ਬਲਾਚੌਰ 13 ਦਸੰਬਰ (ਜਤਿੰਦਰ ਪਾਲ ਸਿੰਘ ਕਲੇਰ )- ਕਾਠਗੜ੍ਹ ਵਿਖੇ( ਪੁਨਰ ਸੁਰਜੀਤ) ਸ਼੍ਰੋਮਣੀ ਅਕਾਲੀ ਦਲ ਦੇ ਵਲੋਂ ਜਿਲ੍ਹਾਂ ਜਥੇਦਾਰ ਅਵਤਾਰ ਸਿੰਘ ਸਾਹਦੜਾ ਨੂੰ ਜਿਲ੍ਹਾਂ ਪ੍ਰਧਾਨ ਬਨਣ ਤੇ ਕਾਠਗੜ੍ਹ ਦੇ ਸਮੂਹ ਮੈਬਰਾਂ ਨੇ ਇਕ ਮੀਟਿੰਗ ਜਥੇਦਾਰ ਸੁਰਜੀਤ ਸਿੰਘ ਦੋਭਾਲੀ ਦੀ ਅਗੁਵਾਈ ਵਿਚ ਆਗਾਮੀ ਮੀਟਿੰਗ ਕੀਤੀ | ਮੀਟਿੰਗ ਵਿਚ ਜਥੇਦਾਰ ਅਵਤਾਰ ਸਿੰਘ ਸਾਹਦੜਾ ਨੂੰ ਜਿਲ੍ਹਾਂ ਪ੍ਰਧਾਨ ਬਨਣ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਦਾ ਹਾਰਦਿਕ ਧੰਨਵਾਦ ਕੀਤਾ ਗਿਆ | ਜਥੇਦਾਰ ਦੋਭਾਲੀ ਵਲੋਂ ਅਤੇ ਸਮੂਹ ਆਗੂਆਂ ਵਲੋਂ ਜਥੇਦਾਰ ਅਵਤਾਰ ਸਿੰਘ ਸਾਹਦੜਾ ਨੂੰ ਸਿਰਪਾਓ ਭੇਂਟ ਕਰਕੇ ਸਨਮਾਨਿਤ ਕੀਤਾ | ਇਸ ਮੌਕੇ ਜਥੇਦਾਰ ਸੁਰਜੀਤ ਸਿੰਘ ਦੁਭਾਲੀ ਨੇ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਦੀ ਅਗੁਵਾਈ ਵਿੱਚ ਲੀਡਰਸ਼ਿਪ ਅਤੇ (ਪੁਨਰ ਸੁਰਜੀਤ) ਸ਼੍ਰੋਮਣੀ ਅਕਾਲੀ ਦਾ ਆਕਾਰ ਹੋਰ ਮਜਬੂਤ ਹੋਵੇਗਾ | ਐਸ ਜੀ ਪੀ ਸੀ ਜਥੇਦਾਰ ਮੈਂਬਰ ਮਹਿੰਦਰ ਸਿੰਘ ਹੁਸੈਨਪੁਰੀ , ਜਥੇਦਾਰ ਅਵਤਾਰ ਸਿੰਘ ਸਾਹਦੜਾ ਨੂੰ ਮੁਬਾਰਕਬਾਦ ਦਿੱਤੀ | ਇਸ ਮੌਕੇ ਤੇ ਅਮਿਤ ਕੁਮਾਰ ਸੇਠੀ ਸਰਪੰਚ ਥੋਪੀਆ,ਚਰਨਜੀਤ ਸਿੰਘ ਕਿਸ਼ਨਪੁਰ ਨਿਰਮਲ ਸਿੰਘ ਮਾਣੇਵਾਲ, ਦਰਸ਼ਨ ਸਿੰਘ ਫੌਜੀ ਭੱਲਾ, ਗੁਰਚਰਨ ਸਿੰਘ ਉਲੱਦਣੀ , ਬਲਵੀਰ ਸਿੰਘ ਰੈਲਮਾਜਰਾ, ਜਸਵਿੰਦਰ ਸਿੰਘ, ਸਰਵਣ ਸਿੰਘ ਟੱਪਰੀਆ, ਇਕਬਾਲ ਸਿੰਘ , ਦਰਸ਼ਨ ਸਿੰਘ , ਜੋਗਿੰਦਰ ਸਿੰਘ ਮਾਜਰਾ ਜੱਟਾਂ , ਤਰਲੋਚਨ ਸਿੰਘ ਪਨਿਆਲੀ, ਮੇਜਰ ਸਿੰਘ ਆਦਿ ਮੌਜੂਦ ਰਹੇ।


