Join
Thursday, March 12, 2026
Thursday, March 12, 2026

ਜ਼ਿਲ੍ਹਾ ਕੋਰਟ ਕੰਪਲੈਕਸ , ਸ.ਭ.ਸ ਨਗਰ ਵਿਖੇ  ਲੱਗੀ ਕੌਮੀ ਲੋਕ ਅਦਾਲਤ ਵਿੱਚ 9684  ਕੇਸਾਂ ਦਾ ਮੌਕੇ ਤੇ ਨਿਪਟਾਰਾ 

– 10  ਬੈਚਾਂ ਵੱਲੋ 06 ਕਰੋੜ  33 ਲੱਖ 21 ਹਜ਼ਾਰ 105 ਰੁਪਏ ਦੇ ਅਵਾਰਡ ਸੁਣਾਏ ਗਏ ।

ਬਲਾਚੌਰ 13 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ. ਏ. ਐਸ. ਨਗਰ ਜੀਆਂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਜੀਆਂ ਦੀ ਅਗਵਾਈ ਹੇਠ ਅਤੇ ਸੀ.ਜੇ.ਐਮ-ਕਮ- ਸਕੱਤਰ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਡਾ.ਅਮਨਦੀਪ ਜੀਆਂ ਦੀ ਦੇਖ-ਰੇਖ ਹੇਠ ਜ਼ਿਲ੍ਹਾਂ ਕੋਰਟ ਕੰਪਲੈਕਸ, ਸ.ਭ.ਸ ਨਗਰ ਅਤੇ ਸਬ-ਡਵੀਜ਼ਨ ਕੋਰਟ, ਤਹਿਸੀਲ ਬਲਾਚੌਰ ਵਿਖੇ ਮਿਤੀ 13.12.2025 ਨੂੰ ਕੌਮੀ ਲੋਕ ਅਦਾਲਤ ਲਗਾਈ ਗਈ। ਇਸ ਮੌਕੇ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀਮਤੀ ਪ੍ਰਿਆ ਸੂਦ ਜੀਆਂ ਵੱਲੋਂ ਕੌਮੀ ਲੋਕ ਅਦਾਲਤ ਦੇ ਸਾਰੇ ਬੈਂਚਾਂ ਦਾ ਜ਼ਾਇਜਾ ਲਿਆ ਗਿਆ  ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਲਗਾਏ ਗਏ 10 ਬੈਚਾਂ ਵੱਲੋ  ਵੱਖ ਵੱਖ ਤਰ੍ਹਾਂ ਦੇ 10579  ਕੇਸਾਂ ਵਿੱਚੋਂ 9684 ਕੇਸਾਂ ਦਾ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਮੌਕੇ ਤੇ ਨਿਪਟਾਰਾ ਕਰਦਿਆ 06 ਕਰੋੜ 33 ਲੱਖ 21 ਹਜ਼ਾਰ 105 ਰੁਪਏ  ਦੇ ਅਵਾਰਡ ਸੁਣਾਏ ਗਏ । ਇਹ ਜਾਣਕਾਰੀ ਦੇਂਦਿਆ ਹੋਇਆ ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਦੱਸਿਆ ਕਿ ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ ਵੱਖ-ਵੱਖ ਕੇਸਾਂ ਦੀ ਸੁਣਵਾਈ ਲਈ ਜ਼ਿਲ੍ਹਾਂ ਕੋਰਟ ਕੰਪਲੈਕਸ, ਸ਼ਹੀਦ ਭਗਤ ਸਿੰਘ ਨਗਰ ਪੱਧਰ ਤੇ 09 ਬੈਂਚ ਅਤੇ  ਕੋਰਟ, ਸਬ-ਡਵੀਜ਼ਨ, ਬਲਾਚੌਰ ਵਿਖੇ 01 ਬੈਂਚ ਲਗਾਏ ਗਏ । ਇਸ ਕੌਮੀ ਨੈਸ਼ਨਲ ਅਦਾਲਤ ਦੌਰਾਨ  ਚੇਅਰਮੈਨ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਸ਼੍ਰੀ ਅਸ਼ੋਕ ਕਪੂਰ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ, ਸ਼ਹੀਦ ਭਗਤ ਸਿੰਘ ਨਗਰ ਸ. ਬਲਜਿੰਦਰ ਸਿੰਘ ਮਾਨ, ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ-1 ਮਿਸ. ਅਪਰਾਜਿਤਾ ਜੋਸ਼ੀ, ਵਧੀਕ ਜ਼ਿਲ੍ਹਾਂ ਅਤੇ ਸੈਸ਼ਨ ਜੱਜ-II ਮਿਸ ਗਗਨਦੀਪ ਕੌਰ, ਸੀ.ਜੇ.ਐਮ ਸ੍ਰੀ ਮਹੇਸ਼ ਕੁਮਾਰ, ਮਿਸ ਕੋਂਪਲ ਧੰਜਲ, ਵਧੀਕ ਸਿਵਲ ਜੱਜ  (ਸੀਨੀਅਰ ਡੀਵੀਜ਼ਨ), ਮਿਸ ਤੁਸ਼ਾਰ ਕੌਰ ਥਿੰਦ , ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਐਸ.ਡੀ.ਜੇ.ਐਮ ਬਲਾਚੌਰ ਮਿਸ. ਲਵਜਿੰਦਰ ਕੌਰ, ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਸਿਮਰਨ ਚਲਾਨਾ ਅਤੇ  ਸਿਵਲ ਜੱਜ ( ਜੂਨੀਅਰ ਡੀਵੀਜ਼ਨ) ਤਰਨਦੀਪ ਕੌਰ  ਜੀਆਂ ਦੀਆਂ ਅਦਾਲਤਾਂ  ਵੱਲੋ ਇਸ ਕੌਮੀ ਲੋਕ ਅਦਾਲਤ ਵਿੱਚ ਲੱਗੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦਾ ਦੋਵੇ ਧਿਰਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਇਨ੍ਹਾਂ ਬੈਚਾਂ ਦੇ ਨਾਲ ਮੈਂਬਰ ਦੇ ਤੌਰ ਐਡਵੋਕੇਟਜ਼, ਐਨ.ਜੀ.ਓ ਮੈਬਰ ਸ਼ਾਮਲ ਸਨ । ਇਸ ਮੌਕੇ  ਜਿਲ੍ਹਾਂ ਅਤੇ ਸ਼ੈਸਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਸ਼ਹੀਦ ਭਗਤ ਸਿੰਘ ਨਗਰ ਸ੍ਰੀਮਤੀ ਪ੍ਰਿਆ ਸੂਦ ਵੱਲੋ ਦੱਸਿਆ ਕਿ ਇਸ ਕੌਮੀ ਲੋਕ ਅਦਾਲਤ ਦਾ ਮੁੱਖ ਮਕਸਦ  ਦੋਵਾਂ ਧਿਰਾਂ ਦਾ ਆਪਸੀ ਸਮਝੌਤੇ ਅਤੇ ਰਾਜੀਨਾਮੇ ਰਾਹੀ ਅਦਾਲਤੀ ਕੇਸਾਂ  ਦਾ ਫੈਸਲਾ ਕਰਵਾਉਣਾ ਹੈ ਤਾਂ ਜੋ ਸਬੰਧਤ ਧਿਰਾਂ ਦਾ ਧਨ ਅਤੇ ਸਮਾਂ ਬਚਾਉਣ ਦੇ ਨਾਲ ਨਾਲ ਉਨ੍ਹਾਂ ਦੀ ਆਪਸੀ ਦੁਸ਼ਮਣੀ ਵੀ ਘਟਾਈ ਜਾ ਸਕੇ ਤੇ ਲੋਕਾਂ ਵਿੱਚ  ਆਪਸੀ ਭਾਈਚਾਰੇ ਵਿੱਚ ਪਿਆਰ ਬਣਿਆ ਰਹੇ ।  ਉਹਨ੍ਹਾਂ ਕਿਹਾ ਕਿ ਆਮ ਲੋਕਾਂ  ਨੂੰ ਇਸ ਤਰਾਂ ਦੀਆਂ ਸਮੇ-ਸਮੇ ਤੇ ਲੱਗ ਰਹੀਆ ਲੋਕ ਅਦਾਲਤਾਂ ਦਾ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ ।

Related Articles

LEAVE A REPLY

Please enter your comment!
Please enter your name here

Latest Articles