

ਨਵਾਂਸ਼ਹਿਰ /ਕਾਠਗੜ੍ਹ, 19 ਦਸੰਬਰ ( ਜਤਿੰਦਰ ਪਾਲ ਸਿੰਘ ਕਲੇਰ ) ਕ੍ਰਿਸਮਿਸ ਦੇ ਪਵਿੱਤਰ ਦਿਹਾੜੇ ਦੇ ਸਬੰਧ ਅੱਜ ਕ੍ਰਿਰਸਿਚਨ ਭਾਈਚਾਰੇ ਵਲੋਂ ਪਿੰਡ ਚਾਹਲ ਦੀ ਚਰਚ ਦੇ ਮੁੱਖ ਪਾਸਟਰ ਪਾਦਰੀ ਸੁੱਖਵਿੰਦਰ ਦੀ ਦੇਖ ਰੇਖ ਹੇਠ ਇਕ ਵਿਸ਼ਾਲ ਸ਼ੋਭਾ ਕੱਢੀ ਗਈ। ਪਿੰਡ ਚਾਹਲਾਂ ਵਿਖੇ ਸਥਿਤ ਚਰਚ ਤੋਂ ਸ਼ੁਰੂ ਹੋਈ ਸ਼ੋਭਾ ਯਾਤਰਾ ਜਦੋਂ ਕਾਠਗੜ੍ਹ ਦੀ ਮੇਨ ਮਾਰਕੀਟ ਪਹੁੰਚੀ ਤਾਂ ਸਮਾਜ ਸੇਵੀ ਸੇਵਾਦਾਰ ਸਾਂਈ ਕਾਲੇ ਸ਼ਾਹ, ਮਾਰਕੀਟ ਪ੍ਰਧਾਨ ਰਾਜ ਕੁਮਾਰ ਆਨੰਦ ਅਤੇ ਸਮੂਹ ਦੁਕਾਨਦਾਰਾਂ ਵਲੋਂ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਸੇਵਾਦਾਰ ਸਾਂਈ ਕਾਲੇਸ਼ਾਹ ਅਤੇ ਕਾਠਗੜ੍ਹ ਦੇ ਮੋਹਤਬਰਾਂ, ਦੁਕਾਨਦਾਰਾਂ ਨੇ ਪਾਸਟਰ ਸੁੱਖਵਿੰਦਰ ਅਤੇ ਹੋਰ ਲੋਕਾਂ ਨੂੰ ਸਰੋਪੇ ਭੇਂਟ ਕੀਤੇ ਗਏ। ਪਾਸਟਰ ਸੁੱਖਵਿੰਦਰ ਨੇ ਕਿਹਾ ਕਿ ਅਸੀਂ ਸਾਰੇ ਹੀ ਇਕ ਮਾਲਕ ਦੀ ਸੰਤਾਨ ਹਾਂ ਭਾਵੇਂ ਸਾਡੇ ਧਰਮ ਅਲੱਗ-ਅਲੱਗ ਹਨ। ਉਹਨਾਂ ਕਿਹਾ ਕਿ ਸਾਨੂੰ ਭਗਵਾਨ ਯਿਸੂ ਮਸੀਹ ਜੀ ਵਲੋਂ ਦਰਸਾਏ ਮਾਰਗ ‘ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ ਅਤੇ ਸਾਨੂੰ ਸੱਭ ਨੂੰ ਰਲਮਿਲ ਕੇ ਸਮਾਜ ਵਿਚ ਰਹਿਣਾ ਚਾਹੀਦਾ ਹੈ। ਇਸ ਸ਼ੋਭਾ ਯਾਤਰਾ ਵਿਚ ਸੁੰਦਰ ਪਾਲਕੀ ਦੇ ਪਿੱਛੇ ਪਿੱਛੇ ਭਜਨ ਕੀਰਤਨ ਮੰਡਲੀ ਤੇ ਸ਼ਰਧਾਲੂ ਪ੍ਰਭੂ ਯਿਸੂ ਮਸੀਹ ਜੀ ਦਾ ਗੁਨਗਾਨ ਕਰ ਰਹੇ ਸਨ। ਸ਼ੋਭਾ ਯਾਤਰਾ ਵਿਚ ਸਾਂਤਾਕਲਾਜ ਅਤੇ ਉਨ੍ਹਾਂ ਦੇ ਨਾਲ ਛੋਟੇ ਛੋਟੇ ਬੱਚੇ ਸ਼ਾਨਦਾਰ ਸੁੰਦਰ ਸੁੰਦਰ ਕੱਪੜੇ ਪਾ ਕੇ ਸਜੇ ਹੋਏ ਦਿਖਾਈ ਦੇ ਰਹੇ ਸਨ।


