Join
Monday, March 23, 2026
Monday, March 23, 2026

ਆਦਮਪੁਰ ਵਿਖੇ ਹੋਈ ਮਸ਼ਹੂਰ ਦੁਸ਼ਿਹਰੇ ਦੀ ਸ਼ੁਰੂਆਤ।

ਆਦਮਪੁਰ, 24 ਸਤੰਬਰ (ਕਰਮਵੀਰ ਸਿੰਘ)-

ਆਦਮਪੁਰ ਵਿਖੇ ਅੱਜ ਦੁਸਹਿਰਾ ਕਮੇਟੀ ਦੇ ਪ੍ਰਧਾਨ ਦਵਿੰਦਰ ਬਾਂਸਲ (ਡੀ.ਸੀ) ਅਤੇ ਸਮੂਹ ਦਸਹਿਰਾ ਕਮੇਟੀ ਮੈਂਬਰਾਂ ਵੱਲੋਂ ਝੰਡੇ ਦੀ ਰਸਮ ਅਦਾ ਕਰ ਦੁਸਹਿਰੇ ਦੇ ਪਵਿੱਤਰ ਤਿਉਹਾਰ ਦੀ ਸ਼ੁਰੂਆਤ ਕੀਤੀ ਗਈ। ਇਹ ਝੰਡਾ ਯਾਤਰਾ ਸ੍ਰੀ ਹਨੂੰਮਾਨ ਮੰਦਰ ਆਦਮਪੁਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਦੁਸ਼ਹਿਰਾ ਗਰਾਉਂਡ ਆਦਮਪੁਰ ਵਿਖੇ ਸਮਾਪਤ ਹੋਈ। ਜਿੱਥੇ ਪੂਰਨ ਵਿਧੀ ਵਿਧਾਨ ਦੁਆਰਾ ਝੰਡਾ ਸਾਹਿਬ ਨੂੰ ਸਥਾਪਿਤ ਕੀਤਾ ਗਿਆ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪ੍ਰਧਾਨ
ਦਵਿੰਦਰ ਬਾਂਸਲ ਨੇ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਹਰ ਸਾਲ ਵਾਂਗ ਇਸ ਵਾਰ ਵੀ ਪੂਰੀ ਸ਼ਰਧਾ-ਪੂਰਵਕ ਅਤੇ ਧੂਮਧਾਮ ਨਾਲ ਮਨਾਇਆ ਜਾਵੇਗਾ। ਉਨ੍ਹਾ ਕਿਹਾ ਕਿ ਕਮੇਟੀ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅੱਜ ਝੰਡੇ ਦੀ ਰਸਮ ਨਾਲ ਆਦਮਪੁਰ ਵਿੱਚ ਦੁਸਹਿਰੇ ਦੇ ਪਵਿੱਤਰ ਸਮਾਗਮ ਦੀ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿੱਚ ਦੁਸਹਿਰਾ ਕਮੇਟੀ ਵੱਲੋਂ ਕਈ ਸੱਭਿਆਚਾਰਕ ਪ੍ਰੋਗਰਾਮਾਂ ਅਤੇ ਰਾਮ ਲੀਲ੍ਹਾ ਦਾ ਆਯੋਜਨ ਕੀਤਾ ਜਾਵੇਗਾ। ਦੁਸਹਿਰੇ ਵਾਲੇ ਦਿਨ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਵੱਡੇ ਪੁਤਲਿਆਂ ਨੂੰ ਸਾੜਨ ਦਾ ਸਮਾਗਮ ਮੁੱਖ ਖਿੱਚ ਦਾ ਕੇਂਦਰ ਰਹੇਗਾ। ਉਹਨਾਂ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਪਵਿੱਤਰ ਤਿਉਹਾਰ ਤੇ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ, ਅਕਾਸ਼ਦੀਪ ਆਸੂ ਬਲਾਕ ਪ੍ਰਧਾਨ ਹਲਕਾ ਆਦਮਪੁਰ, ਅਮਿਤ ਬਾਂਸਲ ਸਮਾਜ ਸੇਵਕ, ਕੰਨੂ ਕੌਂਸਲਰ ਆਦਮਪੁਰ, ਪਰਮਜੀਤ ਸਿੰਘ ਰਾਜਵੰਸ਼ ਚੇਅਰਮੈਨ ਮਾਰਕੀਟ ਕਮੇਟੀ ਆਦਮਪੁਰ, ਬਾਬਾ ਮਨਮੋਹਨ ਸਿੰਘ ਸਮਾਜ ਸੇਵਕ, ਰਾਜ ਕੁਮਾਰ ਪਾਲ ਸਮਾਜ ਸੇਵਕ, ਮਾਨਵ ਕੋਚਰ, ਅਨੂਪ ਵਰਮਾ, ਚਰਨਜੀਤ ਸ਼ੇਰੀ, ਜੋਗੀ ਗਾਂਧੀ, ਸੋਨੂੰ ਭਾਟੀਆ, ਜੋਗਿੰਦਰ ਪਾਲ, ਦਵਿੰਦਰ ਸਿੰਘ ਸੂਰੀ, ਦਲਜੀਤ ਸਿੰਘ ਮਿਨਹਾਸ ਕੋਆਰਡੀਨੇਟਰ, ਸਤਪਾਲ ਬਜਾਜ, ਪ੍ਰਦੀਪ ਸਿੰਘ, ਅਮਿਤ ਸਭਰਵਾਲ ਰਮੇਸ਼ ਗੁਪਤਾ, ਸਤਪਾਲ ਬਜਾਜ ਸਮਾਜ ਸੇਵਕ, ਸੰਦੀਪ ਗੋਇਲ, ਪਹਿਲੀ ਗੱਲ ਕੀਤੀ ਉਹਦੇ ਨਾਲ ਕੁਲਵੰਤ ਸਿੰਘ ਡੀ.ਐਸ.ਪੀ ਆਦਮਪੁਰ, ਅਨੂਪ ਵਰਮਾ, ਹਰਪ੍ਰੀਤ ਸੰਧੂ ਰਮੇਸ਼ ਗੁਪਤਾ, ਲਾਡੀ ਪ੍ਰਵੀਨ ਟੰਡਨ, ਸਰਦਾਰ ਪਵਿੱਤਰ ਸਿੰਘ, ਦੀਪਾ ਸੰਸੋਆ, ਰੱਜਤ ਦੁਗਲ, ਸੁਰੇਸ਼ ਠਕਰਾਲ, ਰਾਜੂ ਅਗਰਵਾਲ, ਕਰਮਵੀਰ ਕੇਹੜ ਤੋ ਇਲਾਵਾ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

Related Articles

LEAVE A REPLY

Please enter your comment!
Please enter your name here

Latest Articles

2

2