਪਿੰਦਰ ਕੌਰ ਸੁਰਭੀ ਸ਼ਾਰਦਾ ਸਮਾਜ ਸੇਵੀ ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।


