ਆਪਣੇ ਵਿਦਿਆਰਥੀ ਹੱਕਾਂ ਖਾਤਰ ਲੜਨ ਲਈ ਸ਼ੋਸ਼ਲ ਮੀਡੀਆ ਤੇ ਛਾਈ ਕਰਾਈ ਬੱਲੇ ਬੱਲੇ
ਬਾਂਹ ਛੱਡ ਮੇਰੀ,…………… ਨਹੀਂ ਤਾਂ ਆਪਣਾ ਹਿਸਾਬ ਲਗਾ ਲਈ……
ਰੂਪਨਗਰ /ਸ੍ਰੀ ਅਨੰਦਪੁਰ ਸਾਹਿਬ (ਜਤਿੰਦਰ ਪਾਲ ਸਿੰਘ ਕਲੇਰ )
ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਤੇ ਮੋਰਚੇ ਦੇ ਵਿੱਚ ਇੱਕ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆਈ ਸੀ ਇੱਕ ਲੜਕੀ ਜਿਹਨੂੰ ਗੇਟ ਤੇ ਯੂਨੀਵਰਸਿਟੀ ਦੇ ਤੇ ਰੋਕਿਆ ਗਿਆ ਸੀ ਤੇ ਉਹਨੇ ਇਨੀ ਜੁਰਤ ਵਾਲੀ ਜਿਹੜੀ ਗੱਲ ਕਹੀ ਕਿ “ਆਪਣਾ ਹਿਸਾਬ ਲਾ ਲਿਓ”
ਉੱਤੇ ਹੀ ਬੀਤੇ ਕੱਲ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਲੇਡੀ ਪੁਲਿਸ ਨਾਲ ਬਾਂ ਛੱਡਣ ਨੂੰ ਲੈ ਕੇ ਹਰਮਨ ਪ੍ਰੀਤ ਆਪਣੀ ਇਕੱਲੀ ਝਾਂਸੀ ਦੀ ਰਾਣੀ ਵਾਂਗ ਦਲੇਰੀ ਵਿਖਾਈ ਦਿੰਦੀ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋਈ ਹੈ ਜਿਸ ਤੇ ਬਾਕੀ ਨਿਊਜ਼ ਚੈਨਲਾਂ ਨੇ ਉਸਦੀ ਇੰਟਰਵਿਊ ਕਰਨੀ ਸ਼ੁਰੂ ਕਰ ਦਿੱਤੀ ਦੱਸ ਦਈਏ ਕਿ ਇਹ ਹਰਮਨ ਪ੍ਰੀਤ ਕੌਰ ਇਤਿਹਾਸਿਕ ਧਰਤੀ ਸ੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ ਜਿਸਨੇ ਇਕੱਲੀ ਨੇ ਆਪਣੇ ਵਿਦਿਆਰਥੀ ਪਾਈ ਜਾ ਰਹੀ ਦੀ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ ਕੀ ਹੋਈ ਸੀ ਜਦੋਂ ਤੁਸੀਂ ਕਿਹਾ ਬਾਂਹ ਛੱਡ ਮੇਰੀ ਬਾਂਹ ਛੱਡ ਨੀ ਆਪਣਾ ਹਿਸਾਬ ਲਾ ਲਈ ਬਾਹਰ ਛੱਡਣ ਜਮੇਤੇ ਪੈ ਗਈ ਆਪਣਾ ਹਿਸਾਬ ਲਗਾ ਲਿ ਮੇਰੇ ਦੇ ਨਾਲ ਮਤਲਬ ਲੇਡੀਜ ਸਟਾਫ ਥੋੜਾ ਹੱਥੋਂ ਪਾਈ ਹੋਇਆ ਮੇਰੇ ਦੇ ਨਾਲ ਤੇ ਉਸ ਤੋਂ ਬਾਅਦ ਥੋੜਾ ਮਤਲਬ ਜੋ ਵੀ ਸੀ ਮੂੰਹ ਚੋਂ ਸ਼ਬਦ ਨਿਕਲੇ ਮੈਂ 20 ਵਾਰ ਆਪਣਾ ਆਈ ਕਾਰਡ ਵੀ ਦੱਸਿਆ ਉਹਨਾਂ ਨੂੰ ਉਹਨਾਂ ਨੇ ਖੁਦ ਵੀ ਚੈੱਕ ਕੀਤਾ ਪਰ ਉਹ ਫਿਰ ਵੀ ਮੈਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਕਹਿੰਦੇ ਕੋਈ ਨਾ ਥੋੜੇ ਟਾਈਮ ਤੱਕ ਦੱਸ ਦਿੰਦੇ ਡੀਐਸਪੀ ਸਾਹਿਬ ਨੇ ਵੀ ਇਹੀ ਕਿਹਾ ਕਿ ਹਾਂ ਜੀ ਥੋੜੇ ਟਾਈਮ ਤੱਕ ਦੱਸ ਦਿੰਦੇ ਤੁਹਾਨੂੰ ਇੱਥੇ ਦੱਸਣਾ ਬਣਦਾ ਹੈ ਕਿ ਹਲਕਾ ਰੂਪ ਨਗਰ ਦੀ ਬਲਾਕ ਨੂਰਪੁਰ ਬੇਦੀ ਦੀ ਇਹ ਧੀ ਹਰਮਨ ਪ੍ਰੀਤ ਕੌਰ ਸੋਸ਼ਲ ਮੀਡੀਆ ਤੇ ਜਿੱਥੇ ਵਾਇਰਲ ਹੋ ਰਹੀ ਹੈ ਉੱਥੇ ਹੀ ਇਸ ਕੁੜੀ ਦੀ ਦਲੇਰੀ ਨੂੰ ਸਲਾਮ ਹੈ


