ਨਵਾਂਸ਼ਹਿਰ /ਕਾਠਗੜ੍ਹ 22 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ )- ਰੈਲਮਾਜਰਾ ਤੋਂ ਪ੍ਰਧਾਨ ਸੁਰਿੰਦਰ ਛਿੰਦਾ ਦੀ ਅਗਵਾਈ ਹੇਠ ਇਕ ਮੀਟਿੰਗ ਕੀਤੀ | ਜਿਸ ਵਿੱਚ ਅਹਿਮ ਗੱਲ ਇਹ ਸੀ ਕੀ ਬੀਤੇ ਦਿਨੀਂ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਮੰਤਰੀ ਪੰਜਾਬ ਰਜ਼ੀਆ ਸੁਲਤਾਨਾ ਦਾ ਪੁੱਤਰ ਲੰਬੇ ਸਮੇਂ ਤੋਂ ਮਾਨਸਿਕ ਬੀਮਾਰੀ ਤੋਂ ਪੀੜਿਤ ਹੋਣ ਦੇ ਚੱਲਦੇ ਉਨ੍ਹਾਂ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ , ਜੋ ਬਹੁਤ ਦੁੱਖ ਦਾਈ ਘਟਨਾ ਹੈ | ਪਰਿਵਾਰ ਦੇ ਵਲੋਂ ਆਪਣੇ ਪੁੱਤਰ ਤਾਂ ਇਲਾਜ਼ ਵੀ ਬਹੁਤ ਕਰਵਾਇਆ ਗਿਆ | ਬੇਟੇ ਦੀ ਮੋਤ ਹੋਣ ਤੇ ਬਾਅਦ ਵਿੱਚ ਇੱਕ ਵਿਆਕਤੀ ਵਲੋਂ ਮੁਸਤਫਾ ਦੇ ਪਰਿਵਾਰ ਤੇ ਮੈਬਰਾਂ ਤੇ ਪਰਚਾ ਦਰਜ ਕਰਵਾਇਆ ਗਿਆ ਜੋ ਕਿ ਸਰਾਸਰ ਗਲਤ ਹੈ | ਪ੍ਰਧਾਨ ਸੁਰਿੰਦਰ ਛਿੰਦਾ ਨੇ ਕਿਹਾ ਕਿ ਮਹੁੰਮਦ ਮੁਸਤਫਾ ਤੇ ਉਸਦੇ ਪਰਿਵਾਰ ਤੇ ਕਾਰਵਾਈ ਕਰਨਾ ਬਹੁਤ ਗਲਤ ਹੈ | ਉਨ੍ਹਾਂ ਨੇ ਹਰਿਆਣਾ ਸਰਕਾਰ ਤੇ ਪੁਲਿਸ ਤੋਂ ਮੰਗ ਕੀਤੀ ਕਿ ਉਹ ਤਰੁੰਤ ਉਨ੍ਹਾਂ ਤੇ ਦਰਜ ਕੇਸ ਨੂੰ ਰੱਦ ਕਰੇ | ਉਨ੍ਹਾਂ ਦੱਸਿਆ ਕਿ ਜਦੋਂ ਮਹੁੰਮਦ ਮੁਸਤਫਾ ਰੋਪੜ੍ਹ ਐਸਐਸਪੀ ਦੇ ਤੌਰ ਤੇ ਤੈਨਾਤ ਹੋਏ ਸਨ | ਉਸ ਸਮੇਂ ਸਾਡੇ ਕੰਢੀ ਇਲਾਕੇ ਦੇ ਨੌਜਵਾਨਾਂ ਦੀ ਬਾਂਹ ਪਕੜੀ ਸੀ ਵੱਡੇ ਪੱਧਰ ਤੇ ਨੋਜਵਾਨਾਂ ਨੂੰ ਭਰਤੀ ਕੀਤਾ ਸੀ | ਉਨ੍ਹਾਂ ਕਿਹਾ ਕਿ ਅੱਜ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਮਲੇਰਕੋਟਲਾ ਹਾਉਸ ਪਰਿਵਾਰ ਨਾਲ ਖੜ੍ਹੇ ਹੋਣਾ ਚਾਹੀਦਾ ਹੈ | ਇਸ ਮੋਕੇ ਪ੍ਰਧਾਨ ਸੁਰਿੰਦਰ ਛਿੰਦਾ ਰੈਲ ਮਾਜਰਾ ,ਮੱਖਣ ਪੰਚ ਸੱਤਪਾਲ ਖਾਨ ,ਰਾਜਵੀਰ ਰਾਣਾ ,ਅਜੇ ਬਾਵਾ,ਦਿਲਬਾਗ ਸਿੰਘ ,ਸੱਤਪਾਲ ਸਿੰਘ ਆਦਿ ਮੌਜੂਦ ਰਹੇ |


