30 ਜੁਲਾਈ ਨੂੰ ਨਿਯੁਕਤੀ ਪੱਤਰ ਦੇਕੇ ਪੱਕੇ ਕੀਤੇ, ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀ ਤਨਖ਼ਾਹ ਦੇ ਕੇ ਸਰਕਾਰ ਨੇ ਕੀਤਾ ਕੋਝਾ ਮਜ਼ਾਕ
ਨਵਾਂਸ਼ਹਿਰ 4 ਨਵੰਬਰ (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406-22 ਬੀ ਚੰਡੀਗੜ੍ਹ ਨਾਲ ਸੰਬੰਧਿਤ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਫੀਲਡ ਕਾਮਿਆਂ ਦੀ ਇਕੋ-ਇਕ ਸਿਰਮੌੌਰ ਸੰਘਰਸ਼ੀਲ ਜਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਅਮਰੀਕ ਸਿੰਘ ਗੜ੍ਹਸ਼ੰਕਰ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਥੇਬੰਦੀ ਦੇ ਸੂਬਾ ਜਰਨਲ ਸਕੱਤਰ ਜਸਵੀਰ ਸਿੰਘ ਸੀਰਾ,ਅਤੇ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਕਾਮਿਆ ਦੀਆ ਮੰਗਾਂ ਸਬੰਧੀ ਵਣ ਮੰਤਰੀ ਅਤੇ ਵਿੱਤ ਮੰਤਰੀ ਜੀ ਨਾਲ ਅਨੇਕਾਂ ਮੀਟਿੰਗਾਂ ਹੋਇਆ, ਜਿਸ ਵਿੱਚ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਲਗਾਤਾਰ ਸਾਲ 2006 ਤੱਕ 10ਸਾਲ ਪੂਰੇ ਕਰਦੇ ਰਹਿੰਦੇ 14 ਕਾਮਿਆਂ ਨੂੰ ਪੱਕਿਆ ਕਰਵਾਉਣ ਲਈ ਅਤੇ ਸੀਨੀਅਰ ਅਨਪੜ੍ਹ ਕਾਮਿਆ ਨੂੰ ਬਿੰਨਾ ਸ਼ਰਤ ਪੱਕੇ ਕੀਤੇ ਜਾਣ ਪਰ ਇਕ ਵੀ ਅਨਪੜ੍ਹ ਕਾਮਾ ਪੱਕਾ ਨਹੀ ਕੀਤਾ।
ਸੂਬਾ ਚੇਅਰਮੈਨ ਵਿਰਸਾ ਸਿੰਘ ਚਹਿਲ, ਵਿਤ ਸਕੱਤਰ ਅਮਨਦੀਪ ਸਿੰਘ, ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗੁਰਦਾਸਪੁਰ, ਬਲਵੀਰ ਸਿੰਘ ਤਰਨਤਾਰਨ ਅਤੇ ਸਤਨਾਮ ਸਿੰਘ ਸੰਗਰੂਰ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆ ਕਿਹਾ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਸੀਨੀਅਰ ਅਨਪੜ੍ਹ ਕਾਮਿਆ ਪੰਜਾਬ ਸਰਕਾਰ ਨੇ ਮਾਨਯੋਗ ਹਾਈ ਕੋਰਟ ਫੈਸਲੇ ਅਧੀਨ ਰੈਗੂਲਰ ਕੀਤੇ ਹਨ। ਪੰਜਾਬ ਸਰਕਾਰ ਵੱਲੋ ਬਾਕੀ ਸੀਨੀਅਰ ਅਨਪੜ੍ਹ ਕਾਮਿਆ ਨੂੰ ਪੱਕਿਆ ਕਰਨ ਲਈ ਆਨਾਕਾਨੀ ਕੀਤੀ ਜਾ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਵਣ ਅਤੇ ਜੰਗਲੀ ਜੀਵ ਵਿਭਾਗ ਦੇ ਕਾਮਿਆਂ ਨੂੰ ਮਿਤੀ 30 ਜੁਲਾਈ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇਕੇ ਪੱਕੇ ਕੀਤੇ ਕਾਮਿਆਂ ਨੂੰ ਕੱਚੇ ਕਾਮਿਆਂ ਵਾਲੀਆਂ ਤਨਖਾਹਾਂ ਦੇ ਕੇ ਸਰਕਾਰ ਨੇ ਕੀਤਾ ਕੋਜਾ ਮਜ਼ਾਕ । ਜਿਸ ਕਾਰਨ ਫੀਲਡ ਦੇ ਕਾਮਿਆ ਵਿੱਚ ਭਾਰੀ ਰੋਸ ਬੇਚੈਨੀ ਪਾਈ ਜਾ ਰਹੀ ਹੈ।ਜਿਸ ਦੇ ਲਈ ਜਥੇਬੰਦੀ ਨੇ ਫੈਸਲਾ ਕੀਤਾ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਦੀ ਹੋ ਰਹੀ ਜਿਮਨੀ ਚੋਣ ਵਿਖੇ ਮਿਤੀ 6ਨਵੰਬਰ ਨੂੰ ਰੋਸ ਧਰਨਾ ਦੇਣ ਉਪਰੰਤ ਸਹਿਰ ਵਿਚ ਝੰਡਾ ਮਾਰਚ ਕੱਢਿਆ ਜਾਵੇਗਾ ।
