Join
Thursday, March 19, 2026
Thursday, March 19, 2026

ਮੂਮ ਗੋਤਰ ਸਤੀਆਂ ਦੇ ਸਲਾਨਾ ਮੇਲੇ ‘ਤੇ ਵੱਡੀ ਗਿਣਤੀ ‘ਚ ਸੰਗਤਾਂ ਹੋਈਆਂ ਨਤਮਸਤਕ 

 ਨਵਾਸ਼ਹਿਰ /ਕਾਠਗੜ੍ਹ, 22 ਅਕਤੂਬਰ ( ਜਤਿੰਦਰ ਪਾਲ ਸਿੰਘ ਕਲੇਰ ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੂਮ ਗੋਤਰ ਸਤੀਆਂ ਅਤੇ ਬਾਬਾ ਬਾਲਾ ਜੀ ਦਾ ਸਲਾਨਾ ਮੇਲਾ ਪਿੰਡ ਬੇਹਰੜੀ ਵਿਖੇ ਸਮੂਹ ਮੂਮ ਗੋਤਰ ਦੇ ਪਰਿਵਾਰਾਂ ਵੱਲੋਂ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਭ ਤੋਂ ਪਹਿਲਾਂ ਸਤੀ ਮਾਤਾ ਦੇ ਚੁਨਰੀ ਚੜ੍ਹਾਈ ਗਈ ਅਤੇ ਫਿਰ ਵਿਧੀ ਪੂਰਵਕ ਹਵਨ ਪੂਜਾ ਕਰਵਾਏ ਜਾਣ ਉਪਰੰਤ ਸਤੀ ਮਾਤਾ ਅਤੇ ਬਾਬਾ ਬਾਲਾ ਜੀ ਦੇ ਅਸਥਾਨ ‘ਤੇ ਝੰਡਾ ਚੜਾਇਆ ਗਿਆ। ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਇਲਾਵਾ ਰਾਜਸਥਾਨ ਤੇ ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸਤੀ ਮਾਤਾ ਅਤੇ ਬਾਬਾ ਬਾਲਾ ਜੀ ਦੇ ਅਸਥਾਨ ‘ਤੇ ਮੱਥਾ ਟੇਕਿਆ ਅਤੇ ਚਿਰਾਗ ਰੋਸ਼ਨ ਕੀਤੇ। ਜਿਨਾਂ ਪਰਿਵਾਰਾਂ ਦੀਆਂ ਮੰਨਤਾਂ ਪੂਰੀਆਂ ਹੋਈਆਂ ਉਹਨਾਂ ਨੇ ਵਿਸ਼ੇਸ਼ ਤੌਰ ‘ਤੇ ਪੂਜਾ ਕੀਤੀ। ਪਹੁੰਚੀਆਂ  ਸੰਗਤਾਂ ਲਈ ਮਾਤਾ ਦੇ ਭੰਡਾਰੇ ਅਤੁੱਟ ਵਰਤਾਏ ਗਏ ਜੋ ਦੇਰ ਸ਼ਾਮ ਤੱਕ ਚਲਦੇ ਰਹੇ। ਇਸ ਮੌਕੇ ਪ੍ਰਬੰਧਕ ਕਮੇਟੀ ਤੋਂ ਇਲਾਵਾ ਹੋਰ ਵੀ ਨਾਮਵਰ ਸ਼ਖਸ਼ੀਅਤਾਂ ਹਾਜ਼ਰ ਸਨ। 

Related Articles

LEAVE A REPLY

Please enter your comment!
Please enter your name here

Latest Articles

2

2