ਨਵਾਸ਼ਹਿਰ /ਕਾਠਗੜ੍ਹ, 13 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ ) ਅੱਜ ਕਾਠਗੜ੍ਹ ਵਿਖੇ ਇੰਡਿਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਵੱਲੋਂ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਇਫਟੂ ਜਿਲ੍ਹਾ ਵਾਇਸ ਪ੍ਰਧਾਨ ਨਿਰਮਲ ਸਿੰਘ ਜੰਡੀ ਨੇ ਕਿਹਾ ਕੇ ਕੇਂਦਰ ਸਰਕਾਰ ਦੇਸ ਵਿੱਚ ਸਰਮਾਏਦਾਰੀ ਸਿਸਟਮ ਲਾਗੂ ਕਰਨਾ ਚਾਹੁੰਦੀ ਹੈ ਅਤੇ ਦੇਸ ਦੇ ਕਿਰਤੀ ਲੋਕਾਂ ਲਈ ਸਦੀਆਂ ਤੋਂ ਬਣੇ ਕਾਨੂੰਨ ਖਤਮ ਕਰ ਦਿੱਤੇ ਹਨ। ਦਿਹਾੜੀ ਦੇ ਟਾਈਮ ਵਧਾ ਕੇ ਲੋਕਾਂ ‘ਤੇ ਵੱਡਾ ਹਮਲਾ ਕੀਤਾ ਗਿਆ ਹੈ ਜਿਸ ਨਾਲ ਗਰੀਬ ਹੋਰ ਗਰੀਬ ਹੋ ਜਾਵੇਗਾ। ਉਹਨਾਂ ਕਿਹਾ ਕਿ ਇਹਨਾਂ ਕਨੂੰਨਾਂ ਨਾਲ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਗਿਆ ਹੈ ਜਿਸ ਨਾਲ ਲੇਬਰ ਕਾਰਡ ਦੀ ਸਹੂਲਤ ਖਤਮ ਹੋ ਜਵੇਗੀ। ਇਸੇ ਤਰ੍ਹਾਂ ਬਿਜਲੀ ਬਿਲ 2025 ਲਿਆ ਕੇ ਬਿਜਲੀ ਸਬਸਿਡੀ ਖਤਮ ਕਰਨ ਦੀ ਤਿਆਰੀ ਕਰਕੇ ਸਰਕਾਰ ਨੇ ਆਪਣਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਨਿਰਮਲ ਜੰਡੀ ਨੇ ਅਪੀਲ ਕੀਤੀ ਕਿ ਲੋਕ ਕੇਂਦਰ ਸਰਕਾਰ ਦੇ ਇਹਨਾਂ ਕਾਲੇ ਕਾਨੂੰਨਾਂ ਦਾ ਡਟ ਕੇ ਵਿਰੋਧ ਕਰਨ।
ਇਸ ਮੋਕੇ ਗੁਰਮੇਲ ਸਿੰਘ, ਹਰੀਸ਼ ਨੱਥਾਨੰਗਲ, ਬਲਵੀਰ ਸਿੰਘ, ਕਿੰਦਰ ਮਿਸਤਰੀ, ਬਲਦੇਵ ਸਿੰਘ, ਕਿਸ਼ਨ ਨੱਥਾਨੰਗਲ, ਅਵਤਾਰ ਸਿੰਘ ਭਰਥਲਾ ਆਦਿ ਹਾਜ਼ਰ ਸਨ।