ਸੇਰ ਸਿੰਘ ਸਰਹਿੰਦ, ਰਵੀਕਾਂਤ ਰੋਪੜ, ਬੱਬੂ ਸਿੰਘ ਮਾਨਸਾ,ਕੇਵਲ ਕ੍ਰਿਸ਼ਨ ਨਵਾਂਸ਼ਹਿਰ ਅਤੇ ਮਲਕੀਤ ਸਿੰਘ ਮੁਕਤਸਰ ਵਲੋਂ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਬਿਨਾਂ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਵਿਚ ਨਵੇਂ ਕੰਮ ਚਲਾਉਣ ਲਈ, ਰੁੱਖਾਂ ਅਤੇ ਜੀਵ ਜੰਤੂਆਂ ਦੀ ਸਾਂਭ ਸੰਭਾਲ ਕਰਵਾਉਣ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੇ ਸਮੇਂ ਦੌਰਾਨ ਅਕਾਲੀ, ਕਾਂਗਰਸ ਸਰਕਾਰਾਂ ਦੇ ਸਮੇਂ ਜੰਗਲਾਤ ਦੇ ਕਾਮੇ ਬਿਨਾਂ ਸ਼ਰਤ ਪੱਕੇ ਕੀਤੇ ਗਏ ਸਨ, ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ, ਇਹ ਸਰਕਾਰ 16-05-2023 ਪਾਲਿਸੀ ਵਿਚ ਕਬਰ ਹੋ ਰਹੇ ਸੀਨੀਅਰ ਅਨਪੜ੍ਹ ਕੱਚੇ ਕਾਮਿਆ ਨੂੰ ਪੱਕਾ ਕਰਨਾ ਤਾਂ ਦੂਰ ਦੀ ਗੱਲ ਸਗੋਂ ਮਾਣਯੋਗ ਹਾਈ ਕੋਰਟ ਅਤੇ ਮਾਣਯੋਗ ਸੁਪਰੀਮ ਕੋਰਟ ਦੁਆਰਾ 378 ਵਰਕਰਾਂ ਨੂੰ ਉਮਰ ਹੱਦ ਅਤੇ ਵਿੱਦਿਅਕ ਛੋਟ ਦਿੱਤੀ ਗਈ ਹੈ। ਪਰ ਇਹ ਸਰਕਾਰ ਵੱਲੋਂ ਜੰਗਲਾਤ ਵਿਭਾਗ ਦੇ 506 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਤੇ 58 ਸਾਲ ਦੀ ਰਿਟਾਇਰਮੈਂਟ ਸ਼ਰਤ ਲਗਾਈ ਗਈ ਹੈ। ਇਸ ਦੇ ਨਾਲ ਹੀ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੀ ਫਾਈਨਲ ਸੀਨੀਅਰਤਾ ਸੂਚੀ 16-05-2023 ਵਿਚ ਜੋ ਵਰਕਰ ਅਨਪੜ੍ਹ ਅਤੇ 378,506 ਤੋ ਸੀਨੀਅਰ ਹਨ। ਉਨ੍ਹਾਂ ਵਰਕਰਾਂ ਨੂੰ ਪੱਕੇ ਕਰਨ ਤੋਂ ਛੱਡਿਆ ਜਾ ਰਿਹਾ ਹੈ। ਜਦੋਂ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਉਨ੍ਹਾਂ ਨੇ ਵੀ ਕਰਮਚਾਰੀਆਂ ਦੇ ਹੱਕ ਦੀ ਗੱਲ ਕੀਤੀ ਪਰ ਇਹ ਸਰਕਾਰ ਮਜਦੂਰਾਂ ਮੁਲਾਜ਼ਮਾਂ ਦੇ ਵਿਰੋਧੀ ਹੈ।ਜਿਸ ਦੇ ਰੋਸ ਵਜੋਂ ਇਹ ਪ੍ਰਦਰਸ਼ਨ ਕੀਤਾ ਜਾਵੇਗਾ।
ਮੀਟਿੰਗ ਵਿੱਚ ਸਾਮਿਲ ਆਗੂ ,ਸੁਲੱਖਣ ਸਿੰਘ ਮੋਹਾਲੀ,ਸੁਖਦੇਵ ਸਿੰਘ ਜਲੰਧਰ,ਰਵੀ ਕੁਮਾਰ ਲੁਧਿਆਣਾ,ਗੁਰਬੀਰ ਸਿੰਘ ਫਿਰੋਜ਼ਪੁਰ,ਬਲਰਾਜ ਸਿੰਘ ਪਠਾਨਕੋਟ, ਭੁਵਿਸਨ ਲਾਲ ਜਲੰਧਰ,ਕੁਲਦੀਪ ਸਿੰਘ ਗੁਰਦਾਸਪੁਰ,ਪਵਨ ਕੁਮਾਰ ਹੁਸ਼ਿਆਰਪੁਰ,ਭੁਪਿੰਦਰ ਸਿੰਘ ਦਸੂਹਾ,ਜਗਤਾਰ ਸਿੰਘ ਸਾਹਪੁਰ ਅਜੇ ਭੁਪਿੰਦਰ ਸਿੰਘ ਨਾਭਾ ਅਤੇ ਕਰਮ ਸਿੰਘ ਹਰੀਕੇ ਪੱਤਣ ਆਦਿ ਆਗੂ ਵੀ ਹਾਜ਼ਰ ਹੋਏ।


