ਜੇਕਰ ਪ੍ਰਸ਼ਾਸਨ ਨੇ ਇਸ ਮੁਸ਼ਕਿਲ ਦਾ ਹੱਲ ਨਾ ਕੀਤਾ ਤਾਂ ਲੋਕ ਸੜਕਾਂ ਤੇ ਉੱਤਰਨ ਲਈ ਹੋਣਗੇ ਮਜਬੂਰ :ਨੰਬਰਦਾਰ ਗੁਰਬਖਸ਼ਾਂ ਰਾਮ
ਨਵਾਸ਼ਹਿਰ /ਕਾਠਗੜ੍ਹ 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ ) ਬਨਾਂ ਖੇਤਰ ਦੀ ਸ਼੍ਰੀਆਸ਼ ਪੇਪਰ ਮਿੱਲ ਵਿੱਚੋਂ ਰੋਜ਼ਾਨਾ ਨਿਕਲਦੇ ਧੂੰਏਂ ਅਤੇ ਮਿੱਲ ਦੇ ਰਾਹ ਮਟੀਰੀਅਲ ਦੀ ਨਿਕਲਦੀ ਸੁਹਾਅ ਕਾਰਨ ਇਸ ਇਲਾਕੇ ਦੇ ਲੋਕਾਂ ਦਾ ਜਿਉਣਾ ਦੂਬਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਗੁਰਬਖਸ਼ਾਂ ਰਾਮ ਨੇ ਦੱਸਿਆ ਕੇ ਰੋਜ਼ਾਨਾ ਹੀ ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੋਂ ਲੰਘਦੇ ਹਜ਼ਾਰਾਂ ਰਾਹਗੀਰਾਂ ਦੀਆਂ ਅੱਖਾਂ ਵਿਚ ਫੈਕਟਰੀ ਦਾ ਸੜਿਆ ਹੋਇਆ ਕਚਰਾ ਪੈਣ ਨਾਲ ਜਿੱਥੇ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ। ਉੱਥੇ ਨੇੜਲੇ ਪਿੰਡਾਂ ਦੇ ਲੋਕਾਂ ਦੇ ਘਰਾਂ ਵਿਚ ਸੁਹਾਅ ਡਿੱਗਣ ਕਾਰਨ ਕੱਪੜੇ ਲੀੜੇ ਵੀ ਬਹੁਤ ਜਿਆਦਾ ਖਰਾਬ ਹੋ ਜਾਦੇ ਹਨ। ਇਸ ਤਕਲੀਫ ਬਾਰੇ ਜਿਲ੍ਹਾਂ ਪ੍ਰਸ਼ਾਸਨ ਨੂੰ ਮੀਡੀਆ ਰਾਹੀਂ ਕਈ ਵਾਰੀ ਦੱਸਿਆ ਜਾ ਚੁੱਕੀਆਂ ਹੈ। ਪਰ ਫਿਰ ਵੀ ਫੈਕਟਰੀ ਮਾਲਕਾਂ ਵਲੋਂ ਫੈਕਟਰੀ ਵਿੱਚੋਂ ਨਿਕਲਦੇ ਕੱਚਰੇ ਨੂੰ ਅਜੇ ਤੱਕ ਵੀ ਬੰਦ ਨਹੀ ਕੀਤਾ ਗਿਆ ਜਿਸ ਕਾਰਨ ਲੋਕਾਂ ਭਾਰੀ ਤਕਲੀਫਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਕਈ ਪੀੜਿਤ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਖਾਂ ਦਾ ਕੱਚਰਾ ਕਢਵਾਉਣ ਲਈ ਅੱਖਾਂ ਦੇ ਮਾਹਰ ਡਾਕਟਰਾਂ ਕੋਲ ਜਾਣਾ ਪਹਿਦਾ ਹੈ ਜਿਸ ਲੋਕਾਂ ਦੀਆਂ ਨਜ਼ਰਾਂ ਵਿਚ ਮਾੜਾ ਅਸਰ ਪੈਂਦਾ ਹੈ। ਇਹ ਵੀ ਪਤਾ ਲੱਗਾ ਹੈ ਫੈਕਟਰੀ ਵਾਲੇ ਸਵੇਰੇ ਅਤੇ ਸ਼ਾਮ ਨੂੰ ਵੱਡੀ ਮਾਤਰਾ ਵਿਚ ਕੱਚਰਾ ਅਤੇ ਧੂੰਆਂ ਛੱਡਦੇ ਹਨ ।ਜਿਸ ਨਾਲ ਲੋਕਾਂ ਵਲੋਂ ਆਪਣੇ ਘਰਾਂ ਵਿਚ ਧੋ ਕੇ ਸੁਕਾਉਨ ਲਈ ਤਾਰ ਤੇ ਪਾਏ ਕੱਪੜੇ ਬੁਰੀ ਤਰ੍ਹਾਂ ਨਾਲ ਕਾਲੇ ਹੋ ਜਾਂਦੇ ਹਨ। ਇਸ ਇਲਾਕੇ ਦੇ ਲੋਕਾਂ ਨੇ ਜ਼ੋਰਦਾਰ ਸ਼ਬਦਾਂ ਵਿਚ ਜਿਲ੍ਹਾਂ ਪ੍ਰਸਾਸ਼ਨ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ। ਕੇ ਫੈਕਟਰੀ ਦਾ ਧੂੰਆਂ ਅਤੇ ਕੱਚਰਾ ਤਰੁੰਤ ਬੰਦ ਕਰਵਾ ਕੇ ਇਲਾਕੇ ਦੇ ਲੋਕਾਂ ਦੀ ਮੁਸ਼ਕਿਲ ਹੱਲ ਕੀਤੀ ਜਾਵੇ ਨਹੀ ਤਾ ਲੋਕ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਣ ਗੇ।


