ਬਲਾਚੌਰ, (ਜਤਿੰਦਰ ਪਾਲ ਸਿੰਘ ਕਲੇਰ )
ਯੁੱਧ ਨਸ਼ਿਆਂ ਦੇ ਵਿਰੋਧ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਬਲੋਕ ਸੜੋਆ ਨੇ ਪਿੰਡ ਬਕਾ ਪੁਰ ਗੁਰੂ ਨਾਨਕ ਚੈਰੀਟੇਬਲ ਹੋਸਪਿਟਲ ਵਿਖੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਐਸ ਐਚ ਓ ਸਦਰ ਬਲਾਚੌਰ ਬਿਕਰਮ ਸਿੰਘ ਰੋੜੀ ਉਹਨਾਂ ਦੇ ਨਾਲ ਭਾਗ ਸਿੰਘ ਪੀ ਐਚ ਜੀ ਅਤੇ ਕਰਨੈਲ ਸਿੰਘ ਪੀ ਐਚ ਜੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿੱਚ ਨਸ਼ੇ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਦਾ ਸੰਦੇਸ਼ ਦਿੱਤਾ। ਸੈਮੀਨਾਰ ਦੌਰਾਨ ਪ੍ਰੈਕਟੀਸ਼ਨਰਾ ਨੇ ਵੀ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ ਤੇ ਸਿਹਤਮੰਦ ਜੀਵਨ ਜੀਊਣ ਲਈ ਪ੍ਰੇਰਿਤ ਕੀਤਾ।

ਸਬ ਇੰਸਪੈਕਟਰ ਵਿਕਰਮ ਸਿੰਘ ਨੇ ਬੋਲਦੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਨਿਰਣਾਇਕ ਲੜਾਈ ਵਿੱਢੀ ਗਈ ਹੈ। ਜਿਸ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਉੁਹਨਾਂ ਕਿਹਾ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਵਿੱਚ ਆਪਣਾ ਯੋਗ ਦਾਨ ਪਾਉਣ। ਧਾਰਮਿਕ ਅਸਥਾਨਾਂ ਉੱਪਰ ਸਵੇਰੇ-ਸ਼ਾਮ ਰੋਜ਼ਾਨਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਲਈ ਪ੍ਰੇਰਿਤ ਕੀਤਾ ਜਾਵੇ। ਨਸ਼ੇ ਤੋਂ ਪ੍ਰਭਾਵਿਤ ਅਗਰ ਕੋਈ ਵੀ ਵਿਅਕਤੀ ਨਸ਼ੇ ਛੱਡਣਾ ਚਾਹੁੰਦਾ ਹੈ ਤਾਂ ਉਹ ਬੇਝਿਜਕ ਹੋ ਕੇ ਪੁਲਸ ਕੋਲ ਆਵੇ।ਜਿਸ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਖੇ ਭਰਤੀ ਕਰਵਾ ਕੇ ਉਸ ਦਾ ਮੁਫ਼ਤ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਖੁੱਲ ਕੇ ਪੁਲਿਸ ਨੂੰ ਇਤਲਾਹ ਦੇਣ।ਉਹਨਾਂ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਥ ਮੰਗਿਆ ਇਸ ਲੜੀ ਤਹਿਤ ਲੋਕਾਂ ਤੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਵਿੱਚ ਸਹਿਯੋਗ ਲਿਆ ਜਾਵੇਗਾ।ਇਸ ਦੌਰਾਨ, ਮੈਡੀਕਲ ਪ੍ਰੈਕਟੀਸ਼ਨਰ ਅਤੇ ਪਿੰਡ ਦੇ ਲੋਕਾਂ ਨੇ ਪ੍ਰਣ ਲਿਆ ਕਿ ਉਹ ਨਸ਼ਾ ਮੁਕਤੀ ਦੇ ਇਸ ਮਹਾਨ ਅਭਿਆਨ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ ਅਤੇ ਆਪਣੇ ਇਲਾਕੇ ਨੂੰ ਨਸ਼ਾ ਮੁਕਤ ਬਣਾਉਣ ਲਈ ਯਤਨਸ਼ੀਲ ਰਹਿਣਗੇ। ਸਰਬ ਸੰਮਤੀ ਨਾਲ ਡਾ ਦਾਰਾ ਸਿੰਘ ਸੀਨੀਅਰ ਉਪ ਪ੍ਰਧਾਨ, ਡਾ ਜਤਿੰਦਰ ਕੌਰ ਉਪ ਪ੍ਰਧਾਨ , ਅਤੇ ਡਾ ਸੀਮਾ ਰਾਣੀ ਨੂੰ ਉਪ ਜਨਰਲ ਸਕੱਤਰ ਚੁਣਿਆ ਗਿਆ ।ਸੈਮੀਨਾਰ ਵਿੱਚ ਸ਼ਾਮਿਲ ਹੋਏ ਸੂਬਾ ਕਮੇਟੀ ਦੇ ਚੇਅਰਮੈਨ ਡਾ ਦਿਲਦਾਰ ਸਿੰਘ ਚਾਹਲ ,ਤਹਿਸੀਲ ਬਲਾਚੌਰ ਪ੍ਰਧਾਨ ਡਾ ਤੇਜਿੰਦਰ ਸਿੰਘ ਜੋਤ, ਡਾ ਬਲਵੀਰ,ਡਾ ਰਸ਼ਪਾਲ ਸਿੰਘ,ਚੇਅਰਮੈਨ ਲਕਸ਼ਮੀ ਦਾਸ,ਬਗੀਚਾਸਿੰਘ,ਔਰਗਨਾਈਜ਼ਰ ਪਰਸ਼ੋਤਮ ਲਾਲ, , ਜਨਰਲ ਸਕੱਤਰ ਬਲਵੀਰ ਮਾਹੀ, ਖਜਾਨਚੀ ਡਾ ਜਸਵੀਰ ਸਿੰਘ, ਉਪ ਪ੍ਰਧਾਨ ਡਾ ਜੁਝਾਰ ਸਿੰਘ, ਪ੍ਰੈਸ ਸਕੱਤਰ ਡਾ ਗੁਰਬਖਸ਼, ਸਿੰਘ ਸ਼ਾਮਿਲ ਹੋਏ।


