ਰਾਵਣ, ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਨੂੰ ਭਵੀਸ਼ਣ ਨੇ ਅਗਨ ਭੇਟ ਕੀਤਾ
ਬਲਾਚੌਰ, 03 ਅਕਤੂਬਰ-(ਜਤਿੰਦਰ ਪਾਲ ਸਿੰਘ ਕਲੇਰ )
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਲਾਚੌਰ ਦੇ ਸਥਾਨਕ ਸ਼੍ਰੀ ਸੀਤਾ ਰਾਮ ਮੰਦਰ ਦੇ ਦੁਸਹਿਰਾ ਮੈਦਾਨ ਵਿੱਚ ਦੁਸਹਿਰਾ ਬੜੀ ਧੁਮਧਾਮ ਨਾਲ ਅਤੇ ਸ਼ਰਧਾ ਨਾਲ ਮਨਾਇਆ ਗਿਆ। ਦੁਸਹਿਰਾ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦੌਰਾਨ ਮੁੱਖ ਮਹਿਮਾਨ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪਹਿਲਾਂ ਇੱਕ ਹੀ ਰਾਵਣ ਸੀ ਪਰ ਹੁਣ ਬਹੁਤ ਸਾਰੇ ਰਾਵਣ ਪੈਦਾ ਹੋਏ ਹਨ, ਉਨ੍ਹਾਂ ਨੂੰ ਖਤਮ ਕਰਨ ਲਈ ਸਾਰਿਆਂ ਨੂੰ ਯਤਨ ਕਰਨੇ ਪੈਣਗੇ, ਤਾਂ ਹੀ ਅੱਜ ਦੇ ਸਮੇਂ ਵਿੱਚ ਚੰਗਿਆਈ ਬੁਰਾਈ ਉੱਤੇ ਜਿੱਤ ਪ੍ਰਾਪਤ ਕਰ ਸਕੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਇਸੇ ਪੜਾਅ ਤੋਂ ਬਲਾਚੌਰ ਸ਼ਹਿਰ ਦੇ ਵਿਕਾਸ ਦੀ ਗੱਲ ਕੀਤੀ ਗਈ ਸੀ ਅਤੇ ਅੱਜ ਬਲਾਚੌਰ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਦੌਰਾਨ ਦੁਪਹਿਰ ਤੋਂ ਹੀ ਕਮਲ ਲਾਈਟ ਐਂਡ ਸਾਊਂਡ ਵੱਲੋਂ ਸਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੇਲੇ ਵਿੱਚ ਬੱਚਿਆਂ ਲਈ ਝੂਲੇ ਵੀ ਲਗਾਏ ਗਏ ਸਨ ਅਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਜ਼ਾਰ ਲਗਾਏ ਗਏ ਸਨ। ਇਸ ਮੌਕੇ ਤੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ ਨੇ ਸ਼ਿਰਕਤ ਕੀਤੀ। ਇਸ ਦੌਰਾਨ ਰਾਮਲੀਲਾ ਕਮੇਟੀ ਪ੍ਰਧਾਨ ਨਰਿੰਦਰ ਕੁਮਾਰ ਟਿੰਕੂ ਘਈ,ਨਗਰ ਕੌਂਸਲ ਦੇ ਪ੍ਰਧਾਨ ਸੁਸ਼ੀਲ ਕੌਸ਼ਲ ਲਾਡੀ ਰਾਣਾ, ਕੌਂਸਲਰ ਰਣਜੀਤ ਸਿੰਘ ਕਾਕਾ, ਵਿਸ਼ੂ ਰਾਣਾ, ਚੌਧਰੀ ਅਜੇ ਬਿਟੂ, ਸਰਪੰਚ ਸੰਤੋਖ ਸਿੰਘ ਸ਼ਿਵਾਲਿਕ, ਚੰਦਰ ਮੋਹਨ ਜੇਡੀ, ਸਾਬਕਾ ਮਾਰਕੀਟ ਕਮੇਟੀ ਚੇਅਰਮੈਨ ਹਰਜੀਤ ਸਿੰਘ ਜਾਡਲੀ, ਸਾਬਕਾ ਕੌਂਸਲਰ ਨਰੇਸ਼ ਚੇਚੀ,ਜਸਵਿੰਦਰ ਸਿੰਘ ਸਿਆਣ , ਸਾਬਕਾ ਚੇਅਰਮੈਨ ਧਰਮਪਾਲ ਭਰਥਲਾ,ਕੌਂਸਲਰ ਪਾਨੀ ਕੁਮਾਰ, ਵ ਕੌਂਸਲਰ ਪਰਮਿੰਦਰ ਮੇਨਕਾ, ਕੌਂਸਲਰ ਪਰਮਿੰਦਰ ਕੁਮਾਰ ਪੰਮਾ ਭਾਟੀਆ, ਡੀਐਸਪੀ ਸ਼ਾਮ ਸੁੰਦਰ ਸ਼ਰਮਾ , ਸਿਟੀ ਥਾਣਾ ਦੇ ਐਸਐਚਓ ਸਤਨਾਮ ਸਿੰਘ , ਸੁਲੋਚਨ ਰਾਣਾ, ਸਤੀਸ਼ ਜੈਨ, ਡਾਇਰੈਕਟਰ ਮਨੋਜ ਘਈ, ਬੋਬੀ ਘਈ, ਰਮਨ ਮਿੱਤਰ, ਸੁਖਦੇਵ ਝੰਡਾ, ਸ਼ਕਤੀ ਜੋਸ਼ੀ, ਸੱਤਪਾਲ ਮਿੱਤਰ, ਸਾਬਕਾ ਨਗਰ ਕੌਂਸਲ ਪ੍ਰਧਾਨ ਨਰਿੰਦਰ ਟਿੰਕੂ ਘਈ, ਗੌਰਵ ਝੱਲੀ, ਰਮਨ ਰੱਮੀ ਪੁਰੀ, ਮੇਘਨਾਥ ਬੌਬੀ, ਪਵਨ ਸ਼ਰਮਾ, ਪਵਨ ਸੌਗੀ,ਮੋਹਿਤ ਸੌਗੀ, ਆਸ਼ੂ ਸੁਦਨ, ਮੰਗਾ ਘਈ, ਬਿੱਟੂ ਸੌਗੀ, ਯੁਵਰਾਜ ਰਾਣਾ, ਕਮਲ ਸ਼ਰਮਾ ਮਹਿੰਦਰ ਸੈਣੀ,ਪੰਕਜ ਵਰਮਾ, ਨਿਸ਼ੂ, ਦੀਪਕ ਭੰਬਰਾ, ਹੁਨਰ ਘਈ, ਪੰਕਜ ਰਾਣਾ,ਵਿਨੋਦ ਸ਼ਰਮਾ, ਸੱਨੀ ਘਈ, ਲੱਕੀ, ਲਵਕੇਸ਼ ਜੋਸੀ, ਸੋਨੂ ਜੈਂਡੁ, ਕੌਂਸਲਰ ਨਿਰਮਲਾ ਦੇਵੀ,ਅਨਿਲ ਬੌਬੀ ਰਾਣਾ, ਸਮਾਜ ਸੇਵੀ ਰਿੱਕੀ ਬਜਾਜ, ਰਾਮਪਾਲ ਮਹੇਸ਼ੀ, ਗੋਪੀ, ਕੌਂਸਲਰ ਰਾਧੇ ਸ਼ਾਮ ਬਿੱਲੂ, ਕੌਂਸਲਰ ਹਨੀ ਡੱਬ, ਕੌਂਸਲਰ ਲਾਲ ਬਹਾਦਰ ਗਾਂਧੀ, ਸ਼ਿੰਗਾਰਾ ਮਾੜਾ ਸੈਣੀ, ਪੱਪੂ ਬਿਜਲੀ ਵਾਲਾ, ਦੀਪਕ ਸ਼ਰਮਾ, ਮਨੀ ਸੌਗੀ,ਦਿਨੇਸ਼ ਗੰਗੜ, ਸੋਮਨਾਥ ਤੱਕਲਾ, ਨਿਰਮਲ ਸਿੰਘ ਔਜਲਾ, ਬਾਰੂ ਆਦਿ ਕਲਾਕਾਰ ਅਤੇ ਰਾਮ ਭਗਤ ਮੌਜੂਦ ਸਨ।


