Join
Wednesday, March 18, 2026
Wednesday, March 18, 2026

ਸੀਨੀਅਰ ਪੱਤਰਕਾਰ ਨੇ ਇੱਕ ਬੂਟਾ ਗੁਰੂ ਦੇ ਨਾਮ ਮੁਹਿੰਮ ਦਾ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਤਾ ਆਗਾਜ਼ 

ਐਡੀਟਰ ਇਨ ਚੀਫ ਜਗਦੀਪ ਸਿੰਘ ਸੰਧੂ ਨੂੰ ਵਧਾਈ :- ਬਾਬਾ ਬਲਬੀਰ ਸਿੰਘ

ਰੂਪਨਗਰ/ਸ੍ਰੀ ਅਨੰਦਪੁਰ ਸਾਹਿਬ 14 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਵਿਰਸੋਈ ਧਰਤੀ ਸ੍ਰੀ ਆਨੰਦਪੁਰ ਸਾਹਿਬ ਵਿਖੇ 350 ਸਾਲਾ ਸ਼ਤਾਬਦੀ ਮੌਕੇ ਸੀਨੀਅਰ ਪੱਤਰਕਾਰ ਵਲੋਂ ਸ਼ਹੀਦਾਂ ਦੇ ਸਰਤਾਜ ਤਿਲਕ ਜੰਜੂ ਦੇ ਰਾਖੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਇੱਕ ਮੁਹਿੰਮ ਦਾ ਆਗਾਜ਼ ਇਕ ਬੂਟਾ ਗੁਰੂ ਦੇ ਨਾਮ ਤਹਿਤ ਪੰਜ ਪਿਆਰੇ ਪਾਰਕ ਨੂੰ ਅਡੋਪਟ ਕਰਕੇ ਇਕ ਸਾਲ ਦੇ ਲਈ ਰੁੱਖ ਲਗਾਉਣ ਦੀ ਸੇਵਾ ਦਾ ਆਗਾਜ਼ ਅਰਦਾਸ ਕਰਨ ਤੋਂ ਬਾਅਦ ਕੀਤਾ ਇਸ ਮੌਕੇ ਚੀਫ ਇਨ ਐਡੀਟਰ ਜਗਦੀਪ ਸਿੰਘ ਸੰਧੂ ਅਤੇ ਸਭ ਅਡੀਟਰ ਨੀਤੀਕਾ ਮਹੇਸ਼ਵਰੀ ਨੇ ਦੱਸਿਆ ਕਿ ਉਹ ਇਸ ਮੁਹਿੰਮ ਨੂੰ ਪੂਰੇ ਪੰਜਾਬ ਦੇ ਵੱਖ ਵੱਖ ਥਾਵਾਂ ਵਿੱਚ ਬੂਟੇ ਲਗਾ ਕੇ ਗੁਰੂ ਸਾਹਿਬ ਦੀ ਸ਼ਤਾਬਦੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ ਇਸ ਮੌਕੇ ਬਾਬਾ ਬਲਬੀਰ ਸਿੰਘ 96 ਕਰੋੜੀ ਮੁਖੀ ਬੁੱਢਾ ਦਲ ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ ਬਾਬਾ ਸੁਖਵਿੰਦਰ ਸਿੰਘ ਭੂਰੀ ਵਾਲੇ ਵੱਲੋਂ ਇਸ ਮੁਹਿੰਮ ਦਾ ਆਗਾਜ਼ ਕੀਤਾ ਗਿਆ ਇਸ ਮੌਕੇ ਲੋਕ ਸਭਾ ਮੈਂਬਰ ਹਲਕਾ ਸ੍ਰੀ ਆਨੰਦਪੁਰ ਸਾਹਿਬ ਮਾਲਵਿੰਦਰ ਸਿੰਘ ਕੰਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਕੀਮ ਹਰਮਿੰਦਰ ਪਾਲ ਸਿੰਘ ਮਿਨਹਾਸ ਬਾਰ ਐਸੋਸੀਏਸ਼ਨ ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਧਾਨ ਸਤਨਾਮ ਸਿੰਘ ਐਡਵੋਕੇਟ ਰਜਤ ਬੇਦੀ ਚੇਅਰਮੈਨ ਰਾਮ ਕੁਮਾਰ ਮੁਕਾਰੀ ਵਣ ਮੰਡਲ ਅਫਸਰ ਰਾਜੀਵ ਉੱਪਰ ਇੰਦਰਜੀਤ ਸਿੰਘ ਅਰੋੜਾ ਬੀ ਓ ਦਿਲਜੀਤ ਸਿੰਘ ਤੋਂ ਇਲਾਵਾ ਵਣ ਵਿਭਾਗ ਦੇ ਕਰਮਚਾਰੀ ਮੌਜੂਦ ਸਨ|


Related Articles

LEAVE A REPLY

Please enter your comment!
Please enter your name here

Latest Articles

2

2