ਬਲਾਚੌਰ 15 ਨਵੰਬਰ (ਜਤਿੰਦਰਪਾਲ ਸਿੰਘ ਕਲੇਰ ) ਭਾਰਤੀ ਜਨਤਾ ਪਾਰਟੀ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਵਰਕਰਾਂ ਵਲੋਂ ਅੱਜ ਆਪਣੇ ਜਿਲ੍ਹਾਂ ਦਫ਼ਤਰ ਬਲਾਚੌਰ ਵਿਖੇ ਬਿਹਾਰ ਵਿਧਾਨ ਸਭਾ ਚੋਣਾਂ ਵਿੱਚ ਇਤਹਾਸਿਕ ਜਿੱਤ ਹਾਸਲ ਕਰਨ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ | ਇਸ ਮੋਕੇ ਤੇ ਜਿਲ੍ਹਾਂ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ ਨੇ ਹਾਜ਼ਰ ਲੀਡਰਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਿਹਾਰ ਦੀ ਜਨਤਾ ਵਿਕਾਸ, ਸੁਸ਼ਾਸ਼ਨ ਅਤੇ ਮਜਬੂਤ ਨੇਤਿਤ੍ਰਵ ਦੇ ਹੱਕ ਵਿੱਚ ਫੈਸਲਾ ਦੇ ਕੇ ਦੇਸ਼ ਦੀ ਰਾਜਨੀਤੀ ਨੂੰ ਨਵੀ ਦਿਸ਼ਾ ਦਿੱਤੀ ਹੈ ਉਨ੍ਹਾਂ ਕਿਹਾ ਕਿ ਇਹ ਨਤੀਜੇ ਦਿਖਾਉਦੇ ਹਨ ਕਿ ਲੋਕ ਬੀਜੇਪੀ ਦੀਆ ਨੀਤੀਆ, ਕਾਰਜਸ਼ੈਲੀ ਤੇ ਦੇਸ਼ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਤੇ ਪੂਰਾ ਭਰੋਸਾ ਕਰਦੇ ਹਨ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਲੋਕ ਭਲਾਈ ਸਕੀਮਾਂ ਦਾ ਸਮਰਥਨ ਕਰਦੇ ਹੋਏ,ਜਿਸ ਦੇ ਕਰਕੇ ਬਿਹਾਰ ਦੇ ਲੋਕਾਂ ਨੇ ਭਾਰੀ ਬਹੁਮਤ ਨਾਲ ਐਨਡੀਏ ਨੂੰ ਜਿਤਾਇਆ ਅਤੇ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਪੰਜਾਬ ਨੂੰ ਮੁੜ ਖੁਸ਼ਹਾਲ ਅਤੇ ਤਰੱਕੀ ਦੇ ਰਾਹ ਤੇ ਲਿਆਂਦਾ ਜਾਵੇ | ਇਸ ਮੌਕੇ ਤੇ ਸੀਨੀਅਰ ਭਾਜਪਾ ਆਗੂ ਵਰਿੰਦਰ ਕੌਰ ਥਾਂਦੀ, ਜਿਲ੍ਹਾ ਜਨਰਲ ਸਕੱਤਰ, ਵਿਸ਼ਾਲ ਸ਼ਰਮਾਂ, ਦਿਨੇਸ਼ ਭਾਰਦਵਾਜ਼ ਅਤੇ ਅਮਨ ਰਾਣਾ ਐਡਵੋਕੇਟ, ਜਿਲ੍ਹਾ ਖਜ਼ਾਨਚੀ ਨਰੇਂਦਰ ਨਾਥ ਸੂਦਨ, ਜਿਲ੍ਹਾ ਯੁਵਾ ਮੋਰਚਾ ਪ੍ਰਧਾਨ ਪੰਕਜ਼ ਕੁਮਾਰ, ਸੋਸ਼ਲ ਮੀਡੀਆ ਸੈਲ ਦੇ ਇੰਚਾਰਜ਼ ਸ਼੍ਰੀ ਕੁਵਿੰਦਰ ਸਿੰਘ, ਮੰਡਲ ਪ੍ਰਧਾਨ ਬਲਾਚੌਰ , ਪਰਵੀਨ ਪੁਰੀ, ਮੰਡਲ ਪ੍ਰਧਾਨ ਨਵਾਂਸ਼ਹਿਰ ਮਨੀਸ਼ ਅਗਨੀਹੋਤਰੀ, ਮੰਡਲ ਪ੍ਰਧਾਨ ਗੜੀ ਸਾਧੂ ਰਾਮ, ਸਾਬਕਾ ਮੰਡਲ ਪ੍ਰਧਾਨ ਨੰਦ ਕਿਸ਼ੋਰ, ਜਸਵੰਤ ਸਿੰਘ ਖਰਲ ਪ੍ਰਧਾਨ ਐਨ ਆਰ ਆਈ ਸੈਲ, ਗੁਰਮਾਮ ਕਿਸਾਨਾ , ਨਿਰਮਲ ਸਿੰਘ, ਰਾਜੂ ਅਨੰਦ , ਰੋਹਿਤ ਬਾਦਲ, ਪੰਡਤ ਕਿ੍ਸ਼ਨ ਕੁਮਾਰ, ਸੁਰਿੰਦਰ ਪਾਲ ਵਰਮਾ, ਨਰੇਸ਼ ਵਰਮਾ, ਕੀਮਤੀ ਲਾਲ ਅਤੇ ਹੋਰ ਅਨੇਕਾਂ ਆਗੂ ਹਾਜਰ ਸਨ।


