ਨਵਾਸ਼ਹਿਰ 19ਦਸੰਬਰ(ਜਤਿੰਦਰਪਾਲ ਸਿੰਘ ਕਲੇਰ ) ਜਿਲ੍ਹਾਂ ਪਰਿਸ਼ਦ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਵਿਚ ਅਕਾਲੀ ਦਲ ਬਾਦਲ ਦੀ ਕਾਰਗੁਜ਼ਾਰੀ ਨੇ ਪਿਛਲੇ 9 ਸਾਲਾਂ ‘ਚ ਮਿਲੇ ਸੋਕੇ ਨੂੰ ਮਿਟਾ ਕੇ ਪਹਿਲੀ ਵਾਰੀ ਹਰਿਆਲੀ ਦਿਖਾਈ ਹੈ, ਹਾਂਲਾ ਕਿ ਪਾਰਟੀ ਇਨ੍ਹਾਂ ਚੋਣਾਂ ਵਿਚ ਤੀਜੇ ਨੰਬਰ ਤੇ ਆਈ ਹੈ | ਪਰ ਇਸਦੇ ਬਾਵਜੂਦ ਇਸ ਨੂੰ ਵਾਪਸੀ ਦੇ ਵੱਡਾ ਸੰਕੇਤ ਮੰਨਿਆਂ ਜਾ ਰਿਹਾ ਹੈ | ਜਿਸਦੇ ਪਿੱਛੇ ਕਈ ਵੱਡੇ ਕਾਰਨ ਵੀ ਹਨ | ਪਾਰਟੀ ਨੇ ਜਿਲ੍ਹਾਂ ਪਰਿਸ਼ਦ ਦੀਆਂ 347 ਸੀਟਾਂ ਵਿੱਚੋਂ 46ਸੀਟਾਂ ਜਿੱਤੀਆਂ , ਹਾਲਾਂਕਿ ਪਾਰਟੀ ਨੇ 298 ਸੀਟਾਂ ਹੀ ਲੜੀਆਂ ਸਨ | ਕਿਉਕਿ ਬਹੁਤ ਸਾਰੀਆ ਥਾਵਾਂ ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਜਾ ਤਾਂ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਨ ਦਿੱਤੇ | ਇਸੇ ਤਰ੍ਹਾਂ ਬਲਾਕ ਸੰਮਤੀਆ ‘ਚ’ ਪਾਰਟੀ ਨੂੰ 2838 ਵਿੱਚੋਂ 445 ਸੀਟਾਂ ਮਿਲਿਆ ਹਨ |
ਜਦਕਿ ਬੰਠਿਡਾ, ਮਾਨਸਾ , ਮੁਕਤਸਰ ਤੇ ਫਰੀਦਕੋਟ ਵਰਗੇ ਜਿਲ੍ਹੇਂ ਜਿਥੇ ਪਾਰਟੀ ਦਾ ਕਿਸੇ ਸਮੇਂ ਪੁਖਤਾ ਆਧਾਰ ਸੀ ਤੇ 2015 ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਪਾਰਟੀ ਲੀਡਰਸ਼ਿਪ ਨੂੰ ਹਾਈਸ਼ੇ ਵੱਲ ਧੱਕੇਲ ਦਿੱਤਾ ਸੀ ਉੱਤੇ ਪਾਰਟੀ ਨੇ ਇਸ ਵਾਰੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ | ਅਕਾਲੀ ਦਲ ਲਈ ਸਭ ਤੋਂ ਵੱਡੀ ਰਾਹਤ ਬਰਗਾੜੀ ਤੇ ਬਹਿਬਲ ਕਲਾ ‘ ਚ ਮਿਲੀ ਹੈ |
ਇਨ੍ਹਾਂ ਘਟਨਾਵਾਂ ਨਾਲ ਨਜਿਠੱਣ ‘ਚ ਨਾਕਾਮ ਰਹਿਣ ਕਾਰਨ ਪਾਰਟੀ ‘ਚ ਇਕ ਵੱਡੀ ਬਗਾਵਤ ਵੀ ਹੋਈ ਜਿਸ ਵਿੱਚ ਬਹੁਤ ਸਾਰੇ ਵੱਡੇ ਚਿਹਰੇ ਜਿੰਨਾਂ ‘ਚ ਪਾਰਟੀ ਦੇ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਯਾਲੀ, ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ , ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾਂ ਆਦਿ ਨੇ ਸਰਦਾਰ ਸੁਖਬੀਰ ਬਾਦਲ ਤੇ
ਬਤੌਰ ਪਾਰਟੀ ਪ੍ਰਧਾਨ ਅਸਤੀਫ਼ਾ ਦੇਣ ਲਈ ਦਬਾਅ ਬਣਾਇਆ ਤੇ ਸਰਦਾਰ ਸੁਖਬੀਰ ਬਾਦਲ ਵਲੋਂ ਅਜਿਹਾ ਨਾ ਕਰਨ ਤੇ ਉਨ੍ਹਾਂ ਨੂੰ ਛੱਡ ਕੇ ਚਲੇ ਗਏ | 2007 ਤੋਂ ਲੈ ਕੇ 2017 ਤੱਕ ਦੇ ਕਾਰਜਕਾਲ ਦੌਰਾਨ ਪੰਥਕ ਮਾਮਲਿਆਂ ‘ਚ ਹੋਈਆ ਗਲਤੀਆਂ ਨੂੰ ਲੈ ਕੇ ਸਰਦਾਰ ਸੁਖਬੀਰ ਬਾਦਲ ਨੇ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਮਾਫੀ ਵੀ ਮੰਗੀ ਸੀ | ਜਿਸ ਵਿੱਚ ਉਨ੍ਹਾਂ ਨੂੰ 2 ਦਸੰਬਰ ਨੂੰ ਤਨਖਾਹ ਵੀ ਲਗਾਈ ਗਈ | ਹਾਲਾਂ ਕਿ ਸੇਵਾ ਨੂੰ ਨਿਭਾਉਣ , ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਿਕ ਪਾਰਟੀ ‘ਚ ਨਵੀ ਭਰਤੀ ਆਦਿ ਕਰਨ ਲਈ ਮੁੜ ਮਤਭੇਂਦ ਪੈਦਾਂ ਹੋਏ ਤੇ ਅਕਾਲੀ ਦਲ ( ਮੁੜ ਸੁਰਜੀਤ ) ਨਾ ਦੀ ਨਵੀ ਪਾਰਟੀ ਉਭਰ ਕੇ ਸਾਹਮਣੇ ਆ ਗਈ | ਜਿਸਨੇ ਪੰਥਕ ਰਵਾਇਤਾਂ ਦੇ ਮੁਤਾਬਿਕ ਚੱਲਣ ਦਾ ਐਲਾਨ ਕੀਤਾ | ਇਸ ਨਵੀਂ ਪਾਰਟੀ ਦੀ ਕਮਾਨ ਦੇ ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਨੂੰ ਸੇਵਾ ਲਗਾਉਣ ਵਾਲੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਭਾਲੀ ਪਰ ਇਨ੍ਹਾਂ ਚੋਣਾਂ ਵਿਚ ਇਸ ਨਵੀ ਪਾਰਟੀ ਦੇ ਹੱਥ ਕੁਝ ਵੀ ਨਹੀ ਲੱਗਿਆ |


