ਨਵਾਂਸ਼ਹਿਰ, 25 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਮਹਾਰਾਸ਼ਟਰ ਦੇ ਲਾਤੂਰ ਵਿੱਚ ਮਰਾਠਵਾੜਾ ਮੁਕਤੀ ਸੰਗਰਾਮ ਦਿਵਸ ਮੌਕੇ 17/18 ਸਤੰਬਰ 2025 ਦੋ ਦਿਨ ਚੱਲੇ ਕੌਮੀ ਸਾਲਾਨਾ ਸੰਮੇਲਨ ਵਿੱਚ ਪੰਜਾਬ ਦੇ ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਮਰਾਠਵਾੜਾ ਮੁਕਤੀ ਸੰਗ੍ਰਾਮ ਦਿਵਸ ਅਤੇ ਅਖਿਲ ਭਾਰਤੀਯ ਭ੍ਰਿਸ਼ਟਾਚਾਰ ਵਿਰੋਧੀ ਸੰਘਰਸ਼ ਸਮਿਤੀ ਅਤੇ ਬ੍ਰਿਕਸ ਮਨੁੱਖੀ ਅਧਿਕਾਰ ਮਿਸ਼ਨ ਦੀ ਕੌਮੀ ਸਾਲਾਨਾ ਕਨਵੈਨਸ਼ਨ ਵਿੱਚ ਸਮਿਤੀ ਦੇ ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਉਨ੍ਹਾਂ ਵੱਲੋਂ ਕੀਤੇ ਭ੍ਰਿਸ਼ਟਾਚਾਰ ਵਿਰੋਧੀ ਕੰਮਾਂ ਲਈ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰੀ ਪ੍ਰਧਾਨ ਬਾਬਾ ਪ੍ਰਦੀਪ ਪਾਟਿਲ ਖੰਡਾਪੁਰਕਰ ਅਤੇ ਅਮੋਲ ਨਾੰਜਰੇਕਰ ਨੇ ਪ੍ਰਣਵ ਸ੍ਰੀ ਮੰਗਲ ਕਾਰਾਲਿਆ ਆਡੀਟੋਰੀਅਮ, ਲਾਤੂਰ ਮਹਾਂਰਸ਼ਟਰ ਵਿਖੇ ਵੱਡੀ ਗਿਣਤੀ ਹਾਜ਼ਰੀ ਵਿੱਚ ਦਿੱਤਾ। ਪ੍ਰੋਗਰਾਮ ਵਿੱਚ ਆਜ਼ਾਦੀ ਘੁਲਾਟੀਆਂ, ਬਹਾਦਰ ਔਰਤਾ, ਬਹਾਦਰ ਮਾਵਾ ਅਤੇ ਮਰਾਠਵਾੜਾ ਦੇ ਸੁਤੰਤਰਤਾ ਸੈਨਾਨੀਆ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਰਾਸ਼ਟਰੀ ਸਕੱਤਰ ਸੁਬੋਧ ਸਿੰਘ ਬਿਹਾਰ, ਰਾਸ਼ਟਰੀ ਸਕੱਤਰ ਅਨਿਲ ਮਿਸ਼ਰਾ ਝਾਰਖੰਡ , ਰਾਸ਼ਟਰੀ ਉਪ ਪ੍ਰਧਾਨ ਸ਼ਿਵਾਜੀ ਡੀਕਾ ਆਸਾਮ, ਮਹਾਰਾਸ਼ਟਰ ਮਹਿਲਾ ਪ੍ਰਧਾਨ ਰਾਣਿਤਾਈ ਸਵਾਮੀ, ਗੋਆ ਸੂਬਾ ਪ੍ਰਧਾਨ ਅਰੁਣਾ ਦੇਵ, ਝਾਰਖੰਡ ਸੂਬਾ ਪ੍ਰਧਾਨ ਰਾਜਿੰਦਰ ਕੁਮਾਰ, ਵਿਕਰਮ ਕੁਮਾਰ ਬਿਹਾਰ,ਅਵਤਾਰ ਸਿੰਘ ਧੀਮਾਨ ਪੰਜਾਬ ਸੈਕਟਰੀ, ਮਹਾਰਾਸ਼ਟਰ ਸੂਬਾ ਪ੍ਰਧਾਨ ਪੰਡਿਤ ਤਿੜਕੇ, ਰਾਮ ਬਹਿਰਾ ਉੜੀਸਾ ਪ੍ਰਧਾਨ, ਦੇਵਾ ਸੁੰਦਰਮ ਤਾਮਿਲਨਾਡੂ ਪ੍ਰਧਾਨ,ਅਰਵਿੰਦਰ ਕੌਰ ਝਾਰਖੰਡ ਮਹਿਲਾ ਪ੍ਰਧਾਨ, ਆਰ. ਸੀ. ਸ਼ਰਮਾ ਜੰਮੂ ਕਸ਼ਮੀਰ ਸੂਬਾ ਪ੍ਰਧਾਨ, ਬਾਬੂਰਾਵ ਛੇਤਰੇ ਪਾਟਿਲ ਸਮੇਤ ਦੇਸ਼ ਭਰ ਤੋਂ ਸਮਿਤੀ ਦੇ ਅਹੁਦੇਦਾਰ ਮੌਜੂਦ ਸਨ। ਇਸ ਮੌਕੇ ਤੇ ਅਖਿਲ ਭਾਰਤੀਯ ਭ੍ਰਿਸ਼ਟਾਚਾਰ ਰੋਕੂ ਸੰਘਰਸ਼ ਸਮਿਤੀ ਪੰਜਾਬ ਪ੍ਰਧਾਨ ਵਿਜੇ ਭਾਟੀਆ, ਵਾਈਸ ਪ੍ਰਧਾਨ ਪੰਜਾਬ ਡਾ. ਸੁਪਿੰਦਰ ਸਿੰਘ ਢਿੱਲੋ, ਪੰਜਾਬ ਕਾਰਜਕਾਰੀ ਪ੍ਰਧਾਨ ਬਹਾਦਰ ਚੰਦ ਅਰੋੜਾ, ਜਿਲਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਮਨਮੋਹਨ ਸਿੰਘ ਗੁਲਾਟੀ, ਪੰਜਾਬ ਉਪ ਪ੍ਰਧਾਨ ਤਰੁਣ ਵਰਮਾ, ਪੰਜਾਬ ਜਰਨਲ ਸੈਕਟਰੀ ਠੇਕੇਦਾਰ ਗੁਰਚਰਨ ਸਿੰਘ, ਅਰੁਣ ਮੁਰਗਾਬੀ, ਬਾਲ ਕ੍ਰਿਸ਼ਨ ਆਨੰਦ, ਦਰਸ਼ਨ ਦਰਦੀ, ਬਾਸਦੇਵ ਪਰਦੇਸੀ, ਮਹੇਸ਼ ਕੁਮਾਰ ਪਰਦੇਸੀ, ਪੰਜਾਬ ਯੂਥ ਉਪ ਪ੍ਰਧਾਨ ਅੰਕੁਸ਼ ਠਾਕੁਰ, ਸਾਬਕਾ ਪੰਜਾਬ ਪ੍ਰਧਾਨ ਵਿਜੇ ਰਾਣਾ, ਪੰਜਾਬ ਯੂਥ ਪ੍ਰਧਾਨ ਦਲਜੀਤ ਸਿੰਘ, ਅਰਜੁਨ ਸਿੰਘ ਅੰਮ੍ਰਿਤਸਰ, ਮਨੋਜ ਪਾਠਕ ਨਵਾਂਸ਼ਹਿਰ, ਨਰਿੰਦਰ ਸ਼ਰਮਾ ਮਲੇਰਕੋਟਲਾ, ਨਾਜਰ ਅਲੀ ਮਲੇਰਕੋਟਲਾ, ਪ੍ਰਭਜੋਤ ਜੌਰਾ ਅੰਮ੍ਰਿਤਸਰ, ਸੋਨੂ ਸ਼ਰਮਾ, ਸੁਖਪਾਲ ਸਿੰਘ ਅੰਮ੍ਰਿਤਸਰ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਵਿਧਾਇਕ ਸੰਤੋਸ਼ ਕਟਾਰੀਆ, ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜਿਲਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਜਤਿੰਦਰ ਪਾਲ ਸਿੰਘ ਕਲੇਰ, ਦੀਦਾਰ ਸਿੰਘ ਬਲਾਚੌਰ, ਚੇਅਰਮੈਨ ਸਤੀਸ਼ ਸ਼ਰਮਾ ਕਾਠਗੜ੍ਹ , ਪ੍ਰਧਾਨ ਹੈਪੀ ਰਾਣਾ, ਬੰਟੀ ਕਰੀਮਪੁਰ ਧਿਆਨੀ, ਜਗਤਾਰ ਸਿੰਘ, ਮੋਹਿਤ ਕੁਮਾਰ, ਸਮਰਦੀਪ ਸਿੰਘ, ਜਸਵਿੰਦਰ ਸਿੰਘ ਬੈਂਸ, ਜਸਵਿੰਦਰ ਮਜ਼ਾਰਾ, ਡਾਕਟਰ ਤਜਿੰਦਰ ਜੋਤ, ਡੀਐਸਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ, ਐਸਐਚਓ ਸਿਟੀ ਥਾਣਾ ਬਲਾਚੌਰ ਸਤਨਾਮ ਸਿੰਘ, ਜਸਪ੍ਰੀਤ ਧਿਮਾਨ, ਸਿਮਰਨ ਜੋਤ ਸਿੰਘ ਕਲੇਰ, ਰਾਜੇਸ਼ ਕੁਮਾਰ ਕਾਠਗੜ੍ਹ, ਪੰਜਾਬ ਮਹਿਲਾ ਪ੍ਰਧਾਨ ਰਜਿੰਦਰ ਕੌਰ ਖਾਸਾ, ਯੋਗੇਸ਼ ਮਲਹੋਤਰਾ, ਚੰਦਰ ਮੋਹਨ ਜੇਡੀ ਨੇ ਰਾਸ਼ਟਰੀ ਸ਼ਹੀਦ ਭਗਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਹੋਣ ਤੇ ਤੇਜ ਪ੍ਰਕਾਸ਼ ਖਾਸਾ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਤੇਜ ਪ੍ਰਕਾਸ਼ ਖਾਸਾ ਨੇ ਰਾਸ਼ਟਰੀ ਪ੍ਰਧਾਨ ਪ੍ਰਦੀਪ ਪਾਟਿਲ ਖੰਡਾਪੁਰਕਰ ਬਾਬਾ ਵੱਲੋਂ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਕਿ ਪਿਛਲੇ ਸਾਲਾਂ ਵਾਂਗ ਜਿਸ ਤਰ੍ਹਾਂ ਭ੍ਰਿਸ਼ਟਾਚਾਰ ਤੇ ਨਕੇਲ ਕੱਸਣ ਲਈ ਕੰਮ ਕੀਤਾ ਜਾ ਰਿਹਾ ਹੈ ਉਸੇ ਤਰ੍ਹਾਂ ਨਿਰੰਤਰ ਭ੍ਰਿਸ਼ਟਾਚਾਰ ਤੇ ਨਕੇਲ ਕੱਸਣ ਲਈ ਕੰਮ ਜਾਰੀ ਰਹਿਣਗੇ। ਇਸ ਦੇ ਨਾਲ ਹੀ ਉਹਨਾਂ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕੀਤਾ।


