Join
Sunday, March 15, 2026
Sunday, March 15, 2026

ਪਿੰਡ ਰੈਲ  ਮਾਜਰਾ ਦੇ ਸਰਵਿਸ ਰੋਡ ਤੇ ਟਰੱਕ ਅਤੇ ਕਾਰ ਦੀ ਟੱਕਰ, ਜਾਨੀ ਨੁਕਸਾਨ ਦਾ ਬਚਾਅ 

ਨਵਾਂਸ਼ਹਿਰ /ਕਾਠਗੜ੍ਹ 4 ਨਬੰਵਰ(ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਰੋਪੜ੍ਹ ਨੈਸ਼ਨਲ ਹਾਈਵੇ ਤੇ ਨੇੜੇ ਰੈਲਮਾਜਰਾ ਦੇ ਸਰਵਿਸ ਰੋਡ ਤੇ ਟਰੱਕ ਅਤੇ ਕਾਰ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ  ਐਸ ਐਸ ਐਫ ਟੀਮ ਦੇ ਏ ਐਸ ਆਈ ਇੰਚਾਰਜ ਕੁਲਬੀਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ  ਕਿ  ਪਿੰਡ ਰੈਲਮਾਜਰਾ  ਦੇ ਸਰਵਿਸ ਰੋਡ ਤੇ  ਐਕਸੀਡੈਂਟ ਹੋ ਗਿਆ ਹੈ। ਜਦੋ ਉਹਨਾਂ ਦੀ ਟੀਮ ਨੇ ਜਾ ਕੇ ਦੇਖਿਆ ਇੱਕ ਟਰੱਕ ਜੋ ਕਿ ਸਰਵਿਸ ਰੋਡ ਤੋਂ ਰੋਪੜ੍ਹ ਵੱਲੋਂ ਬਲਾਚੌਰ ਸਾਈਡ ਨੂੰ ਜਾ ਰਿਹਾ ਸੀ ਜਦੋਂ ਇਹ ਟਰੱਕ ਪੈਟਰੋਲ ਪੰਪ ਨਜ਼ਦੀਕ ਪਹੁੰਚਿਆ ਤਾਂ  ਰੈਲ ਮਾਜਰਾ ਪਿੰਡ ਤੋਂ ਇੱਕ ਕਾਰ ਅਚਾਨਕ ਰੋਡ ਤੇ ਚੜ੍ਹਨ ਲੱਗੀ ਤਾਂ ਅਚਾਨਕ ਕਾਰ ਆ  ਟਰੱਕ ਦੇ ਪਿਛਲੇ ਟਾਇਰਾਂ ਨਾਲ ਜਾ ਟਕਰਾਈ ਜਿਸ ਨਾਲ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਐਸ ਐਸ ਐਫ ਦੀ ਟੀਮ ਵਲੋਂ ਦੋਨਾਂ ਵਾਹਨਾਂ ਨੂੰ ਰੋਡ ਤੇ ਸਾਈਡ ਕਰਵਾ ਤੇ ਕਰਵਾ ਕੇ ਆਵਾਜਾਈ ਨੂੰ ਸੰਚਾਰੂ ਢੰਗ ਨਾਲ ਬਹਾਲ ਕਰਵਾਈਆਂ ਇਸ ਹਾਦਸੇ ਦੀ ਸੂਚਨਾ ਚੌਂਕੀ ਆਸਰੋਂ ਨੂੰ ਦੇ ਦਿੱਤੀ ਗਈ ਚੌਂਕੀ   ਇੰਚਾਰਜ ਆਸਰੋਂ ਏ ਐਸ ਆਈ ਸਿਕੰਦਰਪਾਲ  ਵਲੋਂ ਦੋਨਾਂ ਵਾਹਨਾਂ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Related Articles

LEAVE A REPLY

Please enter your comment!
Please enter your name here

Latest Articles

2