Join
Wednesday, March 18, 2026
Wednesday, March 18, 2026

ਟੋਲ ਪਲਾਜ਼ਾ ਬੱਛੂਆਂ ਤੇ ਧਰਨਾ 16 ਨਵੰਬਰ ਦਿਨ ਐਤਵਾਰ ਨੂੰ-ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ )

ਹਲਕਾ ਬਲਾਚੌਰ ਵਿਖੇ ਬੇਸਹਾਰਾ ਪਸ਼ੂਆਂ ਦੀ ਭਰਮਾਰ ਕਾਰਨ ਦੁਰਘਟਨਾਵਾਂ ਦੀ ਰਫਤਾਰ ਨਹੀਂ ਘੱਟ ਰਹੀ,ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਵੱਲੋਂ ਪਤੱਰਕਾਰ ਭਾਈਚਾਰੇ ਨਾਲ ਕੀਤਾ ਗਿਆ। ਬੀਤੇ ਦਿਨੀ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਂਨ ਅਜੇ ਮੰਗੂਪੁਰ ਵੱਲੋਂ ਬਲਾਚੌਰ ਵਿਖੇ ਨੈਸ਼ਨਲ ਹਾਈਵੇ NH-44 ਦਾ ਜਾਇਜ਼ਾ ਲਿਆ ਗਿਆ ਜਿੱਥੇ ਦੁਰਘਟਨਾਵਾਂ ਦਾ ਸਿਲਸਿਲਾ ਰੁੱਕਣ ਦਾ ਨਾਮ ਨਹੀ ਲੈ ਰਿਹਾ ਸੀ। ਉਸ ਦੌਰਾਨ ਪਤਾ ਲੱਗਾ ਕਿ ਇਨ੍ਹਾਂ ਦੁਰਘਟਨਾਵਾਂ ਦੀ ਅਸਲੀ ਵਜ੍ਹਾ ਬੇਸਹਾਰਾ ਪਸ਼ੂਆਂ ਦੀ ਗਿਣਤੀ ਵਿੱਚ ਵਾਧਾ ਸੀ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਟੋਲ ਪਲਾਜ਼ਾ ਦੇ ਨੇੜੇ ਰੋਡ ਉੱਤੇ ਅਵਾਰਾ ਪਸ਼ੂਆਂ ਨੂੰ ਹਟਾਉਣ ਦੀ ਜਿੰਮੇਵਾਰੀ ਟੋਲ ਪਲਾਜ਼ਾ ਵਾਲਿਆਂ ਦੀ ਹੁੰਦੀ ਹੈ ਪਰੰਤੂ ਟੋਲ ਪਲਾਜ਼ਾ ਬੱਛੂਆਂ ਦੇ ਅਧਿਕਾਰੀ ਜੋ ਕਿ ਸਿਰਫ ਆਪਣੀਆਂ ਜੇਬਾਂ ਭਰਨ ਵਿੱਚ ਮਸ਼ਰੂਫ ਹਨ ਉਨ੍ਹਾਂ ਨੂੰ ਰਾਹਗੀਰਾਂ ਦੀ ਜਾਨ ਦੀ ਕੋਈ ਚਿੰਤਾ ਨਹੀ ਹੈ। ਉਨ੍ਹਾਂ ਟੋਲ ਪਲਾਜ਼ਾ ਬੱਛੂਆਂ ਦੇ ਅਧਿਕਾਰੀਆਂ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਉਨ੍ਹਾਂ ਵੱਲੋਂ ਬੁਸਹਾਰਾ ਪਸ਼ੂਆਂ ਦਾ ਕੋਈ ਪੱਕਾ ਹੱਲ ਨਾ ਕੀਤਾ ਗਿਆ ਤਾਂ 16 ਨਵੰਬਰ ਦਿਨ ਐਤਵਾਰ ਨੂੰ ਸਮਾਂ 11 ਵਜੇ ਉਨ੍ਹਾਂ ਵੱਲੋਂ ਸਾਥੀਆਂ ਸਮੇਤ ਇਨ੍ਹਾਂ ਬੇਸਹਾਰਾ ਪਸ਼ੂਆਂ ਨੂੰ ਨਾਲ ਲੈ ਕੇ ਟੋਲ ਪਲਾਜ਼ਾ ਬਛੁਆਂ ਉੱਤੇ ਬਿਠਾ ਚੱਕਾ ਜਾਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਜੇ ਮੰਗੂਪੁਰ ਵੱਲੋਂ ਸਮੂਹ ਕਾਂਗਰਸੀ ਆਗੂਆਂ, ਅਹੁਦੇਦਾਰਾਂ ਅਤੇ ਵਰਕਰ ਭਰਾਵਾਂ ਨੂੰ ਮਿਤੀ-16 ਨਵੰਬਰ ਦਿਨ ਐਤਵਾਰ ਨੂੰ ਸਮਾਂ ਸਵੇਰੇ 11:00 ਵਜੇ ਟੋਲ ਪਲਾਜ਼ਾ ਬੱਛੂਆਂ ਉੱਤੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ, ਸੁਰਿੰਦਰ ਛਿੰਦਾ ਬੁਲਾਰਾ ਡੀ.ਸੀ.ਸੀ., ਸੰਜੀਵ ਕੁਮਾਰ, ਸੋਨੂੰ, ਸੁਖਦੇਵ ਕੁਮਾਰ, ਨੇਤਰ ਪੰਚ ਆਦਿ ਕਾਂਗਰਸੀ ਵਰਰ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2