Join
Wednesday, March 18, 2026
Wednesday, March 18, 2026

ਆਂਗਨਵਾੜੀ ਵਰਕਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੀਡੀਪੀਓ  ਬਲਾਚੌਰ ਨੂੰ  ਦਿੱਤਾ ਮੰਗ ਪੱਤਰ

ਬਲਾਚੌਰ 15 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )-ਆਂਗਨਵਾੜੀ  ਵਰਕਰਾਂ ਤੇ ਹੈਲਪਰਾਂ ਵਲੋਂ ਆਪਮੀ  ਹੱਕੀ ਮੰਗਾਂ ਦੇ ਸਬੰਧ ਵਿੱਚ ਇਕ ਮੰਗ ਪੱਤਰ ਸੀਡੀਪੀਓ ਬਲਾਚੌਰ ਮੈਡਮ ਦਵਿੰਦਰ ਕੌਰ  ਦੇ ਮਾਰਫਤ  ਵਿਭਾਗ ਦੀ ਕੇਂਦਰੀ ਮੰਤਰੀ ਨੂੰ ਮੰਗ ਪੱਤਰ ਭੇਜਿਆਂ  | ਮੰਗ ਪੱਤਰ ਵਿੱਚ   ਪ੍ਰਧਾਨ ਸੁਰਿੰਦਰ ਕੌਰ ਰੱਕੜ, ਜਸਵੀਰ ਕੌਰ ਸੈਕਟਰੀ ਮੱਕੋਂਵਾਲ ਨੇ ਕਿਹਾ ਗਿਆ ਕਿ ਬਾਲ ਦਿਵਸ ਮੌਕੇ ਦੇਸ਼ ਦੀਆਂ 26 ਲੱਖ ਤੋਂ ਵੱਧ ਆਂਗਨਵਾੜੀ ਮੁਲਾਜਿਮ ਭੈਣਾਂ ਜੋ ਦੇਸ਼ ਵਿੱਚ 6 ਸਾਲ ਤੋਂ ਘੱਟ ਉਮਰ  ਲਗਭਗ 6 ਕਰੋੜ ਬੱਚਿਆਂ ਦੀ ਦੇਖਭਾਲ ਕਰਦੀਆਂ ਹਨ ਤੇ ਉਨ੍ਹਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਿ ਮਹਿਲਾਂ ਤੇ ਬਾਲ ਵਿਕਾਸ ਮੰਤਰਾਲੇ ਨੇ ਉਨ੍ਹਾਂ ਨੂੰ ਆਈਸੀਡੀਐਸ ਯੋਜਨਾ ਦੇ 50 ਸਾਲ ਪੂਰੇ ਹੋਣ ਤੇ ਸਾਨੂੰ ਪੂਰੀ ਤਰ੍ਹਾਂ ਨਾਲ ਨਕਾਰਿਆ ਹੋਇਆ ਹੈ | ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਇਤਿਹਾਸਿਕ ਯੋਜਨਾ ਦੀ 50 ਵੀਂ ਵਰੇਂਗੰਢ  ਜਿਸ ਨੇ 2 ਅਕਤੂਬਰ 1975 ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਲੱਖਾਂ ਬੱਚਿਆਂ ਤੇ ਔਰਤਾਂ ਦੇ ਪੋਸ਼ਣ ਸਿਹਤ ਤੇ ਸਿੱਖਿਆ ਵਿੱਚ ਬਹੁਮੁੱਲਾ ਯੋਗਦਾਨ ਪਾਇਆ ਹੈ ਪਰ ਸਰਕਾਰ ਨੇ ਸਿਰਫ ਆਈਸੀਡੀਸੀ ਯੋਜਨਾ ਨੂੰ ਅਣਗੋਲਿਆ ਕੀਤਾ ਬਲਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ  ਯੋਗਦਾਨ ਨੂੰ  ਅੱਖੋਂ ਪਰੋਖੇ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਆਲ ਇੰਡੀਆ ਫੈਡਰੇਸ਼ਨ ਆਫ  ਆਂਗਨਵਾੜੀ ਵਰਕਰ ਐਡ ਹੈਲਪਰਜ਼ ਦੇ ਬੈਨਰ ਹੇਠ ਇਸ ਯੋਜਨਾ ਅਤੇ ਇਸ ਦੇ ਹਜ਼ਾਰਾਂ ਫਰੰਟ ਲਾਈਨ  ਵਰਕਰਾਂ ਦੇ ਇਸ ਅਪਮਾਨ ਦੀ ਸਖਤ ਨਿੰਦਾ ਕਰਦੇ ਹਾਂ | ਜਿੰਨਾਂ ਨੇ ਮਾਣਭੱਤੇ ਵਰਗੀ ਮਾਮੂਲੀ ਰਕਮ ਲਈ ਸਾਲਾਂ ਤੋਂ ਇਕੱਠੇ ਕੰਮ ਕਰਦੇ ਸਮਾਜ ਲਈ ਕੁਰਬਾਨੀਆ ਦਿੱਤੀਆ | ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਢੁੱਕਵੇਂ ਸਮਾਗਮਾਂ ਦਾ ਆਯੋਜਨ ਕਰੇ ਅਤੇ ਆਈਸੀਡੀਐਸ ਦੀ ਗੋਲਡਨ ਜੁਬਲੀ ਨੂੰ  ਢੁੱਕਵੇਂ ਢੰਗ ਨਾਲ ਮਨਾਉਣ ਦਾ ਪ੍ਰੰਬਧ ਕਰੇ |  ਉਨ੍ਹਾਂ ਕਿਹਾ ਕਿ ਸਰਕਾਰ ਲਾਭਪਾਤਰੀਆ ਨੂੰ ਰਾਸ਼ਨ ਲੈਣ ਲਈ ਐਫਐਰਐਸ ( ਹਰ ਵਾਰ 200-300 ਗ੍ਰਾਮ ਰਾਸ਼ਨ ਲਈ ਆਪਣੇ ਚਿਹਰੇ ਦੀ ਪਛਾਣ ਕਰਵਾਉਣੀ) ਵਰਗੀਆਂ ਸ਼ਰਤਾ ਰੱਖ ਕੇ ਉਨ੍ਹਾਂ ਨੂੰ ਰਾਸ਼ਨ ਤੋਂ ਵਾਂਝਾ ਕਰਨਾ ਚਾਹੁੰਦੀ ਹੈ | ਸਰਕਾਰ ਬਜਟ ਵਧਾਉਣ ਦੀ ਜਗਾ ਪੋਸ਼ਣ ਟਰੈਕਰ ਦੇ ਨਾਂਅ ਤੇ ਨਿਗਰਾਨੀ ਰੱਖਣ ਦੇ ਨਾਂਅ ਤੇ ਲਾਭਪਾਤਰੀਆਂ ਨੂੰ  ਲਾਭ ਤੋਂ ਵਾਂਝਾ  ਰੱਖਣਾ ਚਾਹੁੰਦੀ ਹੈ | ਇਸ ਮੌਕੇ ਤੇ  ਪ੍ਰਧਾਨ ਸੁਰਿੰਦਰ ਕੌਰ ਰੱਕੜ, ਜਸਵੀਰ ਕੌਰ ਸੈਕਟਰੀ ਮੱਕੋਂਵਾਲ , ਜਸਵੀਰ ਕੌਰ ਦੁਭਾਲੀ, ਸੋਨਿਕਾ ਨਾਨੋਵਾਲ, ਕਮਲਜੀਤ ਕੌਰ, ਮੀਨੂੰ ਸ਼ਰਮਾ ਕੰਗਣਾ ਬੇਟ, ਰਣਜੀਤ ਕੌਰ, ਬੇਬੀ  ਤੇ ਹੋਰ ਵਰਕਰ ਮੌਜੂਦ ਰਹੇ |

Related Articles

LEAVE A REPLY

Please enter your comment!
Please enter your name here

Latest Articles

2

2