Join
Sunday, March 22, 2026
Sunday, March 22, 2026

ਸੰਤੋਸ਼ ਕਟਾਰੀਆ ਵਿਧਾਇਕ ਨੇ ਨਾਨੋਵਾਲ ਕੰਢੀ  ਵਿਖੇ ਸਿੰਜਾਈ ਵਾਲੇ ਟਿਊਬਵੈੱਲ ਦਾ ਕੀਤਾ ਉਦਘਾਟਨ…

ਬਲਾਚੌਰ 3 ਅਕਤੂਬਰ (ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਕਿਸਾਨਾਂ ਦੀ ਖੁਸ਼ਹਾਲੀ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਹਲਕਾ ਬਲਾਚੌਰ ਨੇ ਨਾਨੋਵਾਲ ਕੰਢੀ  ਵਿਖੇ  ਟਿਊਬਵੈੱਲ ਦੇ ਉਦਘਾਟਨ ਕਰਨ ਮੌਕੇ ਕੀਤਾ। ਸੰਤੋਸ਼ ਕਟਾਰੀਆ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਦੀ ਦੂਰ ਅੰਦੇਸ਼ੀ ਸੋਚ ਸਦਕਾ ਹੀ ਨਹਿਰੀ ਪਾਣੀ ਨੂੰ ਸੂਏ ਤੇ ਟੇਲਾਂ ਰਾਹੀ ਕਿਸਾਨਾਂ ਦੀਆਂ ਜ਼ਮੀਨਾਂ ਤੱਕ ਪੁੱਜਦਾ ਕੀਤਾ।ਇਸ ਮੌਕੇ ਅਸ਼ੋਕ ਕਟਾਰੀਆ ਸੀਨੀਅਰ ਆਗੂ ਆਮ ਆਦਮੀ ਪਾਰਟੀ ਨੇ ਕਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਕੰਢੀ ਖੇਤਰ ਦੇ ਛੋਟੇ ਕਿਸਾਨਾਂ ਦੀ ਸੁਵਿਧਾ ਲਈ ਕੰਢੀ ਨਹਿਰ ਦਾ ਚਾਲੂ ਕਰਨਾ ਤੇ ਕਈ ਟਿਊਬਵੈੱਲਾਂ ਦਾ ਚਾਲੂ ਕਰਨਾ ਵਰਦਾਨ ਸਾਬਿਤ ਹੋ ਰਿਹਾ ਹੈ।ਇਸ ਦੀ ਜਾਣਕਾਰੀ ਮੀਡੀਆ ਨੂੰ ਦਿੰਦੇ ਹੋਏ ਸਰਪੰਚ ਕਮਲਜੀਤ ਕੌਰ ਤੇ ਬਲਾਕ ਪ੍ਰਧਾਨ ਲਖਵਿੰਦਰ ਕੁਮਾਰ ਨੇ ਕਿਹਾ ਕਿ ਕੰਢੀ ਖੇਤਰ ਵਿੱਚ ਬਹੁਤਾਤ ਵਿੱਚ ਸਿੰਜਾਈ ਦੇ ਟਿਊਬਵੈੱਲਾਂ ਨੂੰ ਚਾਲੂ ਕਰਵਾਉਣ ਲਈ ਬੀਬੀ ਸੰਤੋਸ਼ ਕਟਾਰੀਆ ਵਿਧਾਇਕ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ।ਇਸ ਮੌਕੇ  ਸਰਪੰਚ ਕਮਲਜੀਤ ਕੌਰ , ਪੰਚ ਅਮਰਨਾਥ ,ਮਦਨ ਲਾਲ ,ਕੇਸ਼ੋ, ਤੋਸ਼ੀ , ਅੱਛਰੀ ,  ਸੈਕਟਰੀ ਕੁਲਦੀਪ ,ਬਲਾਕ ਪ੍ਰਧਾਨ ਲਖਵਿੰਦਰ , ਬਲਦੇਵ ਰਾਜ ਸਾਬਕਾ  ਸੰਮਤੀ ਮੈਂਬਰ, ਸਰਪੰਚ ਹਰਮੇਸ਼ ਲਾਲ ,ਸੋਹਨ ਲਾਲ, ਰਾਮ ਸਰਨ, ਰਾਮ ਧਨ ਓਮ ਪ੍ਰਕਾਸ਼ ਬਿੰਦਰ ਭਾਟੀਆ ਤਰਸੇਮ ਭਾਟੀਆ ਸ਼ਾਮ ਲਾਲ ਭਾਟੀਆ, ਤਰਸੇਮ ਚੌਹਾਨ , ਹੁਸਨ ਲਾਲ ,ਮੋਹਨ ਲਾਲ ਭਾਟੀਆ, ਸ਼ਕਤੀ  ਭਾਟੀਆ, ਨੀਰਜ ਚੌਹਾਨ,ਹਰਸ਼ ਚੌਹਾਨ, ਚਮਨ ਲਾਲ, ਬਲਦੇਵ ਚੋਹਾਨ, ਸੁਖਦੇਵ ਸਿੰਘ , ਸੰਮੂ ਭੂੰਬਲਾ, ਹਰੀਸ਼ ਚੌਧਰੀ ,ਪੰਮੀ ,ਕੇਸਰ ,ਸੋਹਨ ਲਾਲ ਜੀਤ ਪੁਰ , ਕਸ਼ਮੀਰੀ ਭੂੰਬਲਾ, ਪੰਮਾ ਭਾਟੀਆ, ਬਿੰਦਰ ਹੱਕਲਾ, ਹੁਸਨ ਚੌਹਾਨ, ਜਸਪਾਲ ਲੰਬੜਦਾਰ, ਗੌਰਵ ਚੌਹਾਨ, ਓਮ ਪ੍ਰਕਾਸ਼ ਸੈਕਟਰੀ ਰਾਕੇਸ਼ ਭੂੰਬਲਾ ਆਦਿ ਹਾਜਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2