ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਤੈਅ ਦਿਲੋਂ ਧੰਨਵਾਦ
ਨਵਾਂਸ਼ਹਿਰ /ਕਾਠਗੜ੍ਹ 17 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਬਲਾਕ ਸੰਮਤੀ ਅਤੇ ਜਿਲ੍ਹਾਂ ਪਰਿਸ਼ਦ ਦੀਆ 14 ਦਸੰਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ | ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਆਪਣੇ ਉਮੀਦਵਾਰਾ ਦੀ ਜਿੱਤ ਲਈ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਸੀ | ਲੇਕਿਨ ਨਤੀਜੇ ਐਨੇ ਹੈਰਾਨੀਜਨਕ ਆਏ ਕਿ ਬਲਾਕ ਸੰਮਤੀ ਜੋਨ ਬਣਾਂ ਤੋਂ ਕਾਂਗਰਸ ਨੇ ਆਪਣੇ ਖਾਤਾ ਖੋਲਿਆ | ਕਾਂਗਰਸ ਪਾਰਟੀ ਦੇ ਉਮੀਦਵਾਰ ਕੇਵਲ ਰਾਮ ਨੇ 106 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਪਾਰਟੀ ਦੇ ਵੋਟਰਾਂ ਤੇ ਸੋਪਟਰਾਂ ਦਾ ਤੈਅ ਦਿਲੋਂ ਧੰਨਵਾਦ ਕੀਤਾ ਜਿੰਨਾ ਨੇ ਦਿਨ ਰਾਤ ਮਿਹਨਤ ਕਰਕੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਇਆ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆ ਨੀਤੀਆ ਤੋਂ ਖਾਸੇ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਲੋਕ ਆਪਣੇ ਆਪ ਨੂੰ ਆਸਰੁੱਖਿਅਤ ਮਹਿਸੂਸ ਕਰ ਰਹੇ ਹਨ | ਇਸ ਲਏ ਲੋਕ ਇਸ ਪਾਰਟੀ ਨੂੰ ਚੱਲਦਾ ਕਰਨ ਲਈ ਮੰਨ ਬਣਾਈ ਬੈਠੇ ਹਨ | ਆਉਣ ਵਾਲੇ ਵਿਧਾਨ ਸਭਾ ਚੋਣਾ ਵਿੱਚ ਕਾਂਗਰਸ ਪਾਰਟੀ ਭਾਰੀ ਲੀਡ ਨੇ ਜਿੱਤ ਹਾਸਿਲ ਕਰੇਗੀ | ਕੇਵਲ ਰਾਮ ਦੀ ਜਿੱਤ ਤੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਨੇ ਵਧਾਈ ਦਿੱਤੀ |


