Join
Thursday, March 12, 2026
Thursday, March 12, 2026

ਬਲਾਕ ਸੰਮਤੀ ਜੋਨ  ਸੁੱਧਾਮਾਜਰਾ  ਤੋਂ ਕਾਂਗਰਸ ਉਮੀਦਵਾਰ ਜੇਤੂ, 601 ਵੋਟਾਂ ਨਾਲ  ਨਾਨਕ ਸਿੰਘ ਜੰਡੀ  ਜਿੱਤੇ

– ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨੇ ਵੋਟਰਾਂ ਤੇ ਸਪੋਟਰਾਂ ਦਾ ਕੀਤਾ ਤੈਅ ਦਿਲੋਂ ਧੰਨਵਾਦ

ਨਵਾਂਸ਼ਹਿਰ /ਕਾਠਗੜ੍ਹ  17 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਬਲਾਕ ਸੰਮਤੀ  ਅਤੇ ਜਿਲ੍ਹਾਂ ਪਰਿਸ਼ਦ ਦੀਆ 14 ਦਸੰਬਰ ਨੂੰ  ਪਈਆਂ ਵੋਟਾਂ ਦੀ ਗਿਣਤੀ ਅੱਜ ਸਵੇਰੇ ਸ਼ੁਰੂ ਹੋਈ |  ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਆਪਣੇ ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅਰਦਾਸਾਂ ਦਾ ਦੌਰ ਲਗਾਤਾਰ ਜਾਰੀ ਸੀ | ਲੇਕਿਨ  ਨਤੀਜੇ ਐਨੇ ਹੈਰਾਨੀਜਨਕ ਆਏ ਕਿ  ਬਲਾਕ ਸੰਮਤੀ ਜੋਨ ਸੁੱਧਾਮਾਜਰਾ  ਤੋਂ ਕਾਂਗਰਸ ਨੇ ਆਪਣੇ ਖਾਤਾ ਖੋਲਿਆ |  ਕਾਂਗਰਸ ਪਾਰਟੀ ਦੇ ਨੋਜਵਾਨ ਉਮੀਦਵਾਰ  ਨਾਨਕ ਸਿੰਘ ਜੰਡੀ ਨੂੰ  601 ਵੋਟਾਂ ਪਈਆ  ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ  ਨੇ ਪਾਰਟੀ ਦੇ ਵੋਟਰਾਂ ਤੇ ਸੋਪਟਰਾਂ ਦਾ ਤੈਅ ਦਿਲੋ ਧੰਨਵਾਦ ਕੀਤਾ ਜਿੰਨਾ ਨੇ ਦਿਨ ਰਾਤ ਮਿਹਨਤ  ਕਰਕੇ ਪਾਰਟੀ ਦੀ ਜਿੱਤ ਨੂੰ  ਯਕੀਨੀ ਬਣਾਇਆ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਮਾਰੂ ਨੀਤੀਆਂ ਤੋਂ ਖਾਸੇ ਤੰਗ ਆ ਚੁੱਕੇ ਹਨ | ਉਨ੍ਹਾਂ ਕਿਹਾ ਕੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ ਲੋਕ ਆਪਣੇ ਆਪ ਨੂੰ  ਆਸਰੁੱਖਿਅਤ ਮਹਿਸੂਸ ਕਰ ਰਹੇ ਹਨ | ਇਸ ਲਏ ਲੋਕ ਇਸ ਪਾਰਟੀ ਨੂੰ  ਚੱਲਦਾ ਕਰਨ ਲਈ ਮੰਨ ਬਣਾਈ ਬੈਠੇ ਹਨ | ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਲੀਡ ਨੇ ਜਿੱਤ ਹਾਸਿਲ ਕਰੇਗੀ |   ਨਾਨਕ ਸਿੰਘ ਜੰਡੀ ਦੀ ਜਿੱਤ ਤੇ ਪਾਰਟੀ ਪ੍ਰਧਾਨ  ਰਾਜਾ ਵੜਿੰਗ ਨੇ ਵਧਾਈ ਦਿੱਤੀ  |


Related Articles

LEAVE A REPLY

Please enter your comment!
Please enter your name here

Latest Articles