Join
Wednesday, March 18, 2026
Wednesday, March 18, 2026

2.67 ਕਰੋੜ ਦੀ ਲਾਗਤ ਨਾਲ ਨਾਨਗਰਾਂ ਦੀ ਫਿਰਨੀ ਦਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਉਦਘਾਟਨ

ਕੈਬਨਿਟ ਮੰਤਰੀ ਨੇ ਨਾਂਨਗਰਾਂ ਪਿੰਡ ਲਈ 50 ਲਾਈਟਾਂ ਲਗਾਉਣ ਦਾ ਕੀਤਾ ਐਲਾਨ
ਨਾਨਗਰਾਂ ਪਿੰਡ ਨੂੰ ਮਿਲੇਗੀ ਸੁਚਾਰੂ ਆਵਾਜਾਈ ਦੀ ਸਹੂਲਤ- ਬੈਂਸ

ਰੂਪਨਗਰ /ਨੰਗਲ (ਜਤਿੰਦਰ ਪਾਲ ਸਿੰਘ ਕਲੇਰ )

ਪੰਜਾਬ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਵਿਕਾਸ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲ ਰਹੀ ਹੈ। ਇਸ ਕੜੀ ਤਹਿਤ ਅੱਜ ਸ੍ਰ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਨਾਨਗਰਾਂ ਪਿੰਡ ਦੀ ਫਿਰਨੀ ਦੇ ਨਵੀਨੀਕਰਨ ਕਾਰਜ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਕੁੱਲ 2.67 ਕਰੋੜ ਰੁਪਏ ਦੀ ਲਾਗਤ ਨਾਲ 3.15 ਕਿਲੋਮੀਟਰ ਸੜਕ ਉੱਤੇ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਵਾਸੀਆਂ ਨੂੰ ਸੁਚਾਰੂ ਆਵਾਜਾਈ ਦੀ ਸਹੂਲਤ ਪ੍ਰਾਪਤ ਹੋਵੇਗੀ।

     ਇਸ ਮੌਕੇ ਸ.ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਾਨਗਰਾਂ ਪਿੰਡ ਦੀ ਫਿਰਨੀ ਪਿਛਲੇ ਕਈ ਸਾਲਾਂ ਤੋਂ ਖਰਾਬ ਹਾਲਤ ਵਿੱਚ ਸੀ, ਜਿਸ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਸੜਕ ਦੇ ਨਵੀਨੀਕਰਨ ਨਾਲ ਨਾ ਸਿਰਫ ਪਿੰਡ ਅੰਦਰ ਆਉਣ-ਜਾਣ ਦਾ ਪ੍ਰਬੰਧ ਸੁਚਾਰੂ ਹੋਵੇਗਾ, ਸਗੋਂ ਖੇਤੀਬਾੜੀ ਨਾਲ ਜੁੜੇ ਕਿਸਾਨਾਂ ਨੂੰ ਵੀ ਆਪਣੀ ਫਸਲ ਮੰਡੀਆਂ ਤੱਕ ਲਿਜਾਣ ਵਿੱਚ ਸੁਵਿਧਾ ਮਿਲੇਗੀ।

         ਸ. ਬੈਂਸ ਨੇ ਪਿੰਡ ਵਾਸੀਆਂ ਦੀ ਮੰਗ ਅਨੁਸਾਰ 50 ਨਵੀਆਂ ਲਾਈਟਾਂ ਲਗਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਨੇ ਕਿਹਾ ਕਿ ਇਹ ਲਾਈਟਾਂ ਪਿੰਡ ਦੇ ਮੁੱਖ ਰਸਤਿਆਂ ਅਤੇ ਆਲੇ ਦੁਆਲੇ ਸਥਾਪਿਤ ਕੀਤੀਆਂ ਜਾਣਗੀਆਂ, ਜਿਸ ਨਾਲ ਰਾਤ ਸਮੇਂ ਸੁਰੱਖਿਆ ਅਤੇ ਆਵਾਜਾਈ ਸੁਚਾਰੂ ਹੋਣਗੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਹੈ ਕਿ ਹਰ ਪਿੰਡ ਨੂੰ ਮੌਲਿਕ ਸੁਵਿਧਾਵਾਂ ਨਾਲ ਜੋੜਿਆ ਜਾਵੇ ਤਾਂ ਜੋ ਪਿੰਡਾਂ ਦਾ ਰੂਪ ਖਿਲਾਰਿਆ ਜਾ ਸਕੇ।

       ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਸੜਕਾਂ, ਪਾਣੀ, ਸਿੱਖਿਆ ਤੇ ਸਿਹਤ ਖੇਤਰਾਂ ਵਿੱਚ ਬੇਮਿਸਾਲ ਕੰਮ ਹੋ ਰਿਹਾ ਹੈ। ਪਿੰਡਾਂ ਦੀ ਫਿਰਨੀ, ਗਲੀਆਂ ਤੇ ਡਰੇਨ ਦੇ ਵਿਕਾਸ ਨਾਲ ਜਿੱਥੇ ਸਫ਼ਾਈ ਪ੍ਰਬੰਧ ਸੁਧਰ ਰਹੇ ਹਨ, ਉੱਥੇ ਹੀ ਪਿੰਡ ਵਾਸੀਆਂ ਦਾ ਜੀਵਨ ਸਤਰ ਵੀ ਉੱਚਾ ਚੜ੍ਹ ਰਿਹਾ ਹੈ।

      ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਨਾਨਗਰਾਂ ਹੀ ਨਹੀਂ, ਸਾਰੇ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਦੇ ਕੰਮ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਪਿੰਡ ਵਾਸੀਆਂ ਨੇ ਸ. ਬੈਂਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਰਕਾਰ ਦੇ ਇਹ ਯਤਨ ਪਿੰਡਾਂ ਦੀ ਤਰੱਕੀ ਵੱਲ ਇੱਕ ਮਹੱਤਵਪੂਰਨ ਕਦਮ ਹਨ।

      ਇਸ ਮੌਕੇ ਹਰਪਾਲ ਸਿੰਘ ਸਰਪੰਚ, ਅਸ਼ਵਨੀ ਕੁਮਾਰ ਪੰਚ, ਰਛਪਾਲ ਪੰਚ, ਕਰਨੈਲ ਸਿੰਘ ਪੰਚ, ਦੀਪ ਮਾਲਾ ਪੰਚ, ਸਿਮਰਨ ਰਾਣਾ ਪੰਚ, ਪੂਜਾ ਦੇਵੀ ਪੰਚ, ਮਾਨਕਾ ਰਾਣੀ ਪੰਚ, ਬਲਵੀਰ ਕੌਰ ਪੰਚ, ਪੂਨਮ ਕੁਮਾਰੀ ਪੰਚ, ਰਾਕੇਸ਼ ਵਰਮਾ ਬਲਾਕ ਪ੍ਰਧਾਨ, ਪਿੰਕੀ ਭਨਾਮ, ਅਵਤਾਰ ਚੰਦ, ਰਾਜ ਕੁਮਾਰ, ਚਮਨ ਕਮਲ, ਰਣਯੋਧ ਸਿੰਘ, ਜੱਸੀ, ਦੀਪੂ, ਨੀਰਜ ਰਾਣਾ, ਨਿੱਕੂ, ਰਾਹੁਲ ਰਾਣਾ, ਰਾਹੁਲ ਮਹਿਰਾ, ਮਨੀ, ਅਰਸ਼, ਚਾਨਾ, ਮਨਜੀਤ ਸੈਣੀ ਪੰਚ , ਸਰਪੰਚ, ਪਾਰਟੀ ਵਰਕਰ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2