ਬਲਾਚੌਰ 14 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ )- ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਡਾ. ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਸਪ੍ਰੀਤ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਬਲਾਚੌਰ ਦੀ ਯੋਗ ਅਗਵਾਈ ਹੇਠ ਪਾਲਣਾ ਕਰਦੇ ਹੋਏ ਮੁੱਖ ਅਫਸਰ ਥਾਣਾ ਸਿਟੀ ਇੰਸਪੈਕਟਰ ਰਾਜ ਪਰਵਿੰਦਰ ਕੌਰ ਬਲਾਚੌਰ ਵੱਲੋਂ ਸਮੇਤ ਸਾਥੀ ਟੀਮ ਵੱਲੋਂ ਗਸ਼ਤ ਦੇ ਦੌਰਾਨ 155 ਗ੍ਰਾਮ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਜਾਣਕਾਰੀ ਦਿੰਦਿਆਂ ਹੋਇਆਂ ਡੀ ਐਸ ਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁਕਦਮਾ ਨੰਬਰ 160 ਮਿਤੀ 08.11.2025 ਅ/ਧ 21,29 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਬਲਾਚੌਰ ਵਿਖੇ ਦਿਲਪ੍ਰੀਤ ਸਿੰਘ ਉਰਫ ਢਿੱਲੋਂ ਪੁੱਤਰ ਗੁਰਦੀਪ ਸਿੰਘ ਵਾਸੀ ਵਾਰਡ ਨੰਬਰ 4 ਗਹੂੰਣ ਰੋਡ ਬਲਾਚੋਰ, ਗਗਨਦੀਪ ਸਿੰਘ ਉਰਫ ਗੈਰੀ ਪੁੱਤਰ ਮਲਕੀਤ ਚੰਦ ਵਾਸੀ ਰੱਤੇਵਾਲ ਅਤੇ ਰਮਨ ਕੁਮਾਰ ਉਰਫ ਲੱਲਾ ਪੁੱਤਰ ਸੁਖਵਿੰਦਰ ਕੁਮਾਰ ਵਾਸੀ ਸਿਆਣਾ ਥਾਣਾ ਸਿਟੀ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੂੰ ਦੋਰਾਨੇ ਚੈਕਿੰਗ ਗ੍ਰਿਫਤਾਰ ਕਰਕੇ 155 ਗ੍ਰਾਮ ਹੈਰੋਇਨ ਸਮੇਤ ਆਲਟੋ ਕਾਰ ਨੰਬਰ ਐਚ ਆਰ 40 ਬੀ – 6283 ਬਰਾਮਦ ਕਰਕੇ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਦੋਸ਼ੀ ਦਿਲਪ੍ਰੀਤ ਸਿੰਘ ਉਰਫ ਢਿੱਲੋਂ ਪੁੱਤਰ ਗੁਰਦੀਪ ਸਿੰਘ ਉਕਤ ਦੇ ਖਿਲਾਫ ਥਾਣਾ ਹਜਾ ਵਿੱਚ ਦਰਜ ਮੁਕੱਦਮਾ ਨੰਬਰ 147 ਮਿਤੀ 23.10.2025 ਅ/ਧ 140 (1), 115(2),117(2), 351(3), 3(5) ਬੀ ਐਨ ਐਸ ਥਾਣਾ ਸਿਟੀ ਬਲਾਚੌਰ ਦਰਜ ਹੋਇਆ ਸੀ ਜਿਸ ਵਿੱਚ ਕਥਿਤ ਦੋਸ਼ੀ ਉਕਤ ਦੀ ਗ੍ਰਿਫਤਾਰੀ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਕੇ ਇੰਸਪੈਕਟਰ ਰਾਜ ਪਰਵਿੰਦਰ ਕੋਰ ਐਸਐਚਓ ਥਾਣਾ ਸਿਟੀ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਫਤੀਸ਼ੀ ਅਫਸਰ ਵਲੋ ਦੋਸ਼ੀ ਵਲੋ ਕੀਤੇ ਫਰਦ ਇੰਕਸ਼ਾਪ ਮੁਤਾਬਿਕ 2 ਪਿਸਤੌਲ ਸਮੇਤ 6 ਜਿੰਦਾ ਰੋਂਦ ਬਰਾਮਦ ਕਰਕੇ ਉਕਤ ਮੁਕੱਦਮਾ ਵਿੱਚ 25-54-59 ਅਸਲਾ ਐਕਟ ਦਾ ਵਾਧਾ ਕੀਤਾ ਗਿਆ। ਜਿਸ ਨੇ ਆਪਣੇ ਫਰਦ ਇੰਕਸ਼ਾਪ ਵਿੱਚ ਦੱਸਿਆ ਕਿ ਉਕਤ ਦੋਨੋ ਪਿਸਤੌਲਾ ਉਸ ਨੇ ਗਗਨਦੀਪ ਸਿੰਘ ਪੁੱਤਰ ਪਰਵਿੰਦਰ ਵਾਸੀ ਵਾਰਡ ਨੰਬਰ 3 ਬਲਾਚੌਰ ਪਾਸੋ ਲਈਆਂ ਸਨ। ਜਿਸ ਨੂੰ ਵੀ ਮੁਕੱਦਮਾ ਉਕਤ ਵਿੱਚ ਨਾਮਜਦ ਕੀਤਾ ਗਿਆ ਹੈ। ਜਿਸਦੀ ਗ੍ਰਿਫਤਾਰੀ ਅਜੇ ਬਾਕੀ ਹੈ। ਕਥਿਤ ਦੋਸ਼ੀ ਦਿਲਪ੍ਰੀਤ ਉਰਫ ਢਿੱਲੋਂ ਦੇ ਖਿਲ਼ਾਫ ਥਾਣਾ ਹਜਾ ਵਿੱਚ ਪਹਿਲਾ ਵੀ 3 ਮੁਕੱਦਮੇ ਦਰਜ ਰਜਿਸਟਰ ਹਨ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ ਹੋਰ ਪੁਲਿਸ ਰਿਮਾਂਡ ਹਾਸਿਲ ਕਰਨ ਉਪਰੰਤ ਪੁੱਛ ਗਿੱਛ ਕਰ ਕੇ ਹੋਰ ਵੀ ਬ੍ਰਾਮਦਗੀ ਕੀਤੀ ਜਾਵੇਗੀ।


