ਕਾਠਗੜ੍ਹ 26 ਸਤੰਬਰ (ਜਤਿੰਦਰ ਪਾਲ ਸਿੰਘ ਕਲੇਰ ) ਹਿੰਦੂ ਸੁਰੱਖਸ਼ਾ ਸੰਮਤੀ ਦੇ ਪ੍ਰਧਾਨ ਰਮੇਸ਼ ਦੱਤ ਦੀ ਪੂਜਨੀਕ ਮਾਤਾ ਅਤੇ ਡਾਕਟਰ ਧਰਮਪਾਲ ਦੱਤ ਦੀ ਧਰਮ ਪਤਨੀ ਮਾਤਾ ਦਰਸ਼ਨਾਂ ਰਾਣੀ ਦੱਤਾ ਦੀ ਹੋਈ ਬੇਵਕਤੀ ਮੌਤ ਦੱਤਾ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਸਬ ਡਵੀਜ਼ਨ ਬਲਾਚੌਰ ਦੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਐਸ ਕੇ ਪਨੇਸਰ, ਜਨਰਲ ਸਕੱਤਰ ਜਗਦੀਸ਼ ਛਾਬੜਾ, ਡਾਕਟਰ ਬਲਦੇਵ ਸਿੰਘ ਪਨੇਸਰ, ਡਾਕਟਰ ਰਕੇਸ਼ ਬਜਾੜ, ਸਰੂਪ ਸਿੰਘ ਪਨੇਸਰ ਸਮੇਤ ਇਲਾਕੇ ਦੀਆਂ ਕਈ ਜਥੇਬੰਦੀਆਂ ਦੇ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਪਰਿਵਾਰ ਵਲੋਂ ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਡਾਕਟਰ ਧਰਮਪਾਲ ਦੱਤ ਡਾਕਟਰ ਨਰਿੰਦਰ ਪਾਲ ਦੱਤ ਨੰਬਰਦਾਰ ਕਾਠਗੜ੍ਹ ਡਾਕਟਰ ਅਰੁਨ ਦੱਤ ਡਾਕਟਰ ਸੁਧੀਰ ਦੱਤ ਸਮੇਤ ਹੋਰ ਵੀ ਨਗਰ ਦੇ ਮੋਹਤਬਰ ਵਿਆਕਤੀ ਹਾਜ਼ਿਰ ਸਨ।


